ਏਸ਼ੀਆ ਕੱਪ ਦੇ ਮਹਾਕੁੰਭ ‘ਚ ਭਿੜਨ ਨੂੰ ਤਿਆਰ ਹਨ ਦੁਨੀਆਂ ਦੀਆਂ ਧਾਕੜ ਟੀਮਾਂ

ਏਸ਼ੀਆ ਕੱਪ ਦੇ ਮਹਾਕੁੰਭ ‘ਚ ਭਿੜਨ ਨੂੰ ਤਿਆਰ ਹਨ ਦੁਨੀਆਂ ਦੀਆਂ ਧਾਕੜ ਟੀਮਾਂ

6 ਟੀਮਾਂ ਦੋ ਗਰੁੱਪ ‘ਚ
ਗਰੁੱਪ ਏ : ਭਾਰਤ, ਪਾਕਿਸਤਾਨ ਅਤੇ ਹਾਂਗਕਾਂਗ
ਗਰੁੱਪ ਬੀ : ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫਗਾਨਿਸਤਾਨ

ਮੈਚਾਂ ਦਾ ਸ਼ੈਡਿਊਲ
15 ਸਤੰਬਰ ਨੂੰ ਬੰਗਲਾਦੇਸ਼ ਬਨਾਮ ਸ਼੍ਰੀਲੰਕਾ
16 ਸਤੰਬਰ ਨੂੰ ਪਾਕਿਸਤਾਨ ਬਨਾਮ ਹਾਂਗਕਾਂਗ
17 ਸਤੰਬਰ ਨੂੰ ਅਫਗਾਨਿਸਤਾਨ ਬਨਾਮ ਸ਼੍ਰੀਲੰਕਾ
18 ਸਤੰਬਰ ਨੂੰ ਭਾਰਤ ਬਨਾਮ ਹਾਂਗਕਾਂਗ
19 ਸਤੰਬਰ ਨੂੰ ਭਾਰਤ ਬਨਾਮ ਪਾਕਿਸਤਾਨ
20 ਸਤੰਬਰ ਨੂੰ ਅਫਗਾਨਿਸਤਾਨ ਬਨਾਮ ਬੰਗਲਾਦੇਸ਼
21 ਸਤੰਬਰ ਨੂੰ ਗਰੁੱਪ ਏ ਜੇਤੂ ਬਨਾਮ ਗਰੁੱਪ ਬੀ ਉਪਜੇਤੂ
21 ਸਤੰਬਰ ਨੂੰ ਗਰੁੱਪ ਬੀ ਜੇਤੂ ਬਨਾਮ ਗਰੁੱਪ ਏ ਰਨਰਅਪ
23 ਸਤੰਬਰ ਨੁੰ ਗਰੁੱਪ ਏ ਜੇਤੂ ਬਨਾਮ ਗਰੁੱਪ ਏ ਉਪ ਜੇਤੂ
23 ਸਤੰਬਰ ਨੂੰ ਗਰੁੱਪ ਬੀ ਜੇਤੂ ਬਨਾਮ ਗਰੁੱਪ ਬੀ ਉਪ ਜੇਤੂ
25 ਸਤੰਬਰ ਨੂੰ ਗਰੁੱਪ ਏ ਜੇਤੂ ਬਨਾਮ ਗਰੁੱਪ ਬੀ ਜੇਤੂ
26 ਸਤੰਬਰ ਨੂੰ ਗਰੁੱਪ ਏ ਉਪ ਜੇਤੂ ਬਨਾਮ ਗਰੁੱਪ ਬੀ ਉਪਜੇਤੂ
28 ਸਤੰਬਰ ਨੂੰ ਫਾਈਨਲ

