ਇਤਿਹਾਸਕ ਮਿਸ਼ਨ ਲਈ ਲਾਂਚ ਹੋਇਆ ਚੰਦਰਯਾਨ-2

ਇਤਿਹਾਸਕ ਮਿਸ਼ਨ ਲਈ ਲਾਂਚ ਹੋਇਆ ਚੰਦਰਯਾਨ-2

ਸ੍ਰੀ ਹਰਿ ਕੋਟਾ : ਚੰਦਰਯਾਨ-2 ਅੱਜ ਦੁਪਹਿਰ 2:43 ਵਜੇ ਸ੍ਰੀਹਰਿਕੋਟਾ ਤੋਂ ਲਾਂਚ ਹੋ ਗਿਆ। ਲਾਂਚਿੰਗ ਤੋਂ ਬਾਅਦ ਰਾਕੇਟ ਦੀ ਗਤੀ ਅਤੇ ਹਾਲਤ ਬਿਲਕੁਲ ਠੀਕ ਹੈ। ਇਸ ਤੋਂ ਪਹਿਲਾਂ ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ) ਨੇ ਸਨਿਚਰਵਾਰ ਨੂੰ ਚੰਦਰਯਾਨ-2 ਦੀ ਲਾਂਚਿੰਗ ਰਿਹਰਸਲ ਪੂਰੀ ਕੀਤੀ ਸੀ। ਚੰਦਰਯਾਨ-2 ਨੂੰ ਲਿਜਾ ਰਹੇ ਰਾਕੇਟ ਜੀ.ਐਸ.ਐਲ. ਵੀ. ਮਾਰਕ-3 ਦੀ ਲੰਮਾਈ 44 ਮੀਟਰ ਅਤੇ ਵਜ਼ਨ 640 ਟਨ ਹੈ। ਇਸ ਤੋਂ ਪਹਿਲਾਂ ਚੰਦਰਯਾਨ-2 ਦੀ ਲਾਂਚਿੰਗ 15 ਜੁਲਾਈ ਨੂੰ ਕੀਤੀ ਜਾਣੀ ਸੀ ਪਰ ਤਕਨੀਕੀ ਖਰਾਬੀ ਕਰ ਕੇ ਇਸ ਨੂੰ ਲਾਂਚਿੰਗ ਤੋਂ ਕੁਝ ਸਮਾਂ ਪਹਿਲਾਂ ਹੀ ਰੋਕ ਦਿੱਤਾ ਗਿਆ ਸੀ। ਇਸ ਮਗਰੋਂ ਵਿਗਿਆਨੀਆਂ ਨੇ ਜੀ.ਐਸ.ਐਲ. ਵੀ. ਮਾਰਕ-3 ਰਾਕੇਟ ‘ਚ ਹੋਈ ਤਕਨੀਕੀ ਖ਼ਰਾਬੀ ਨੂੰ ਠੀਕ ਕਰ ਲਿਆ ਸੀ। ਇਸਰੋ ਨੇ ਟਵੀਟ ਕਰ ਕੇ ਦੱਸਿਆ ਸੀ ਕਿ ਬਾਹੁਬਲੀ ਕਿਹਾ ਜਾਣ ਵਾਲਾ ਜੀ.ਐਸ.ਐਲ. ਵੀ. ਮਾਰਕ-3 ਹੁਣ ਅਰਬਾਂ ਲੋਕਾਂ ਦੇ ਸੁਪਨੇ ਨੂੰ ‘ਚੰਦਰਯਾਨ-2’ ਦੇ ਰੂਪ ਵਿਚ ਚੰਦਰਮਾ ‘ਤੇ ਜਾਣ ਲਈ ਤਿਆਰ ਹੈ। ਧਰਤੀ ਅਤੇ ਚੰਦਰਮਾ ਵਿਚਾਲੇ ਦੂਰੀ ਲਗਭਗ 3 ਲੱਖ 84 ਹਜ਼ਾਰ ਕਿਲੋਮੀਟਰ ਹੈ। ਉੱਥੋਂ ਚੰਦਰਮਾ ਲਈ ਲੰਮੀ ਯਾਤਰਾ ਸ਼ੁਰੂ ਹੋਵੇਗੀ। ਜੀ.ਐਸ.ਐਲ. ਵੀ. ਮਾਰਕ-3 ਨੂੰ ਜਿਓਸਿੰਕ੍ਰੋਨਸ ਟਰਾਂਸਫਰ ਆਰਬਿਟ ‘ਚ 4 ਟਨ ਸ਼੍ਰੇਣੀ ਦੇ ਸੈਟੇਲਾਈਟ ਨੂੰ ਲੈ ਕੇ ਜਾਣ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸਰੋ ਨੇ ਕਿਹਾ ਕਿ ਚੰਦਰਯਾਨ-2 ਨੂੰ ਚੰਦਰਮਾ ‘ਤੇ ਉਤਰਨ ਵਿਚ 54 ਦਿਨ ਲੱਗਣਗੇ। ਉਮੀਦ ਹੈ ਕਿ 6 ਜਾਂ 7 ਸਤੰਬਰ ਨੂੰ ਚੰਦਰਯਾਨ-2 ਚੰਨ ਦੀ ਪਰਤ ‘ਤੇ ਉਤਰੇਗਾ।

You must be logged in to post a comment Login