ਐਮ.ਐਸ. ਧੋਨੀ ਨੂੰ ਲੈ ਕੇ ਯੋਗਰਾਜ ਸਿੰਘ ਦਾ ਵੱਡਾ ਬਿਆਨ

ਐਮ.ਐਸ. ਧੋਨੀ ਨੂੰ ਲੈ ਕੇ ਯੋਗਰਾਜ ਸਿੰਘ ਦਾ ਵੱਡਾ ਬਿਆਨ

ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਟੀਮ ਤੋਂ ਹਾਲ ਹੀ ਵਿਚ ਸੰਨਿਆਸ ਲੈਣ ਵਾਲੇ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਨੇ ਕ੍ਰਿਕੇਟਰ ਮਹਿੰਦਰ ਸਿੰਘ ਧੋਨੀ ਨੂੰ ਲੈ ਕੇ ਵੱਡਾ ਬਿਆਨ ਦਿਤਾ ਹੈ। ਸਾਬਕਾ ਭਾਰਤੀ ਕ੍ਰਿਕੇਟਰ ਯੋਗਰਾਜ ਸਿੰਘ ਨੇ ਅੰਬਾਤੀ ਰਾਇਡੂ ਦੇ ਸੰਨਿਆਸ ’ਤੇ ਅਸਹਿਮਤੀ ਜਤਾਉਂਦਿਆਂ ਧੋਨੀ ਨੂੰ ਅਪਣੇ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਧੋਨੀ ਵਰਗੀ ਗੰਦਗੀ ਹਮੇਸ਼ਾ ਨਹੀਂ ਰਹੇਗੀ। ਯੋਗਰਾਜ ਸਿੰਘ ਨੇ ਰਾਇਡੂ ਦੇ ਸੰਨਿਆਸ ’ਤੇ ਦੁਖ ਜ਼ਾਹਰ ਕਰਦਿਆਂ ਟਵੀਟ ਵਿਚ ਕਿਹਾ “ਰਾਇਡੂ ਮੇਰੇ ਬੇਟੇ ਤੁਸੀਂ ਸੰਨਿਆਸ ਦਾ ਫ਼ੈਸਲਾ ਜਲਦਬਾਜ਼ੀ ਵਿਚ ਲੈ ਲਿਆ। ਸੰਨਿਆਸ ਤੋਂ ਵਾਪਸ ਆ ਜਾਓ ਤੇ ਉਨ੍ਹਾਂ ਨੂੰ ਅਪਣੀ ਕਾਬਲੀਅਤ ਦਿਖਾਓ। ਐਮ.ਐਸ. ਧੋਨੀ ਵਰਗੇ ਲੋਕ ਹਮੇਸ਼ਾ ਕ੍ਰਿਕੇਟ ਵਿਚ ਨਹੀਂ ਰਹਿੰਦੇ। ਉਨ੍ਹਾਂ ਵਰਗੀ ਗੰਦਗੀ ਹਮੇਸ਼ਾ ਨਹੀਂ ਰਹੇਗੀ।” ਦੱਸਣਯੋਗ ਹੈ ਕਿ ਵਿਸ਼ਵ ਕੱਪ ਟੀਮ ਵਿਚ ਥਾਂ ਨਾ ਮਿਲਣ ਕਰਕੇ ਭਾਰਤੀ ਕ੍ਰਿਕੇਟਰ ਅੰਬਾਤੀ ਰਾਇਡੂ ਨੇ ਕ੍ਰਿਕੇਟ ਨੂੰ ਅਲਵਿਦਾ ਕਹਿ ਦਿਤਾ ਸੀ। ਰਾਇਡੂ ਦੇ ਸੰਨਿਆਸ ਉਤੇ ਯੋਗਰਾਜ ਨੇ ਪ੍ਰਤੀਕਰਮ ਜ਼ਾਹਰ ਕਰਦਿਆਂ ਇਹ ਟਵੀਟ ਕੀਤਾ। ਇਸ ਤੋਂ ਇਲਾਵਾ ਯੋਗਰਾਜ ਸਿੰਘ ਨੇ ਅਪਣੇ ਦੂਜੇ ਟਵੀਟ ਵਿਚ ਲਿਖਿਆ ਕਿ ਤੁਸੀਂ ਹਰ ਥਾਂ ਬੁਰੇ ਇਨਸਾਨ ਪਾਓਗੇ। ਯੁਵਰਾਜ ਸਿੰਘ ਮਹਿੰਦਰ ਸਿੰਘ ਧੋਨੀ ਤੋਂ ਪਹਿਲਾਂ ਟੀਮ ਇੰਡੀਆ ਦਾ ਕਪਤਾਨ ਬਣਾਉਣਾ ਡਿਜ਼ਰਵ ਕਰਦੇ ਸੀ।

You must be logged in to post a comment Login