ਕਰਜ਼ਾ ਮੁਆਫੀ ਦੇ ਬਾਵਜੂਦ ਕਿਸਾਨਾਂ ਤੇ ਉਦਯੋਗਪਤੀਆਂ ‘ਤੇ ਵਧਿਆ ਕਰਜ਼

ਕਰਜ਼ਾ ਮੁਆਫੀ ਦੇ ਬਾਵਜੂਦ ਕਿਸਾਨਾਂ ਤੇ ਉਦਯੋਗਪਤੀਆਂ ‘ਤੇ ਵਧਿਆ ਕਰਜ਼

ਜਲੰਧਰ – ਪੰਜਾਬ ਸਰਕਾਰ ਦੀ ਕਰਜ਼ਾ ਮੁਆਫੀ ਯੋਜਨਾ ਦੇ ਬਾਵਜੂਦ ਡਿਫਾਲਟਰ ਕਿਸਾਨਾਂ ਦੀ ਗਿਣਤੀ ਵੱਧ ਰਹੀ ਹੈ ਅਤੇ ਉਨ੍ਹਾਂ ਦਾ ਕਰਜ਼ਾ ਵੀ ਵੱਧ ਰਿਹਾ ਹੈ। ਇਹ ਸਥਿਤੀ ਤਦ ਦੀ ਹੈ ਜਦ ਸਰਕਾਰ ਵਲੋਂ 5 ਲੱਖ ਤੋਂ ਜ਼ਿਆਦਾ ਪੀੜਤ ਕਿਸਾਨਾਂ ਦਾ 2-2 ਲੱਖ ਤਕ ਦਾ ਕਰਜ਼ਾ ਸਹਿਕਾਰੀ ਬੈਂਕ ਨੂੰ ਅਦਾ ਕੀਤਾ ਜਾ ਚੁਕਿਆ ਹੈ। ਅਜਿਹੇ ਹਾਲਾਤ ਦੇਖਦੇ ਹੋਏ ਸੂਬੇ ਦੇ ਬੈਂਕਾਂ ਨੇ ਹੁਣ ਕਿਸਾਨਾਂ ਨੂੰ ਕਰਜ਼ਾ ਦੇਣ ‘ਚ ਹੱਥ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ ਹਨ। ਅਜਿਹੀ ਹੀ ਸਥਿਤੀ ਉਦਯੋਗਪਤੀਆਂ ਦੀ ਬਣ ਰਹੀ ਹੈ। ਇਕ ਸਾਲ ਪਹਿਲਾਂ ਸਰਕਾਰ ਵਲੋਂ ਕਰਜ਼ੇ ‘ਚ ਡੁੱਬੇ ਅਤੇ ਡਿਫਾਲਟਰ ਉਦਯੋਗਪਤੀਆਂ ਲਈ ਸ਼ੁਰੂ ਕੀਤੀ ‘ਵਨ ਟਾਈਮ ਸੇਟਲਮੈਂਟ’ ਦੇ ਬਾਵਜੂਦ ਡਿਫਾਲਟਰ ਕਾਰਖਾਨੇਦਾਰਾਂ ਦੀ ਗਿਣਤੀ ਅਤੇ ਕਰਜ਼ਾ ਰਾਸ਼ੀ ਵਧੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 6 ਜਨਵਰੀ 2018 ਨੂੰ ਕਰਜ਼ਾ ਮੁਆਫੀ ਦੀ ਸ਼ੁਰੂਆਤ ਕੀਤੀ ਸੀ। ਹਾਲਾਂਕਿ ਸੱਤਾ ‘ਚ ਆਉਣ ਤੋਂ ਪਹਿਲਾਂ ਕਾਂਗਰਸ ਨੇ ਕਿਸਾਨਾਂ ਦੇ ਤਮਾਮ ਸਹਿਕਾਰੀ, ਕਮਰਸ਼ੀਅਲ ਅਤੇ ਆੜਤੀ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ ਪਰ ਸੱਤਾ ‘ਚ ਆਉਣ ਤੋਂ ਬਾਅਦ ਕਾਂਗਰਸ ਨੇ ਆਪਣਾ ਕਰਜ਼ਾ ਮੁਆਫੀ ਦਾ ਵਾਅਦਾ ਸਿਰਫ ਫਸਲ ਦੀ ਮਿਆਦ ਕਰਜ਼ ਮੁਆਫੀ ‘ਚ ਬਦਲ ਦਿੱਤਾ। ਇਸ ਯੋਜਨਾ ਤਹਿਤ 10.25 ਲੱਖ ਛੋਟੇ ਅਤੇ ਮੰਝਲੇ ਕਿਸਾਨਾਂ ਦਾ 2-2 ਹਜ਼ਾਰ ਰੁਪਏ ਤਕ ਦਾ ਕਰਜ਼ਾ ਮੁਆਫ ਕੀਤਾ ਜਾਣਾ ਹੈ। ਇਸ ਯੋਜਨਾ ਦੇ ਪਹਿਲੇ ਪੜਾਅ ‘ਚ ਸਰਕਾਰ ਨੇ ਸਹਿਕਾਰੀ ਬੈਂਕਾਂ ਨੂੰ ਕਿਸਾਨਾਂ ਦਾ 2-2 ਲੱਖ ਦਾ ਕਰਜ਼ਾ ਅਦਾ ਕੀਤਾ ਹੈ ਅਤੇ ਜ਼ਲਦੀ ਹੀ ਕਮਰਸ਼ੀਅਲ ਬੈਂਕਾਂ ਦਾ ਕਿਸਾਨੀ ਕਰਜ਼ਾ ਅਦਾ ਕੀਤਾ ਜਾਵੇਗਾ ਪਰ ਸਰਕਾਰ ਦੀ ਇਸ ਯੋਜਨਾ ਦੇ ਬਾਵਜੂਦ ਕਿਸਾਨਾਂ ਦੇ ਸਿਰ ਬੈਂਕਾਂ ਦਾ ਕਰਜ਼ਾ ਵੱਧ ਰਿਹਾ ਹੈ।

You must be logged in to post a comment Login