ਇੰਗਲੈਂਡ ਦੌਰੇ ਤੋਂ ਪਹਿਲਾਂ ਟੀਮ ਇੰਡੀਆ ਨੇ ਘਟਾਇਆ ਭਾਰ

ਇੰਗਲੈਂਡ ਦੌਰੇ ਤੋਂ ਪਹਿਲਾਂ ਟੀਮ ਇੰਡੀਆ ਨੇ ਘਟਾਇਆ ਭਾਰ

ਨਵੀਂ ਦਿੱਲੀ- ਇੰਗਲੈਂਡ ਦੌਰਾ ਟੀਮ ਇੰਡੀਆ ਦੇ ਲਈ ਲੜਾਈ ਦੀ ਤਰ੍ਹਾ ਹੈ। ਕਰੋੜਾਂ ਭਾਰਤੀ ਫੈਨਜ਼ ਨੂੰ ਟੀਮ ਇੰਡੀਆ ਤੋਂ ਬਹੁਤ ਉਮੀਦਾਂ ਹਨ ਕਿ ਇਸ ਬਾਰ ਭਾਰਤੀ ਟੀਮ ਇੰਗਲੈਂਡ ‘ਚ ਤਿਰੰਗਾ ਲਹਿਰਾਉਣ ਇਤਿਹਾਸ ਰਚੇਗੀ। ਵੈਸੇ ਇਤਿਹਾਸ ਰਚਨ ਦੇ ਲਈ ਟੀਮ ਇੰਡੀਆ ਨੇ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ, ਨੈੱਟ ‘ਤੇ ਅਭਿਆਸ ਦੇ ਨਾਲ-ਨਾਲ ਟੀਮ ਇੰਡੀਆ ਦੇ ਬੱਲੇਬਾਜ਼ਾਂ ਨੇ ਆਪਣੇ ਬੱਲਿਆਂ ‘ਚ ਵੀ ਵੱਡਾ ਬਦਲਾਅ ਕਰਾ ਦਿੱਤਾ ਹੈ।
ਖਬਰਾਂ ਦੇ ਮੁਤਾਬਕ , ਟੀਮ ਇੰਡੀਆ ਦੇ ਬੱਲੇਬਾਜ਼ਾਂ ਨੇ ਇੰਗਲੈਂਡ ‘ਚ ਦੌੜਾਂ ਬਣਾਉਣ ਦੇ ਲਈ ਆਪਣੇ ਬੱਲਿਆਂ ਦਾ ਭਾਰ ਹਲਕਾ ਕਰਾ ਲਿਆ ਹੈ। ਟੀਮ ਇੰਡੀਆ ਦੇ ਓਪਨਰ ਸ਼ਿਖਰ ਧਵਨ 1163 ਗ੍ਰਾਮ ਦੇ ਬੱਲੇ ਨਾਲ ਖੇਡਦੇ ਹਨ, ਪਰ ਇੰਗਲੈਂਡ ਦੌਰੇ ‘ਤੇ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਮੇਰਠ ਜਾ ਕੇ ਆਪਣੇ ਬੱਲਿਆਂ ਦਾ ਭਾਰ ਘੱਟ ਕਰਾਇਆ ਹੈ।ਧਵਨ ਨੇ ਆਪਣੇ ਬੱਲੇ ਦਾ ਭਾਰ 20 ਗ੍ਰਾਮ ਘੱਟ ਕਰਾਇਆ ਹੈ ਅਤੇ ਹੁਣ ਉਹ ਇੰਗਲੈਂਡ ‘ਚ 1143 ਗ੍ਰਾਮ ਦੇ ਬੱਲੇ ਨਾਲ ਖੇਡਣਗੇ। ਸ਼ਿਖਰ ਧਵਨ ਦੇ ਇਲਾਵਾ ਇੰਗਲੈਂਡ ਜਾਣ ਤੋਂ ਪਹਿਲਾਂ ਦਿਨੇਸ਼ ਕਾਰਤਿਕ ਅਤੇ ਕੇ.ਐੱਲ. ਰਾਹੁਲ ਨੇ ਵੀ ਆਪਣੇ ਬੱਲਿਆਂ ਦਾ ਭਾਰ ਘੱਟ ਕਰਾਇਆ ਹੈ। ਇੰਗਲੈਂਡ ਦੌਰੇ ‘ਤੇ ਜਾਣ ਤੋਂ ਪਹਿਲਾਂ ਬੱਲਿਆਂ ਦਾ ਭਾਰ ਘੱਟ ਕਰਵਾਉਣ ਦੀ ਬਹੁਤ ਖਾਸ ਵਜ੍ਹਾ ਹੈ, ਦਰਅਸਲ, ਇੰਗਲੈਂਡ ‘ਚ ਗੇਂਦ ਤੇਜ਼ੀ ਨਾਲ ਨਿਕਲਦੀ ਹੈ ਅਤੇ ਨਾਲ ਹੀ ਉਹ ਸਵਿੰਗ ਵੀ ਹੁੰਦੀ ਹੈ। ਜਿਸ ‘ਤੇ ਕਾਬੂ ਪਾਉਣ ਦੇ ਲਈ ਹਲਕੇ ਬੱਲੇ ਬਹੁਤ ਜ਼ਰੂਰੀ ਹਨ। ਹਜੇ ਹਾਲ ਹੀ ‘ਚ ਪਾਕਿਸਤਾਨੀ ਬੱਲੇਬਾਜ਼ ਇੰਗਲੈਂਡ ਦੇ ਖਿਲਾਫ ਦੂਜੇ ਟੈਸਟ ‘ਚ ਬੁਰੀ ਤਰ੍ਹਾਂ ਫਲਾਪ ਰਹੇ ਸਨ ਜਿਸਦੀ ਵਜ੍ਹਾ ਉਨ੍ਹਾਂ ਦੇ ਭਾਰੀ ਬੱਲੇ ਹੀ ਸਨ। ਟੀਮ ਇੰਡੀਆ ਦੇ ਖਿਡਾਰੀਆਂ ਨੇ ਇਸ ਗੱਲ ਨੂੰ ਨੋਟਿਸ ਕੀਤਾ ਅਤੇ ਆਪਣੇ ਬੱਲਿਆਂ ‘ਚ ਬਦਲਾਅ ਕੀਤਾ।

You must be logged in to post a comment Login