ਏਸ਼ੀਅਨ ਖੇਡਾਂ : ਮੁੱਕੇਬਾਜ਼ ਵਿਕਾਸ ਕ੍ਰਿਸ਼ਣ ਦਾ ਟੀਚਾ ਇਤਿਹਾਸ ਸਿਰਜਣਾ

ਏਸ਼ੀਅਨ ਖੇਡਾਂ : ਮੁੱਕੇਬਾਜ਼ ਵਿਕਾਸ ਕ੍ਰਿਸ਼ਣ ਦਾ ਟੀਚਾ ਇਤਿਹਾਸ ਸਿਰਜਣਾ

ਨਵੀਂ ਦਿੱਲੀ : ਤਜ਼ਰਬੇਕਾਰ ਮੁੱਕੇਬਾਜ਼ ਵਿਕਾਸ ਕ੍ਰਿਸ਼ਣ ਇਸ ਵਾਰ ਏਸ਼ੀਆਈ ਖੇਡਾਂ ‘ਚ ਆਪਣਾ ਨਾਂ ਇਤਿਹਾਸ ‘ਚ ਦਰਜ ਕਰਾਉਣ ਦੇ ਇਰਾਦੇ ਨਾਲ ਰਿੰਗ ‘ਚ ਉਤਰਣਗੇ। 2010 ਦੇ ਸੋਨ ਤਮਗਾ ਅਤੇ 2014 ਦੇ ਕਾਂਸੀ ਤਮਗਾ ਜੇਤੂ ਵਿਕਾਸ ਲਗਾਤਾਰ ਤਿਨ ਏਸ਼ੀਆਈ ਖੇਡਾਂ ‘ਚ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਮੁੱਕੇਬਾਜ਼ ਬਣਨ ਦੇ ਟੀਚੇ ਨਾਲ ਏਸ਼ੀਆਈ ਖੇਡਾਂ ‘ਚ ਉੱਤਰ ਰਿਹਾ ਹੈ ਜਿਸਦੀ ਸ਼ੁਰੂਆਤ ਇੰਡੋਨੇਸ਼ੀਆ ਦੇ 2 ਸ਼ਹਿਰਾਂ ਜਕਾਰਤਾ ਅਤੇ ਪਾਲੇਮਬਾਂਗ ‘ਚ 18 ਅਗਸਤ ਤੋਂ ਹੋਵੇਗੀ। ਵਿਕਾਸ ਜੇਕਰ ਇਸ ਵਾਰ ਤਮਗਾ ਜਿੱਤਣ ‘ਚ ਸਫਲ ਹੋ ਜਾਂਦੇ ਹਨ ਤਾਂ ਉਹ ਏਸ਼ੀਆਈ ਖੇਡਾਂ ‘ਚ ਤਮਗਾ ਜਿੱਤਣ ਦਾ ਮਾਮਲੇ ‘ਚ ਹਵਾ ਸਿੰਘ ਅਤੇ ਵਜਿੰਦਰ ਸਿੰਘ ਵਰਗੇ ਦਿੱਗਜ ਮੁੱਕੇਬਾਜ਼ਾਂ ਨੂੰ ਪਿੱਛੇ ਛੱਡ ਦੇਵੇਗਾ। ਹਵਾ ਸਿੰਘ ਨੇ 1996 ਅਤੇ 1970 ‘ਚ ਲਗਾਤਾਰ 2 ਏਸ਼ੀਅਨ ਖੇਡਾਂ ‘ਚ ਸੋਨ ਜਿੱਤਿਆ ਜਿਸਦੀ ਬਰਾਬਰੀ ਅਜੇ ਤੱਕ ਕੋਈ ਭਾਰਤੀ ਮੁੱਕੇਬਾਜ਼ ਨਹੀਂ ਕਰ ਸਕਿਆ। ਵਜਿੰਦਰ ਸਿੰਘ ਨੇ 2006 ‘ਚ ਦੋਹਾ ‘ਚ ਕਾਂਸੀ ਤਮਗਾ ਜਿੱਤਣ ਦੇ ਬਾਅਦ 2010 ‘ਚ ਸੋਨ ਤਮਗਾ ਜਿੱਤਿਆ ਸੀ।

You must be logged in to post a comment Login