ਕਰਤਾਰਪੁਰ ਲਾਂਘਾ: ਭਾਰਤ ਨੇ ਪਾਕਿਸਤਾਨ ਨੂੰ ਖਿਆਲੀ ਸੁਪਨਿਆਂ ਤੋਂ ਜਗਾਇਆ

ਕਰਤਾਰਪੁਰ ਲਾਂਘਾ: ਭਾਰਤ ਨੇ ਪਾਕਿਸਤਾਨ ਨੂੰ ਖਿਆਲੀ ਸੁਪਨਿਆਂ ਤੋਂ ਜਗਾਇਆ

ਨਵੀਂ ਦਿੱਲੀ : ਪਾਕਿਸਤਾਨ ਸਥਿਤ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਤੋਂ ਪਹਿਲਾਂ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਗੁਆਂਢੀ ਮੁਲਕ ਨੂੰ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਦਾ ਮਤਲਬ ਇਹ ਨਹੀਂ ਹੈ ਕਿ ਇਸ ਲਾਂਘੇ ਮਗਰੋਂ ਦੋਨਾਂ ਮੁਲਕਾਂ ਵਿਚਾਲੇ ਗੱਲਬਾਤ ਸ਼ੁਰੂ ਹੋ ਜਾਵੇਗੀ। ਸ਼ੁਸ਼ਮਾ ਸਵਰਾਜ ਨੇ ਸਾਫ ਸਾਫ ਕਿਹਾ ਕਿ ਅੱਤਵਾਦ ਅਤੇ ਗੱਲਬਾਤ ਇੱਕਠੇ ਨਹੀਂ ਚੱਲ ਸਕਦੇ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਕਰਤਾਰਪੁਰ ਕਾਰੀਡੋਰ ਸ਼ੁਰੂ ਕਰਨ ਲਈ ਪਿਛਲੇ ਕਈ ਸਾਲਾਂ ਤੋਂ ਕਹਿ ਰਹੀ ਸੀ ਪਰ ਪਾਕਿਸਤਾਨ ਨੇ ਹੁਣ ਜਾ ਕੇ ਸੁਚੱਜੀ ਕਾਰਵਾਈ ਕਰਨ ਦਾ ਹੌਂਸਲਾ ਦਿਖਾਇਆ ਹੈ। ਸੁਸ਼ਮਾ ਸਵਰਾਜ ਨੇ ਇਹ ਬਿਆਨ ਉਦੋਂ ਦਿੱਤਾ ਹੈ ਜਦੋਂ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਸਾਰਕ ਸਿਖਰ ਸੰਮੇਲਨ ਲਈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਭੇਜ ਸਕਦਾ ਹੈ। ਸੁਸ਼ਮਾ ਦੇ ਅੱਜ ਆਏ ਇਸ ਬਿਆਨ ਤੋਂ ਇਹ ਸਾਫ ਹੈ ਕਿ ਭਾਰਤ ਇਸ ਤਰ੍ਹਾਂ ਦੇ ਕਿਸੇ ਵੀ ਸੱਦੇ ਨੂੰ ਮੰਨਣ ਦੇ ਹੱਕ ਚ ਨਹੀਂ ਹੈ।

You must be logged in to post a comment Login