ਇਸ ਕੰਮ ਬਦਲੇ ਮਿਲੇਗੀ 12 ਲੱਖ ਰੁਪਏ ਮਹੀਨਾ ਤਨਖਾਹ

ਇਸ ਕੰਮ ਬਦਲੇ ਮਿਲੇਗੀ 12 ਲੱਖ ਰੁਪਏ ਮਹੀਨਾ ਤਨਖਾਹ

ਵੇਲਿੰਗਟਨ : ਦੁਨੀਆਂ ‘ਚ ਕੁੱਝ ਅਜਿਹੀਆਂ ਨੌਕਰੀਆਂ ਹਨ ਜਿਨ੍ਹਾਂ ਵਿਚ ਪੈਸਾ ਤਾਂ ਬਹੁਤ ਹੈ, ਪਰ ਕੰਮ ਕੁੱਝ ਜ਼ਿਆਦਾ ਨਹੀਂ ਕਰਨਾ ਪੈਂਦਾ। ਮਿਡਲ ਕਲਾਸ ਲੋਕਾਂ ਨੂੰ ਕਰੋੜਾਂ ਰੁਪਏ ਦੀ ਤਨਖਾਹ ਮਿਲਣਾ ਇਕ ਸੁਪਨੇ ਦੀ ਤਰ੍ਹਾਂ ਹੁੰਦਾ ਹੈ। ਲੋਕਾਂ ਦਾ ਮੰਨਣਾ ਹੈ ਕਿ ਇੰਨੀ ਮੋਟੀ ਤਨਖਾਹ ਲੈਣ ਲਈ ਉਨ੍ਹਾਂ ਕੋਲ ਖਾਸ ਤਰੀਕੇ ਦੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ। ਅਸੀ ਤੁਹਾਨੂੰ ਇਕ ਅਜਿਹੀ ਨੌਕਰੀ ਬਾਰੇ ਦੱਸਣ ਜਾ ਰਹੇ ਹਾਂ, ਜਿਸ ‘ਚ ਨਾ ਤਾਂ ਕਿਸੇ ਡਿਗਰੀ ਦੀ ਲੋੜ ਹੈ ਅਤੇ ਨਾ ਹੀ ਕਿਸੇ ਖ਼ਾਸ ਕੁਆਲੀਫ਼ਿਕੇਸ਼ਨ ਦੀ। ਅਜਿਹੀ ਹੀ ਨੌਕਰੀ ਲਈ ਨਿਊਜ਼ੀਲੈਂਡ ਦੇ ਵੇਲਿੰਗਟਨ ‘ਚ ਭਰਤੀਆਂ ਚੱਲ ਰਹੀਆਂ ਹਨ। ਇਸ ਨੌਕਰੀ ਦੀ ਖ਼ਾਸ ਗੱਲ ਇਹ ਹੈ ਕਿ ਇਥੇ ਹਫ਼ਤੇ ‘ਚ ਸਿਰਫ਼ 4 ਦਿਨ ਕੰਮ ਕਰਨਾ ਪੈਂਦਾ ਹੈ ਅਤੇ ਬਾਕੀ 3 ਦਿਨ ਛੁੱਟੀ ਮਿਲਦੀ ਹੈ। ਕੰਪਨੀ ਆਪਣੇ ਮੁਲਾਜ਼ਮਾਂ ਨੂੰ 12 ਲੱਖ ਪ੍ਰਤੀ ਮਹੀਨਾ ਤਕ ਤਨਖਾਹ ਦਿੰਦੀ ਹੈ।