ਇੰਗਲੈਂਡ ’ਚ ਛੁਪਿਆ ਹੈ ਨੀਰਵ ਮੋਦੀ: ਸੀਬੀਆਈ

ਇੰਗਲੈਂਡ ’ਚ ਛੁਪਿਆ ਹੈ ਨੀਰਵ ਮੋਦੀ: ਸੀਬੀਆਈ

ਨਵੀਂ ਦਿੱਲੀ : ਇੰਗਲੈਂਡ ਨੇ ਸੀਬੀਆਈ ਕੋਲ ਪੁਸ਼ਟੀ ਕੀਤੀ ਹੈ ਕਿ ਅਰਬਾਂ ਰੁਪਏ ਦਾ ਬੈਂਕਿੰਗ ਘੁਟਾਲਾ ਕਰਕੇ ਭਗੌੜਾ ਹੋਇਆ ਨੀਰਵ ਮੋਦੀ ਉਨ੍ਹਾਂ ਦੇ ਮੁਲਕ ’ਚ ਹੈ। ਅਧਿਕਾਰੀਆਂ ਨੇ ਅੱਜ ਕਿਹਾ ਕਿ ਸੀਬੀਆਈ ਨੂੰ ਜਿਵੇਂ ਹੀ ਇਸ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਗ੍ਰਹਿ ਮੰਤਰਾਲੇ ਨੂੰ ਤੁਰੰਤ ਹਵਾਲਗੀ ਦੀ ਬੇਨਤੀ ਕਰ ਦਿੱਤੀ। ਨੀਰਵ ਮੋਦੀ ਨੂੰ ਮੁਲਕ ਵਾਪਸ ਲਿਆਉਣ ਦੀ ਬੇਨਤੀ ਵਿਦੇਸ਼ ਮੰਤਰਾਲੇ ਰਾਹੀਂ ਇਗਲੈਂਡ ਨੂੰ ਭੇਜੀ ਜਾਵੇਗੀ। ਜਾਂਚ ਏਜੰਸੀ ਨੇ ਯੂਕੇ ’ਚ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਇੰਟਰਪੋਲ ਵੱਲੋਂ ਨੀਰਵ ਖਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤੇ ਜਾਣ ਕਰਕੇ ਉਸ ਨੂੰ ਹਿਰਾਸਤ ’ਚ ਲਿਆ ਜਾਵੇ। ਅਧਿਕਾਰੀਆਂ ਨੇ ਕਿਹਾ ਕਿ ਨੀਰਵ ਦਾ ਚਾਚਾ ਮੇਹੁਲ ਚੋਕਸੀ ਐਂਟਿਗਾ ’ਚ ਮੌਜੂਦ ਹੈ ਜਿਥੋਂ ਦੀ ਉਸ ਨੇ ਨਾਗਰਿਕਤਾ ਲਈ ਹੋਈ ਹੈ। ਨੀਰਵ ਮੋਦੀ ਅਤੇ ਚੋਕਸੀ ਨੇ ਕਾਰੋਬਾਰ ਅਤੇ ਸਿਹਤ ਦਾ ਹਵਾਲਾ ਦਿੰਦਿਆਂ ਭਾਰਤ ਪਰਤਣ ਤੋਂ ਇਨਕਾਰ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਮੁਲਕ ਦਾ ਸਭ ਤੋਂ ਵੱਡਾ ਬੈਂਕਿੰਗ ਘੁਟਾਲਾ ਸਾਹਮਣੇ ਆਉਣ ਤੋਂ ਕੁਝ ਹਫ਼ਤੇ ਪਹਿਲਾਂ ਜਨਵਰੀ ’ਚ ਨੀਰਵ ਮੋਦੀ, ਪਤਨੀ ਅਮੀ ਮੋਦੀ, ਭਰਾ ਨਿਸ਼ਲ ਮੋਦੀ ਅਤੇ ਚਾਚਾ ਮੇਹੁਲ ਚੋਕਸੀ ਮੁਲਕ ਛੱਡ ਕੇ ਭੱਜ ਗਏ ਸਨ।

You must be logged in to post a comment Login