ਨਵੀਂ ਦਿੱਲੀ – ਯੂ.ਏ.ਈ. ‘ਚ 15 ਸਤੰਬਰ ਤੋਂ 14ਵੇਂ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦਾ ਆਗਾਜ਼ ਹੋ ਰਿਹਾ ਹੈ। 6 ਦੇਸ਼ਾਂ ਦੀ ਹਿੱਸੇਦਾਰੀ ਵਾਲੇ ਇਸ ਟੂਰਨਾਮੈਂਟ ‘ਚ ਆਈ.ਸੀ.ਸੀ. ਦੇ 12 ‘ਚੋਂ ਪੰਜ ਆਲਟਾਈਮ ਮੈਂਬਰ ਹਿੱਸਾ ਲੈ ਰਹੇ ਹਨ। ਸਿਰਫ ਹਾਂਗਕਾਂਗ ਹੀ ਇਕਮਾਤਰ ਐਸੋਸੀਏਟ ਦੇਸ਼ ਹੈ।
ਕ੍ਰਿਕਟ ‘ਚ ਏਸ਼ੀਆ ਦੀ ਤਾਕਤ ਦਾ ਅੰਦਾਜ਼ਾ ਇਸੇ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ ਦਨੀਆ ‘ਚ ਮੌਜੂਦ ਕ੍ਰਿਕਟ ਦੇ ਕਰੀਬ ਇਕ ਅਰਬ ਪ੍ਰਸ਼ੰਸਕਾਂ ‘ਚੋਂ 90 ਫੀਸਦੀ ਏਸ਼ੀਆ ਤੋਂ ਆਉਂਦੇ ਹਨ। ਆਈ.ਸੀ.ਸੀ. ਦੇ ਕੁੱਲ ਰੈਵੇਨਿਊ ਦਾ 85 ਫੀਸਦੀ ਵੀ ਇਨ੍ਹਾਂ ਦੇਸ਼ਾਂ ਤੋਂ ਆਉਂਦਾ ਹੈ। ਇਸ ‘ਚ ਕਰੀਬ 75 ਫੀਸਦੀ ਰੈਵੇਨਿਊ ਇਕੱਲੇ ਭਾਰਤ ਜਨਰੇਟ ਕਰਦਾ ਹੈ। ਇਸ ਵਾਰ ਕੁੱਲ 13 ਮੁਕਾਬਲੇ ਖੇਡੇ ਜਾਣਗੇ। ਭਾਰਤ ਅਤੇ ਪਾਕਿਸਤਾਨ ਵਿਚਾਲੇ ਦੋ ਮੈਚ ਲਗਭਗ ਤੈਅ ਹਨ। ਦੋਵੇਂ ਟੀਮਾਂ ਜੇਕਰ ਫਾਈਨਲ ‘ਚ ਪਹੁੰਚੀਆਂ ਤਾਂ ਇਨ੍ਹਾਂ ਵਿਚਾਲੇ ਤਿੰਨ ਮੈਚ ਵੀ ਹੋ ਸਕਦੇ ਹਨ।
2016 ‘ਚ ਟੀ-20 ਫਾਰਮੈਟ ‘ਚ ਖੇਡਿਆ ਗਿਆ ਟੂਰਨਾਮੈਂਟ, ਹੁਣ ਰੋਟੇਸ਼ਨ ਦੇ ਆਧਾਰ ‘ਤੇ ਹੋਵੇਗਾ ਆਯੋਜਨ
