ਏਸ਼ੀਅਨ ਖੇਡਾਂ ‘ਚ ਸਭ ਤੋਂ ਜ਼ਿਆਦਾ ਖਿਡਾਰੀ ਭੇਜਣ ਵਾਲੇ ਪੰਜਾਬ ਨੇ ਜਿੱਤਿਆ ਸਿਰਫ ਇਕ ਇੰਡਵਿਜ਼ੂਅਲ ਮੈਡਲ

ਏਸ਼ੀਅਨ ਖੇਡਾਂ ‘ਚ ਸਭ ਤੋਂ ਜ਼ਿਆਦਾ ਖਿਡਾਰੀ ਭੇਜਣ ਵਾਲੇ ਪੰਜਾਬ ਨੇ ਜਿੱਤਿਆ ਸਿਰਫ ਇਕ ਇੰਡਵਿਜ਼ੂਅਲ ਮੈਡਲ

ਨਵੀਂ ਦਿੱਲੀ- ਏਸ਼ੀਅਨ ਖੇਡਾਂ ‘ਚ ਇਸ ਵਾਰ ਪੰਜਾਬ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਦੇਸ਼ ਭਰ ‘ਚ ਦੂਜੇ ਨੰਬਰ ‘ਤੇ ਸਭ ਤੋਂ ਜ਼ਿਆਦਾ 56 ਖਿਡਾਰੀ ਭੇਜਣ ਵਾਲੇ ਪੰਜਾਬ ਦੇ ਹਿੱਸੇ ਇੰਡਵਿਜ਼ੂਅਲ ਈਵੇਂਟ ‘ਚ ਸਿਰਫ ਇਕ ਹੀ ਗੋਲਡ ਮੈਡਲ ਆਇਆ। ਇਹ ਮੈਡਲ ਮੋਗਾ ਦੇ ਤੇਜਿੰਦਰ ਪਾਲ ਤੂਰ ਨੇ ਸ਼ਾਟਪੁੱਟ ‘ਚ ਜਿੱਤਿਆ ਹੈ। ਸਭ ਤੋਂ ਜ਼ਿਆਦਾ 77 ਖਿਡਾਰੀ ਭੇਜਣ ਵਾਲੇ ਹਰਿਆਣਾ ਨੇ 15 ਸੋਮ ਤਮਗਿਆਂ ਸਮੇਤ 17 ਮੈਡਲ ਜਿੱਤੇ। ਹਾਲਾਂਕਿ ਟੀਮ ਈਵੇਂਟ ਰੋਇੰਗ ‘ਚ ਪੰਜਾਬ ਦੇ ਸਵਰਣ ਸਿੰਘ, ਅਤੇ ਸੁਖਮੀਤ ਸਿੰਘ ਵੀ ਗੋਲਡ ਜਿੱਤਣ ‘ਚ ਕਾਮਯਾਬ ਰਹੇ। ਕਬੱਡੀ, ‘ਚ ਰਮਨਦੀਪ ਕੌਰ ਕਾਂਸੀ, ਹਾਕੀ ‘ਚ ਨਵਜੋਤ ਕੌਰ ਅਤੇ ਗੁਰਜੀਤ ਕੌਰ, ਚਾਂਦੀ ਅਤੇ ਪੁਰਸ਼ ਹਾਕੀ ਟੀਮ ‘ਚ ਆਕਾਸ਼ਦੀਪ, ਦਿਲਪ੍ਰੀਤ, ਹਰਮਨਪ੍ਰੀਤ, ਰਪਿੰਦਰ ਪਾਲ ਸਿੰਘ, ਵਰੁਣ ਕੁਮਾਰ, ਮਨਦੀਪ ਸਿੰਘ ਅਤੇ ਕਿਸ਼ਨ ਬਹਾਦੁਰ ਨੇ ਕਾਂਸੀ ਤਮਗਾ ਜਿੱਤਿਆ। ਦੂਜੇ ਪਾਸੇ ਅੰਮ੍ਰਿਤਸਰ ਦੇ ਅਰਪਿੰਦਰ ਸਿੰਘ ਨੇ ਵੀ ਗੋਲਡ ਜਿੱਤਿਆ ਹੈ, ਪੰਰ ਉਹ ਹਰਿਆਣਾ ਵੱਲੋਂ ਖੇਡੇ ਹਨ। ਪੰਜਾਬ ‘ਚ ਜੰਮੀ ਸ਼ੂਟਰ ਹਿਨਾ ਸਿਧੂ ਨੇ ਵੀ ਕਾਂਸੀ ਤਮਗਾ ਜਿੱਤਿਆ ਹੈ, ਪਰ ਉਹ ਮਹਾਰਾਸ਼ਟਰ ਵਲੋਂ ਖੇਡਦੀ ਹੈ।

