ਐਤਕੀਂ ਦੀਵਾਲੀ ‘ਤੇ ਮੁਲਾਜ਼ਮਾਂ ਨੂੰ ਨਹੀਂ ਦੇਣਗੇ ਫ਼ਲੈਟ ਅਤੇ ਕਾਰਾਂ

ਐਤਕੀਂ ਦੀਵਾਲੀ ‘ਤੇ ਮੁਲਾਜ਼ਮਾਂ ਨੂੰ ਨਹੀਂ ਦੇਣਗੇ ਫ਼ਲੈਟ ਅਤੇ ਕਾਰਾਂ

ਸੂਰਤ : ‘ਹੀਰਿਆਂ ਦੇ ਸ਼ਹਿਰ’ ਗੁਜਰਾਤ ਦੇ ਸੂਰਤ ਵਿਚ 5 ਲੱਖ ਤੋਂ ਵੱਧ ਮੁਲਾਜ਼ਮ ਇਸ ਸਾਲ ਦੀਵਾਲੀ ‘ਤੇ ਬੋਨਸ ਤੋਂ ਵਾਂਝੇ ਰਹਿਣਗੇ। ਹਰ ਸਾਲ ਆਪਣੇ ਮੁਲਾਜ਼ਮਾਂ ਨੂੰ ਬੋਨਸ ਵਜੋਂ ਕਾਰ, ਗਹਿਣੇ ਅਤੇ ਫ਼ਲੈਟ ਦੇਣ ਵਾਲੇ ਮਸ਼ਹੂਰ ਹੀਰਾ ਕਾਰੋਬਾਰੀ ਸਾਵਜੀ ਢੋਲਕੀਆ ਨੇ ਵੀ ਇਸ ਸਾਲ ਹੀਰਾ ਉਦਯੋਗ ‘ਚ ਮੰਦੀ ਨੂੰ ਵੇਖਦਿਆਂ ਆਪਣੇ ਹੱਥ ਖੜੇ ਕਰ ਦਿੱਤੇ ਹਨ। ਢੋਲਕੀਆ ਨੇ ਕਿਹਾ ਕਿ ਹੀਰਾ ਉਦਯੋਗ ਸਾਲ 2008 ਦੀ ਮੰਦੀ ਤੋਂ ਵੀ ਵੱਧ ਭਿਆਨਕ ਮੰਦੀ ‘ਚੋਂ ਗੁਜਰ ਰਿਹਾ ਹੈ।ਢੋਲਕੀਆ ਨੇ ਕਿਹਾ, “ਇਸ ਸਾਲ ਮੰਦੀ ਸਾਲ 2008 ‘ਚ ਆਈ ਮੰਦੀ ਤੋਂ ਵੀ ਵੱਧ ਖ਼ਤਰਨਾਕ ਹੈ। ਜਦੋਂ ਪੂਰਾ ਉਦਯੋਗ ਮੰਦੀ ਦਾ ਸ਼ਿਕਾਰ ਹੈ ਤਾਂ ਅਸੀ ਕਿਵੇਂ ਗਿਫ਼ਟ ਦਾ ਖ਼ਰਚਾ ਚੁੱਕ ਸਕਦੇ ਹਾਂ? ਅਸੀ ਹੀਰਾ ਕਾਰੋਬਾਰੀਆਂ ਦੇ ਰੁਜ਼ਗਾਰ ਨੂੰ ਲੈ ਕੇ ਪ੍ਰੇਸ਼ਾਨ ਹਾਂ। ਪਿਛਲੇ 7 ਮਹੀਨਿਆਂ ‘ਚ ਹੀਰਾ ਉਦਯੋਗ ਵਿਚ 40 ਹਜ਼ਾਰ ਨੌਕਰੀਆਂ ਗਈਆਂ ਹਨ। ਇਹੀ ਨਹੀਂ, ਜਿਹੜੇ ਮੁਲਾਜ਼ਮ ਕੰਮ ਕਰ ਰਹੇ ਹਨ ਉਨ੍ਹਾਂ ਦੀ ਤਨਖਾਹ 40 ਫ਼ੀਸਦੀ ਤਕ ਘਟਾ ਦਿੱਤੀ ਗਈ ਹੈ।ਮੰਦੀ ਦੀ ਹਾਲਤ ਇਹ ਹੈ ਕਿ ਜਿਹੜੀ ਕੰਪਨੀਆਂ ਕੰਮ ਕਰ ਰਹੀਆਂ ਹਨ, ਉਨ੍ਹਾਂ ਨੂੰ ਆਪਣਾ ਕੰਮ ਕਰਨ ਲਈ ਮਜਬੂਰ ਹੋਣਾ ਪਿਆ ਹੈ। ਇਸ ਸਾਲ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਹੀਰੇ ਦੀ ਵੱਡੀ ਕੰਪਨੀ ਡੀ ਬੀਅਰਜ਼ ਨੂੰ ਆਪਣਾ ਉਤਪਾਦਨ ਘਟਾਉਣਾ ਪਿਆ ਹੈ। ਜ਼ਿਕਰਯੋਗ ਹੈ ਕਿ ਸਾਵਜੀ ਢੋਲਕੀਆ ਆਪਣੇ ਮੁਲਾਜ਼ਮਾਂ ਨੂੰ ਹਰ ਸਾਲ ਬੋਨਸ ਵਜੋਂ ਕਾਰ ਅਤੇ ਫ਼ਲੈਟ ਦੇਣ ਵਾਲੇ ਹੀਰਾ ਕਾਰੋਬਾਰੀ ਹਨ। ਢੋਲਕੀਆ 2011 ਤੋਂ ਹਰ ਸਾਲ ਮੁਲਾਜ਼ਮਾਂ ਨੂੰ ਇਸੇ ਤਰ੍ਹਾਂ ਦੀਵਾਲੀ ‘ਤੇ ਬੋਨਸ ਦਿੰਦੇ ਰਹੇ ਹਨ।

You must be logged in to post a comment Login