ਪਿਛਲੇ ਏਸ਼ੀਆ ਕੱਪ (2016) ਦਾ ਆਯੋਜਨ ਟੀ-20 ਫਾਰਮੈਟ ‘ਚ ਹੋਇਆ ਸੀ ਕਿਉਂਕਿ ਉਸ ਤੋਂ ਬਾਅਦ ਟੀ-20 ਵਰਲਡ ਕੱਪ ਸੀ। 2019 ‘ਚ ਵਨ ਡੇ ਵਰਲਡ ਕੱਪ ਹੋਣਾ ਹੈ। ਉਸੇ ਟੂਰਨਾਮੈਂਟ ਦੀਆਂ ਤਿਆਰੀਆਂ ਨੂੰ ਧਿਆਨ ‘ਚ ਰਖਦੇ ਹੋਏ ਇਸ ਵਾਰ ਫਿਰ ਤੋਂ ਇਸ ਨੂੰ ਵਨ ਡੇ ਫਾਰਮੈਟ ‘ਚ ਕਰਾਇਆ ਜਾ ਰਿਹਾ ਹੈ। ਹੁਣ ਏਸ਼ੀਆ ਕੱਪ ਟੀ-20 ਅਤੇ ਵਨਡੇ ਫਾਰਮੈਟ ‘ਚ ਰੋਟੇਸ਼ਨ ਦੇ ਆਧਾਰ ‘ਤੇ ਹੋਵੇਗਾ।
ਪਾਕਿਸਤਾਨ ਦਾ ਭਾਰਤ ‘ਚ ਖੇਡਣਾ ਤੈਅ ਨਹੀਂ ਸੀ, ਇਸ ਲਈ ਬੀ.ਸੀ.ਸੀ.ਆਈ. ਨੇ ਯੂ.ਏ.ਈ. ਨੁੰ ਦਿੱਤੇ ਰਾਈਟਸ
ਇਸ ਵਾਰ ਏਸ਼ੀਆ ਕੱਪ ਦਾ ਆਯੋਜਨ ਅਧਿਕਾਰ ਭਾਰਤ (ਬੀ.ਸੀ.ਸੀ.ਆਈ.) ਦੇ ਕੋਲ ਸੀ। ਪਰ, ਮੌਜੂਦਾ ਮਾਹੌਲ ‘ਚ ਪਾਕਿਸਤਾਨ ਦਾ ਭਾਰਤ ਆ ਕੇ ਖੇਡਣਾ ਤੈਅ ਨਹੀਂ ਸੀ। ਇਸ ਲਈ ਬੀ.ਸੀ.ਸੀ.ਆਈ. ਨੇ ਆਯੋਜਨ ਅਧਿਕਾਰ ਯੂ.ਏ.ਈ. ਨੂੰ ਸੌਂਪ ਦਿੱਤੇ। ਯੂ.ਏ.ਈ. ਤੀਜੀ ਵਾਰ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ।
ਸ਼੍ਰੀਲੰਕਾ ਦੇ ਨਾਂ ਹੈ ਸਭ ਤੋਂ ਜ਼ਿਆਦਾ 35 ਜਿੱਤਾਂ, ਟੀਮ ਇੰਡੀਆ 31 ਜਿੱਤਾਂ ਨਾਲ ਦੂਜੇ ਨੰਬਰ ‘ਤੇ
ਸਭ ਤੋਂ ਜ਼ਿਆਦਾ 35 ਮੈਚ ਜਿੱਤਣ ਦਾ ਰਿਕਾਰਡ ਸ਼੍ਰੀਲੰਕਾ ਦੇ ਨਾਂ ਹੈ। ਭਾਰਤ ਨੇ 31 ਅਤੇ ਪਾਕਿਸਤਾਨ ਨੇ 26 ਮੈਚਾਂ ‘ਚ ਜਿੱਤ ਹਾਸਲ ਕੀਤੀ ਹੈ। ਬਤੌਰ ਟੀਮ ਸਭ ਤੋਂ ਜ਼ਿਆਦਾ ਸਕੋਰ ਬਣਾਉਣ ਦਾ ਰਿਕਾਰਡ ਪਾਕਿਸਤਾਨ ਦੇ ਨਾਂ ਹੈ। ਪਾਕਿਸਤਾਨ ਨੇ 2010 ‘ਚ ਬੰਗਲਾਦੇਸ਼ ਦੇ ਖਿਲਾਫ 7 ਵਿਕਟਾਂ ‘ਤੇ 385 ਦੌੜਾਂ ਬਣਾਈਆਂ ਸਨ।

 

You must be logged in to post a comment Login