ਉਦਯੋਗਾਂ ਨੂੰ ਗ਼ੈਰਜ਼ਰੂਰੀ ਨੋਟਿਸ ਜਾਰੀ ਕਰਨ ਵਾਲਿਆਂ ਨੂੰ ਕੈਪਟਨ ਦੀ ਚਿਤਾਵਨੀ

ਉਦਯੋਗਾਂ ਨੂੰ ਗ਼ੈਰਜ਼ਰੂਰੀ ਨੋਟਿਸ ਜਾਰੀ ਕਰਨ ਵਾਲਿਆਂ ਨੂੰ ਕੈਪਟਨ ਦੀ ਚਿਤਾਵਨੀ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਦਯੋਗ ਨੂੰ ਕਿਸੇ ਵੀ ਤਰ੍ਹਾਂ ਦੇ ਗ਼ੈਰ ਜ਼ਰੂਰੀ ਟੈਕਸ ਅਨੁਮਾਨ ਨੋਟਿਸ ਜਾਰੀ ਕਰਨ ਲਈ ਕਰ ਅਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੇ ਵਿਰੁੱਧ ਸਖ਼ਤ ਕਾਰਵਾਈ ਦੀ ਚਿਤਾਵਨੀ ਦਿਤੀ ਹੈ। ਉਨ੍ਹਾਂ ਨੇ ਕਰ ਅਤੇ ਆਬਕਾਰੀ ਕਮਿਸ਼ਨਰ ਨੂੰ ਯੋਗ ਅਥਾਰਿਟੀ ਦੀ ਪਹਿਲਾਂ ਲਈ ਗਈ ਮਨਜ਼ੂਰੀ ਦੇ ਨਾਲ ਜਾਰੀ ਕੀਤੇ ਗਏ ਸਾਰੇ ਨੋਟਿਸਾਂ ਨੂੰ ਅਪਣੀ ਪੋਰਟਲ ਸੂਚੀ ਵਿਚ ਪੋਸਟ ਕਰਨ ਲਈ ਵੀ ਨਿਰਦੇਸ਼ ਦਿਤੇ ਹਨ ਜਿਸ ਦੇ ਨਾਲ ਉਦਯੋਗ ਦੀ ਤਸੱਲੀ ਦੇ ਮੁਤਾਬਕ ਕਿਸੇ ਵੀ ਗਲਤੀ ਨੂੰ ਸੁਧਾਰਿਆ ਜਾ ਸਕੇ। ਮੁੱਖ ਮੰਤਰੀ ਨੇ ਇਹ ਨਿਰਦੇਸ਼ ਉਸ ਸਮੇਂ ਜਾਰੀ ਕੀਤੇ ਜਦੋਂ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦਾ ਇਕ ਪ੍ਰਤੀਨਿਧੀ ਮੰਡਲ ਉਦਯੋਗ ਨੂੰ ਆਸਾਨ ਬਣਾਉਣ ਲਈ ਉਨ੍ਹਾਂ ਦਾ ਧੰਨਵਾਦ ਕਰਨ ਆਇਆ। ਇਲੈਕਟ੍ਰਾਨਿਕ ਬਿਲ ਬਣਾਉਣ ਲਈ ਛੂਟ ਦੀ ਸੀਮਾ ਵਧਾਉਣ ਦੀ ਮੰਗ ਉਤੇ ਕੈਪਟਨ ਨੇ ਕਿਹਾ ਕਿ ਉਹ ਜੀਐਸਟੀ ਕੌਂਸਲ ਦੇ ਕੋਲ ਇਸ ਮੁੱਦੇ ਨੂੰ ਚੁੱਕਣਗੇ।

You must be logged in to post a comment Login