ਕਪਿਲ ਦਾ ਬਿਆਨ-ਧੋਨੀ 20 ਸਾਲ ਦੇ ਲੜਕੇ ਦੀ ਤਰ੍ਹਾਂ ਨਹੀਂ ਖੇਡ ਸਕਦਾ

ਕਪਿਲ ਦਾ ਬਿਆਨ-ਧੋਨੀ 20 ਸਾਲ ਦੇ ਲੜਕੇ ਦੀ ਤਰ੍ਹਾਂ ਨਹੀਂ ਖੇਡ ਸਕਦਾ

ਜਲੰਧਰ— ਭਾਰਤੀ ਟੀਮ ਇੰਡੀਆ ਕ੍ਰਿਕਟ ਇਤਿਹਾਸ ਦੇ ਸਭ ਤੋਂ ਸਫਲ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਬਗੈਰ ਟੀ-20 ਸੀਰੀਜ਼ ਤੋਂ ਆਸਟਰੇਲੀਆ ਦੌਰੇ ਦੀ ਸ਼ੁਰੂਆਤ ਕਰੇਗੀ। ਧੋਨੀ ਨੇ ਬੀਤੇ ਮਹੀਨੇ ਵੈਸਟਇੰਡੀਜ਼ ਨਾਲ ਹੋਈ ਟੀ-20 ਸੀਰੀਜ਼ ਲਈ ਭਾਰਤੀ ਟੀਮ ‘ਚ ਚੁੱਣਿਆ ਨਹੀਂ ਗਿਆ ਸੀ। ਧੋਨੀ ਦੀ ਜਗ੍ਹਾ ਹੁਣ ਬੀ.ਸੀ.ਸੀ.ਆਈ. ਨਵੇਂ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ‘ਤੇ ਭਰੋਸਾ ਜਿਤਾ ਰਹੀ ਹੈ। ਇਸ ਵਿਚਾਲੇ ਭਾਰਤ ਨੂੰ 1983 ਵਿਸ਼ਵ ਕੱਪ ਦਿਲਾਉਣ ਵਾਲੇ ਕਪਿਲ ਦੇਵ ਨੇ ਕਿਹਾ ਹੈ ਕਿ ਧੋਨੀ ਨੂੰ ਹੁਣ ਆਪਣਾ ਟੀ-20 ਕਰੀਅਰ ਖਤਮ ਮੰਨ ਲੈਣਾ ਚਾਹੀਦਾ ਹੈ।
ਧੋਨੀ ਨੇ 93 ਮੈਚਾਂ ‘ਚ 1487 ਦੌੜਾਂ ਬਣਾਈਆ : ਕਪਿਲ ਦੇਵ ਨੇ ਇਕ ਪ੍ਰੋਗਰਾਮ ਦੌਰਾਨ ਧੋਨੀ ‘ਤੇ ਪੁੱਛੇ ਗਏ ਸਵਾਲ ਦੇ ਜਵਾਬ ‘ਚ ਕਿਹਾ ਕਿ ਹੁਣ ਫੈਨਸ ਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਧੋਨੀ ਦੀ ਉਮਰ ਹੋ ਚੁੱਕੀ ਹੈ। ਉਹ 20 ਸਾਲ ਦੇ ਲੜਕੇ ਦੀ ਤਰ੍ਹਾਂ ਤਾਂ ਖੇਡ ਨਹੀਂ ਸਕਦੇ। ਉਨ੍ਹਾਂ ਨੇ ਦੇਸ਼ ਲਈ ਜੋ ਵੀ ਕੀਤਾ ਉਹ ਬਹੁਤ ਚੰਗਾ ਹੈ। ਪਰ ਜੇਕਰ ਅਸੀਂ ਹਾਲੇ ਵੀ ਉਨ੍ਹਾਂ ਤੋਂ ਉਮੀਦ ਰੱਖਾਂਗੇ ਕਿ ਉਹ ਅੱਗੇ ਵੀ ਸ਼ਾਨਦਾਰ ਕ੍ਰਿਕਟ ਖੇਡਦੇ ਰਹਿਣਗੇ ਤਾਂ ਇਹ ਗਲਤ ਹੋਵੇਗਾ। ਦੱਸ ਦਈਏ ਕਿ ਹੁਣ ਤਕ 93 ਟੀ-20 ਮੈਚ ਖੇਡੇ ਹਨ, ਇਨ੍ਹਾਂ ਮੈਚਾਂ ‘ਚ ਧੋਨੀ ਦੇ ਬੱਲੇ ਤੋਂ 37.17 ਦੀ ਔਸਤ ਨਾਲ 1487 ਦੌੜਾਂ ਬਣਾਈਆ ਹਨ। ਕਪਿਲ ਦੇਵ ਨੇ ਇਨ੍ਹਾਂ ਦੇ ਨਾਲ ਹੀ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀਆਂ ਤਰੀਫਾਂ ਦੇ ਪੁੱਲ ਬੰਨ੍ਹੇ। ਉਨ੍ਹਾਂ ਨੇ ਕਿਹਾ ਕਿ ਵਿਰਾਟ ਇਕ ਸਪੈਸ਼ਲ ਖਿਡਾਰੀ ਹੈ। ਜਿਨ੍ਹੰ ਖਿਡਾਰੀਆਂ ‘ਚ ਹੁਨਰ ਹੁੰਦਾ ਹੈ ਅਤੇ ਉਹ ਉਸ ਤੋਂ ਬਾਅਦ ਲਗਾਤਰ ਮਿਹਨਤ ਕਰਦੇ ਹਨ ਤਾਂ ਉਹ ਸੁਪਰ ਹਿਊਮਨ ਬਣ ਜਾਂਦੇ ਹਨ।

You must be logged in to post a comment Login