ਏਸ਼ੀਆ ਕੱਪ ਜਿੱਤਦੇ ਹੀ ਭਾਰਤ ਨੇ ਦਰਜ ਕੀਤਾ ਇਹ ਵੱਡਾ ਰਿਕਾਰਡ

ਏਸ਼ੀਆ ਕੱਪ ਜਿੱਤਦੇ ਹੀ ਭਾਰਤ ਨੇ ਦਰਜ ਕੀਤਾ ਇਹ ਵੱਡਾ ਰਿਕਾਰਡ

ਦੁਬਈ : ਰੋਮਾਂਚ ਦੇ ਕਲਾਈਮੈਕਸ ਤੱਕ ਪਹੁੰਚੇ ਫਾਈਨਲ ਵਿਚ ਸ਼ੁੱਕਰਵਾਰ ਰਾਤ ਆਖਰੀ ਗੇਂਦ ‘ਤੇ ਬੰਗਲਾਦੇਸ਼ ਨੂੰ 3 ਵਿਕਟਾਂ ਨਾਲ ਹਰਾ ਕੇ 7ਵੀਂ ਵਾਰ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦਾ ਬਾਦਸ਼ਾਹ ਬਣ ਗਿਆ। ਭਾਰਤ ਦੀ ਅੰਤਰਰਾਸ਼ਟਰੀ ਕ੍ਰਿਕਟ ਵਿਚ ਇਹ ਕੁੱਲ 700ਵੀਂ ਜਿੱਤ ਹੈ। ਭਾਰਤ ਨੇ ਬੰਗਲਾਦੇਸ਼ ਨੂੰ ਉਸਦੇ ਓਪਨਰ ਲਿਟਨ ਦਾਸ (121) ਦੇ ਸ਼ਾਨਦਾਰ ਸੈਂਕੜੇ ਦੇ ਬਾਵਜੂਦ 48.3 ਓਵਰਾਂ ਵਿਚ 222 ਦੌੜਾਂ ‘ਤੇ ਰੋਕ ਦਿੱਤਾ ਸੀ ਅਤੇ ਫਿਰ ਮਿਡਲ ਓਵਰਾਂ ਵਿਚ ਰੋਮਾਂਚਕ ਉਤਰਾਅ-ਚੜਾਅ ਤੋਂ ਗੁਜ਼ਰਦਿਆਂ 50 ਓਵਰ ਵਿਚ 7 ਵਿਕਟ ਦੇ ਨੁਕਸਾਨ ‘ਤੇ 223 ਦੌੜਾਂ ਬਣਾ ਕੇ ਖਿਤਾਬ ਆਪਣੇ ਨਾਂ ਕਰ ਲਿਆ। ਭਾਰਤ ਨੇ ਇਸ ਟੂਰਨਾਮੈਂਟ ਨੂੰ 7 ਵਾਰ – 1984, 1988, 1990-91, 1995, 2010 ਅਤੇ 2018 ਵਿਚ 50 ਓਵਰ ਦੇ ਸਵਰੂਪ ਵਿਚ ਅਤੇ 2016 ਵਿਚ ਟੀ-20 ਸਵਰੂਪ ਵੀ ਜਿੱਤਿਆ ਹੈ। ਭਾਰਤ ਨੇ 2016 ਦੇ ਏਸ਼ੀਆ ਕੱਪ ਵਿਚ ਵੀ ਬੰਗਲਾਦੇਸ਼ ਨੂੰ ਫਾਈਨਲ ਵਿਚ 8 ਵਿਕਟਾਂ ਨਾਲ ਹਰਾਇਆ ਸੀ। ਭਾਰਤ ਨੇ 8 ਸਾਲ ਬਾਅਦ 50 ਓਵਰਾਂ ਦੇ ਸਵਰੂਪ ਵਿਚ ਏਸ਼ੀਆ ਕੱਪ ਜਿੱਤਿਆ। ਭਾਰਤ ਨੇ 1932 ਤੋਂ 2018 ਤੱਕ ਦੇ ਆਪਣੇ ਅੰਤਰਰਾਸ਼ਟਰੀ ਸਫਰ ਵਿਚ ਤਿਨਾ ਸਵਰੂਪਾਂ ਵਿਚ 1578 ਮੈਚ ਖੇਡੇ 700 ਜਿੱਤੇ, 611 ਹਾਰੇ, 10 ਟਾਈ ਰਹੇ, 216 ਡਰਾਅ ਖੇਡੇ ਅਤੇ 42 ਮੈਚਾਂ ਵਿਚ ਕੋਈ ਨਤੀਜਾ ਨਹੀਂ ਨਿਕਲਿਆ। ਬੰਗਲਾਦੇਸ਼ ਦਾ ਇਹ ਤੀਜਾ ਫਾਈਨਲ ਸੀ ਅਤੇ ਉਸ ਦਾ ਇਹ ਖਿਤਾਬ ਜਿੱਤਣ ਦਾ ਸੁਪਨਾ ਫਿਰ ਪੂਰਾ ਨਾ ਹੋ ਸਕਿਆ। ਉਸ ਨੂੰ 2012 ਵਿਚ ਪਾਕਿਸਤਾਨ ਹੱਥੋਂ 50 ਓਵਰ ਦੇ ਫਾਈਨਲ ਮੈਚ ਵਿਚ ਸਿਰਫ 2 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤੀ ਟੀਮ ਨੂੰ ਇਸ ਜਿੱਤ ਨਾਲ ਇਕ ਲੱਖ ਡਾਲਰ ਦੀ ਪਰੁਸਕਾਰ ਰਾਸ਼ੀ ਮਿਲੀ ਜਦਕਿ ਉਪ-ਜੇਤੂ ਨੂੰ 50 ਹਜ਼ਾਰ ਡਾਲਰ ਦੀ ਇਨਾਮੀ ਰਾਸ਼ੀ ਮਿਲੀ। ਭਾਰਤੀ ਓਪਨਰ ਸ਼ਿਖਰ ਧਵਨ ‘ਮੈਨ ਆਫ ਦਾ ਟੂਰਨਾਮੈਂਟ’ ਰਹੇ। ਸ਼ਿਖਰ ਨੂੰ 15 ਹਜ਼ਾਰ ਡਾਲਰ ਇਨਾਮੀ ਰਾਸ਼ੀ ਮਿਲੀ।

You must be logged in to post a comment Login