ਇਮਲੀ ਨਾਲ ਵੀ ਹੁੰਦੇ ਨੇ ਸਰੀਰ ਨੂੰ ਕਈ ਫਾਇਦੇ

ਇਮਲੀ ਨਾਲ ਵੀ ਹੁੰਦੇ ਨੇ ਸਰੀਰ ਨੂੰ ਕਈ ਫਾਇਦੇ

ਨਵੀਂ ਦਿੱਲੀ- ਖੱਟੀ ਮਿੱਠੀ ਇਮਲੀ ਦਾ ਨਾਂ ਸੁਣਦੇ ਹੀ ਕਈ ਲੋਕਾਂ ਦੇ ਮੂੰਹ ‘ਚ ਪਾਣੀ ਆ ਜਾਂਦਾ ਹੈ। ਇਸ ਦਾ ਚਟਪਟਾ ਸੁਆਦ ਖਾਣ ‘ਚ ਬਹੁਤ ਹੀ ਚੰਗਾ ਹੁੰਦਾ ਹੈ। ਕਚੋਰੀ ਦੇ ਨਾਲ ਇਮਲੀ ਦੀ ਚਟਨੀ ਜਾਂ ਫਿਰ ਇਮਲੀ ਦੀ ਟੌਫੀ, ਚੱਟਪਟੇ ਸੁਆਦ ਲਈ ਇਮਲੀ ਖਾਣਾ ਹਰ ਕਿਸੇ ਨੂੰ ਚੰਗਾ ਲੱਗਦਾ ਹੈ। ਗਰਮੀਆਂ ‘ਚ ਕਈ ਲੋਕ ਲੂ ਤੋਂ ਬਚਣ ਲਈ ਇਮਲੀ ਦਾ ਪਾਣੀ ਪੀਣਾ ਪਸੰਦ ਕਰਦੇ ਹਨ। ਕਿਉਂਕਿ ਇਸ ਦੇ ਸੇਵਨ ਨਾਲ ਸਰੀਰ ਨੂੰ ਗਰਮੀ ਨਹੀਂ ਲੱਗਦੀ।
ਕੈਂਸਰ : ਇਮਲੀ ਦੇ ਪਾਣੀ ‘ਚ ਐਂਟੀਆਕਸੀਡੈਂਟ ਦੀ ਭਰਪੂਰ ਮਾਤਰਾ ਹੁੰਦੀ ਹੈ, ਜਿਹੜੀ ਕਿ ਕੈਂਸਰ ਵਰਗੀ ਖ਼ਤਰਨਾਕ ਬੀਮਾਰੀ ਤੋਂ ਬਚਾਉਂਦਾ ਹੈ।
ਲੂ ਤੋਂ ਬਚਾਅ : ਗਰਮੀਆਂ ਦੇ ਦਿਨਾਂ ‘ਚ ਲੂ ਤੋਂ ਬਚਣ ਲਈ ਰੋਜ਼ਾਨਾ ਇਕ ਗਿਲਾਸ ਇਮਲੀ ਵਾਲੇ ਪਾਣੀ ਦਾ ਸੇਵਨ ਕਰਨ ਨਾਲ ਇਸ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ।
ਚਮੜੀ ਲਈ ਫ਼ਾਇਦੇਮੰਦ : ਗਰਮੀਆਂ ‘ਚ ਸੂਰਜ ਦੀਆਂ ਕਿਰਨਾਂ ਚਮੜੀ ਨੂੰ ਬਹੁਤ ਨੁਕਸਾਨ ਪਹੁੰਚਾਉਂਦੀਆਂ ਹਨ। ਇਸ ਲਈ ਆਪਣੀ ਚਮੜੀ ਨੂੰ ਵਧੀਆ ਰੱਖਣ ਲਈ ਖੱਟੀ ਇਮਲੀ ਦਾ ਇਸਤੇਮਾਲ ਕਰੋ।
ਦਿਲ ਲਈ ਫ਼ਾਇਦੇਮੰਦ : ਖੱਟੀ ਇਮਲੀ ਦੇ ਸੇਵਨ ਨਾਲ ਸਰੀਰ ‘ਚ ਕੋਲੈਸਟਰੋਲ ਦੀ ਮਾਤਰਾ ਬਰਾਬਰ ਰਹਿੰਦੀ ਹੈ। ਇਸ ਦੇ ਸੇਵਨ ਨਾਲ ਦਿਲ ਦੇ ਕਈ ਰੋਗ ਤੋਂ ਬੱਚਿਆਂ ਜਾ ਸਕਦਾ ਹੈ।

You must be logged in to post a comment Login