ਉਤਰ ਭਾਰਤ ਸੀਤ ਲਹਿਰ ਦੀ ਚਪੇਟ `ਚ, ਅੰਮ੍ਰਿਤਸਰ ਸਭ ਤੋਂ ਠੰਡਾ

ਉਤਰ ਭਾਰਤ ਸੀਤ ਲਹਿਰ ਦੀ ਚਪੇਟ `ਚ, ਅੰਮ੍ਰਿਤਸਰ ਸਭ ਤੋਂ ਠੰਡਾ

ਨੀਵੀਂ ਦਿੱਲੀ : ਲਗਾਤਾਰ ਡਿੱਗਦੇ ਪਾਰੇ `ਚ ਉਤਰ ਭਾਰਤ ਦੇ ਕਈ ਸੂਬੇ ਸੀਤ ਲਹਿਰ ਦੀ ਚਪੇਟ `ਚ ਹਨ। ਤਰਾਖੰਡ `ਚ ਸੀਤ ਲਹਿਰ ਨੂੰ ਲੈ ਕੇ ਯੈਲੋ ਅਰਟ ਜਾਰੀ ਕੀਤਾ ਗਿਆ ਹੈ, ਜਦੋਂਕਿ ਰਾਜਧਾਨੀ ਦਿੱਲੀ `ਚ ਇਕ ਹਫਤੇ ਤੱਕ ਸ਼ੀਤ ਲਹਿਰ ਚਲਣ ਦੇ ਆਸਾਰ ਹਨ। ਮੌਸਮ ਵਿਭਾਗ ਮੁਤਾਬਕ ਪੰਜਾਬ, ਹਰਿਆਣਾ, ਦਿੱਲੀ, ਉਤਰਾਖੰਡ, ਉਤਰੀ ਜਸਥਾਨ, ਪੱਛਮੀ ਉਤਰ ਪ੍ਰਦੇਸ਼, ਪੂਰਵੀ ਮੱਧ ਪ੍ਰਦੇਸ਼ ਸ਼ੀਤ ਲਹਿਰ ਦੀ ਚਪੇਟ `ਚ ਹੈ।ਮੈਦਾਨੀ ਇਲਾਕਿਆਂ `ਚ ਅੰਮ੍ਰਿਤਸਰ ਸਭ ਤੋਂ ਠੰਡਾ ਰਿਹਾ ਹੈ ਜਿੱਥੇ ਘੱਟੋ ਘੱਟ ਤਾਪਮਾਨ 0.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਥੇ ਉਤਰ ਪ੍ਰਦੇਸ਼ `ਚ ਮੁਜਾਫਰਨਗਰ `ਚ ਸਭ ਤੋਂ ਠੰਡਾ ਸ਼ਹਿਰ ਰਿਹਾ। ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਰਾਜਸਥਾਨ, ਉਤਰਾਖੰਡ ਅਤੇ ਤਮਿਲਨਾਡੂ `ਚ ਸੰਘਣੇ ਕੋਹਰੇ ਕਾਰਨ ਠੰਡ ਦੀ ਚਪੇਟ `ਚ ਹੈ।
ਅੰਮ੍ਰਿਤਸਰ ਅਤੇ ਆਦਮਪੁਰ ਸਭ ਤੋਂ ਠੰਡੇ ਰਹੇ : ਪੰਜਾਬ ਅਤੇ ਹਰਿਆਣਾ `ਚ ਦੋ ਹਫਤੇ ਤੋਂ ਆਮ ਨਾਲੋਂ ਘੱਟ ਚਲ ਰਿਹਾ ਤਾਮਪਾਨ ਮੰਗਲਵਾਰ ਨੂੰ ਹੋਰ ਡਿੱਗ ਗਿਆ। ਮੈਦਾਨੀ ਇਲਾਕਿਆਂ `ਚ ਸਭ ਤੋਂ ਘੱਟ ਤਾਪਮਾਨ ਅੰਮ੍ਰਿਤਸਰ ਅਤੇ ਆਦਮਪੁਰ `ਚ ਰਿਹਾ ਜਿੱਥੇ ਘੱਟੋ ਘੱਟ ਤਾਪਮਾਨ 0.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ `ਚ ਇਹ ਇਸ ਮੌਸਮ ਦੀ ਹੁਣ ਤੱਕ ਦੀ ਸਭ ਤੋਂ ਠੰਡੀ ਰਾਤ ਸੀ। ਹਰਿਆਣਾ `ਚ ਨਾਰਨੌਲ 2.5 ਡਿਗਰੀ ਸੈਲਸੀਅਸ ਘੱਟੋ ਘੱਟ ਤਾਮਪਾਨ ਦੇ ਨਾਲ ਸੂਬੇ ਦਾ ਸਭ ਤੋਂ ਠੰਡਾ ਥਾਂ ਰਿਹਾ।
ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ `ਚ ਅਗਲੇ ਕੁਝ ਦਿਨ ਤੱਕ ਸ਼ੀਤ ਲਹਿਰ ਜਾਰੀ ਰਹਿਣ ਦੀ ਸੰਭਾਵਨਾ ਹੈ। ਰਾਜਸਥਾਨ `ਚ ਘੱਟੋ ਘੱਟ ਤਾਪਮਾਨ `ਚ ਉਤਰਾਅ ਚੜ੍ਹਾਅ ਦੇ ਵਿਚ ਸੂਬੇ ਦੇ ਅਨੇਕਾਂ ਹਿੱਸਿਆਂ `ਚ ਸੰਘਣਾ ਕੋਹਰਾ ਛਾਇਆ ਰਿਹਾ।

You must be logged in to post a comment Login