ਏਸ਼ੀਅਨ ਖੇਡਾਂ ਏਸ਼ੀਅਨ ਖੇਡਾਂ
ਇਨਾਮ ਰਾਸ਼ੀ
ਸੋਨ ਤਮਗੇ ਜੇਤੂ 26 ਲੱਖ 3 ਕਰੋੜ
ਚਾਂਦੀ ਤਮਗਾ ਜੇਤੂ 16 ਲੱਖ 1.5 ਕਰੋੜ
ਕਾਂਸੀ ਤਮਗਾ ਜੇਤੂ 11 ਲੱਖ 75 ਲੱਖ
-ਕਾਮਨਵੈਲਥ ਗੇਮਜ਼ ਕਾਮਨਵੈਲਥ ਗੇਮਜ਼
ਸੋਨ ਤਮਗਾ ਜੇਤੂ 16 ਲੱਖ 1.5 ਕਰੋੜ
ਚਾਂਦੀ ਤਮਗਾ ਜੇਤੂ 11 ਲੱਖ 75 ਲੱਖ
ਕਾਂਸੀ ਤਮਗਾ ਜੇਤੂ 6 ਲੱਖ 50 ਲੱਖ
-ਓਲੰਪਿਕ ਓਲੰਪਿਕ
ਸੋਨ ਤਮਗੇ ਜੇਤੂ 2.25 ਕਰੋੜ 6 ਕਰੋੜ
ਚਾਂਦੀ ਤਮਗਾ ਜੇਤੂ 1.1 ਕਰੋੜ 4 ਕਰੋੜ
ਕਾਂਸੀ ਤਮਗਾ ਜੇਤੂ 51 ਲੱਖ 2.5 ਕਰੋੜ

-ਡਾਈਟ ਸਿਰਫ 100 ਰੁਪਏ
ਜ਼ਿਲਾ ਲੇਵਲ ‘ਤੇ ਡੇ ਸਕਾਲਰ ਦੀ ਡਾਈਟ ‘ਤੇ ਰੋਜ਼ਾਨਾ 100 ਅਤੇ ਰੇਜੀਡੇਸ਼ੀਅਨ ‘ਤੇ 200 ਰੁਪਏ ਖਰਚ ਕੀਤੇ ਜਾਂਦੇ ਹਨ। 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ 20 ਰੁਪਏ ਮਿਲਦੇ ਹਨ।

-ਪੰਜਾਬ ‘ਚ ਇੱਥੇ ਹਨ ਸੈਂਟਰ
ਮੋਹਾਲੀ ਪੀ.ਆਈ.ਐੱਸ ਸੈਟਰ, ਪਟਿਆਲਾ ‘ਚ ਐੱਨ.ਆਈ.ਐੱਸ. ਸੈਂਟਰ, ਪਿੰਡ ਬਾਦਲ ਅਤੇ ਸੰਗਰੂਰ ‘ਚ ਸਾਈ ਸੈਂਟਰ ਅਤੇ ਜਲੰਧਰ ‘ਚ ਸਪੋਰਟਸ ਇੰਸਟੀਚਿਊਟ ਹੈ। ਇਸਦੇ ਨਾਲ ਹੀ ਕੋਈ ਜ਼ਿਲਾ ਪੱਧਰ ‘ਤੇ ਵੀ ਸੈਂਟਰ ਹਨ।

You must be logged in to post a comment Login