ਇਕ ਦੂਜੇ ਨੂੰ ਬਚਾਉਣ ਲਈ ਕੈਪਟਨ ਤੇ ਸੁਖਬੀਰ ਦੀ ਐ ਪੱਕੀ ਯਾਰੀ

ਇਕ ਦੂਜੇ ਨੂੰ ਬਚਾਉਣ ਲਈ ਕੈਪਟਨ ਤੇ ਸੁਖਬੀਰ ਦੀ ਐ ਪੱਕੀ ਯਾਰੀ

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਪਹਿਲਾ ਦਿਨ ਬਹੁਤ ਹੀ ਹੰਗਾਮੇਦਾਰ ਰਿਹਾ। ਬਜਟ ਸੈਸ਼ਨ ਸਵੇਰੇ 11 ਵਜੇ ਸ਼ੁਰੂ ਹੋਇਆ ਪਰ ਥੋੜ੍ਹੇ ਸਮੇਂ ਦੀ ਮਿਆਦ ਦੇ ਕਾਰਨ ਵਿਰੋਧੀ ਪਾਰਟੀਆਂ ਲਗਾਤਾਰ ਹੰਗਾਮਾ ਪੈਦਾ ਕਰ ਰਹੀਆਂ ਸਨ। ਹੰਗਾਮੇ ਤੋਂ ਬਾਅਦ, ਕਾਰੋਬਾਰੀ ਸਲਾਹਕਾਰ ਕਮੇਟੀ ਦੀ ਬੈਠਕ ਤੋਂ ਬਾਅਦ ਬਜਟ ਸੈਸ਼ਨ ਨੂੰ 4 ਮਾਰਚ ਤੱਕ ਵਧਾ ਦਿੱਤਾ ਗਿਆ ਹੈ। ਹੁਣ 25 ਫਰਵਰੀ ਦੀ ਬਜਾਏ 28 ਨੂੰ ਬਜਟ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸੈਸ਼ਨ ਦਾ ਸਮਾਂ 20 ਤੋਂ 28 ਫਰਵਰੀ ਤੱਕ ਨਿਰਧਾਰਤ ਕੀਤਾ ਗਿਆ ਸੀ। ਇਸ ਬਜਟ ਸ਼ੈਸ਼ਨ ਵਿਚ ਪੇਸ਼ ਹੋਣ ਆਏ ਕੁਲਤਾਰ ਸੰਧਵਾਂ ਨਾਲ ਸਪੋਕਸਮੈਨ ਟੀਵੀ ਨੇ ਖਾਸ ਗੱਲਬਾਤ ਕੀਤੀ। ਜਦੋਂ ਉਹਨਾਂ ਤੋਂ ਬਜਟ ਸ਼ੈਸ਼ਨ ਵਿਚ ਹੋਈ ਬਰਗਾੜੀ ਕਾਂਡ ਦੀ ਗੱਲਬਾਤ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿੱਚ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਰੇ ਮਾਮਲਿਆਂ ਦੀ ਜਾਂਚ ਪੰਜਾਬ ਪੁਲਿਸ ਹੀ ਕਰੇਗੀ। ਕੈਪਟਨ ਨੇ ਕਿਹਾ ਕਿ ਇਨ੍ਹਾਂ ਕੇਸਾਂ ਵਿੱਚ ਸੀਬੀਆਈ ਸੁਪਰੀਮ ਕੋਰਟ ‘ਚ ਕੇਸ ਹਾਰ ਗਈ ਹੈ ਅਤੇ ਉਹਨਾਂ ਤੋਂ ਇਹ ਕੇਸ ਵਾਪਸ ਲੈ ਲਿਆ ਗਿਆ ਹੈ। ਉਹਨਾਂ ਨੇ ਕਿਹਾ ਅਸੀਂ ਇਸ ਮੁੱਦੇ ਤੇ ਗੱਲਬਾਤ ਕਰਾਉਣਾ ਚਾਹੁੰਦੇ ਸਨ। ਉਹਨਾਂ ਕਿਹਾ ਕਿ ਉਹ ਇਹ ਪੁੱਛਣਾ ਚਾਹੁੰਦੇ ਸਨ ਕਿ ਪ੍ਰਮੋਧ ਕੁਮਾਰ ਨੇ ਜੋ ਇਹ ਕੇਸ ਦੁਬਾਰਾ ਸੀਬੀਆਈ ਨੂੰ ਭੇਜਣ ਲਈ ਕਿਹਾ ਸੀ ਉਸ ਤੇ ਕੋਈ ਐਕਸ਼ਨ ਲਿਆ ਕਿ ਨਹੀਂ। ਕੁਲਤਾਰ ਸੰਧਵਾਂ ਨੇ ਕਿਹਾ ਕਿ ਇਹ ਗੇਮਾਂ ਖੇਡ ਰਹੇ ਹਨ। ਕੁਲਤਾਰ ਸੰਧਵਾਂ ਨੇ ਅਕਾਲੀ ਦਲ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਭ ਤੋਂ ਵੱਡੇ ਦੋਸ਼ੀ ਅਕਾਲੀ ਦਲ ਵਾਲੇ ਨੇ ਤੇ ਉਹਨਾਂ ਨੇ ਹੀ ਆ ਕੇ ਇੱਥੇ ਰੌਲਾਂ ਪਾਉਣਾ ਸ਼ੁਰੂ ਕਰ ਦਿੱਤਾ। ਸੰਧਵਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਮਹਿੰਗੀ ਬਿਜਲੀ ਦੇ ਜ਼ਿੰਮੇਵਾਰਾਂ ਬਾਰੇ ਪਤਾ ਹੈ ਪਰ ਫਿਰ ਵੀ ਅਕਾਲੀ ਦਲ ਵਾਲਿਆਂ ਨੇ ਇਹਨਾਂ ਮੁੱਦਿਆਂ ਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।

You must be logged in to post a comment Login