ਹੈਰਾਨੀ ਵਾਲੀ ਗੱਲ ਇਹ ਹੈ ਕਿ ਇੰਨੀਆਂ ਸੁੱਖ-ਸੁਵਿਧਾਵਾਂ ਮਿਲਣ ਦੇ ਬਾਵਜੂਦ ਇਸ ਕੰਪਨੀ ‘ਚ ਕੰਮ ਕਰਨ ਲਈ ਕੋਈ ਯੋਗ ਉਮੀਦਵਾਰ ਨਹੀਂ ਮਿਲ ਰਿਹਾ ਹੈ। ਦਰਅਸਲ ਨਿਊਜ਼ੀਲੈਂਡ ਵਿਚ ਏਅਰ ਟ੍ਰੈਫ਼ਿਕ ਕੰਟਰੋਲਰ ਦੀ ਨੌਕਰੀ ਲਈ ਕੰਪਨੀ ਕਰੋੜਾਂ ਰੁਪਏ ਦਾ ਸਾਲਾਨਾ ਪੈਕੇਜ਼ ਦੇ ਰਹੀ ਹੈ। ਕੰਮ ਹੈ ਜਹਾਜ਼ਾਂ ਦਾ ਟ੍ਰੈਫਿਕ ਕੰਟਰੋਲ ਕਰਨਾ। ਜਿਵੇਂ ਕਿਹੜੀ ਫ਼ਲਾਈਟ ਕਦੋਂ ਆਵੇਗੀ, ਕਿਹੜੀ ਫ਼ਲਾਈਟ ਕਦੋਂ ਜਾਵੇਗੀ, ਕਿਹੜੀ ਫ਼ਲਾਈਟ ਰਨਵੇ ‘ਤੇ ਉਤਰੇਗੀ। ਇਹ ਸਾਰੇ ਕੰਮ ਏਅਰ ਟ੍ਰੈਫ਼ਿਕ ਕੰਟੋਲਰ ਨੂੰ ਕਰਨੇ ਹੁੰਦੇ ਹਨ। ਕੰਪਨੀ ਇਸ ਕੰਮ ਲਈ ਉਮੀਦਵਾਰਾਂ ਤੋਂ ਕੋਈ ਕੁਆਲੀਫ਼ਿਕੇਸ਼ਨ ਨਹੀਂ ਮੰਗ ਰਹੀ ਹੈ। ਕੰਪਨੀ ਦੀ ਸਿਰਫ਼ ਇੰਨੀ ਸ਼ਰਤ ਹੈ ਕਿ ਕੰਮ ਕਰਨ ਵਾਲੇ ਉਮੀਦਵਾਰ ਦੀ ਉਮਰ 20 ਸਾਲ ਤੋਂ ਵੱਧ ਹੋਵੇ।ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕੰਮ ਕਰਨ ਵਾਲਿਆਂ ਦੀ ਕਮੀ ਹਮੇਸ਼ਾ ਬਣੀ ਰਹਿੰਦੀ ਹੈ ਅਤੇ ਅਜਿਹਾ ਇਸ ਲਈ ਕਿਉਂਕਿ ਲੋਕਾਂ ਨੂੰ ਲੱਗਦਾ ਹੈ ਕਿ ਉਹ ਇਸ ਨੌਕਰੀ ਲਈ ਨਹੀਂ ਬਣੇ ਹਨ। ਇਕ ਹੋਰ ਗੱਲ ਹੈ ਜਿਸ ਕਾਰਨ ਲੋਕ ਇਸ ਨੌਕਰੀ ਨੂੰ ਨਹੀਂ ਕਰਨਾ ਚਾਹੁੰਦੇ, ਉਹ ਹੈ ਇਹ ਕੰਮ ਬਹੁਤ ਖ਼ਤਰਨਾਕ ਅਤੇ ਰਿਸਕੀ ਹੈ। ਏਅਰ ਟ੍ਰੈਫ਼ਿਕ ਕੰਟਰੋਲਰ ਦੀ ਥੋੜੀ ਜਿਹੀ ਗੜਬੜੀ ਕਈ ਲੋਕਾਂ ਦੀ ਜਾਨ ਵੀ ਲੈ ਸਕਦੀ ਹੈ।

You must be logged in to post a comment Login