ਕਸ਼ਮੀਰ ‘ਤੇ ਇਮਰਾਨ ਖਾਨ ਦਾ ਨਵਾਂ ਪੈਂਤਰਾ, ਪੀਓਕੇ ‘ਚ ਕਰਨਗੇ ਰੈਲੀ

ਕਸ਼ਮੀਰ ‘ਤੇ ਇਮਰਾਨ ਖਾਨ ਦਾ ਨਵਾਂ ਪੈਂਤਰਾ, ਪੀਓਕੇ ‘ਚ ਕਰਨਗੇ ਰੈਲੀ

ਇਸਾਲਾਮਾਬਾਦ : ਕਸ਼ਮੀਰ ਮੁੱਦੇ ‘ਤੇ ਅੰਤਰਰਾਸ਼ਟਰੀ ਮੰਚ ਤੋਂ ਲੈ ਕੇ ਪੂਰੀ ਦੁਨੀਆ ਵਿੱਚ ਖਾਸ ਸਮਰਥਨ ਨਾ ਮਿਲਣ ਤੋਂ ਬਾਅਦ ਹੁਣ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਨਵਾਂ ਪੈਂਤਰਾ ਚਲਾਇਆ ਹੈ। ਪਾਕਿ ਪੀਐਮ ਇਮਰਾਨ ਖਾਨ ਨੇ ਟਵੀਟ ਕੀਤਾ ਕਿ ਉਹ ਇਸ ਸ਼ੁੱਕਰਵਾਰ ਨੂੰ ਪੀਓਕੇ ਦੀ ਰਾਜਧਾਨੀ ਵਿੱਚ ਰੈਲੀ ਕਰਨਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤੀ ਫੌਜੀ ਬਲਾਂ ਦੀ ਕਸ਼ਮੀਰ ‘ਚ ਕਾਰਵਾਈ ਦੇ ਖਿਲਾਫ ਪੂਰੇ ਸੰਸਾਰ ਨੂੰ ਸੁਨੇਹਾ ਦੇਣ ਲਈ ਪਾਕਿ ਪੀਐਮ ਇਹ ਰੈਲੀ ਕਰਨਗੇ। ਇਮਰਾਨ ਖਾਨ ਲਗਾਤਾਰ ਕਸ਼ਮੀਰ ਦੇ ਲੋਕਾਂ ਦੇ ਨਾਲ ਖੜੇ ਹੋਣ ਦਾ ਦਾਅਵਾ ਕਰ ਰਹੇ ਹਨ। ਉਨ੍ਹਾਂ ਨੇ ਟਵੀਟ ਕੀਤਾ, ਸ਼ੁੱਕਰਵਾਰ 13 ਸਤੰਬਰ ਨੂੰ ਮੈਂ ਮੁਜੱਫਰਾਬਾਦ ‘ਚ ਇਕ ਬਹੁਤ ਵੱਡੇ ਜਲਸੇ ਦਾ ਪ੍ਰਬੰਧ ਕਰਨ ਜਾ ਰਿਹਾ ਹਾਂ। ਸੰਸਾਰ ਨੂੰ IOJK ਵਿੱਚ ਭਾਰਤੀ ਫੌਜੀ ਬਲਾਂ ਦੇ ਲਗਾਤਾਰ ਉਲੰਘਣ ਦਾ ਸੁਨੇਹਾ ਦੇਣ ਲਈ ਹੈ ਅਤੇ ਕਸ਼ਮੀਰੀਆਂ ਨੂੰ ਇਹ ਦੱਸਣ ਲਈ ਵੀ ਪਾਕਿਸਤਾਨ ਉਨ੍ਹਾਂ ਦੇ ਨਾਲ ਲਗਾਤਾਰ ਖੜਾ ਹੈ। ਇਸ ਟਵੀਟ ਵਿੱਚ ਜੰਮੂ-ਕਸ਼ਮੀਰ ਲਈ ਪਾਕਿ ਪੀਐਮ ਨੇ ਭਾਰਤ ਅਧਿਕ੍ਰਿਤ ਜੰਮੂ-ਕਸ਼ਮੀਰ (IOJK) ਦਾ ਪ੍ਰਯੋਗ ਕੀਤਾ ਹੈ। ਜੰਮੂ-ਕਸ਼ਮੀਰ ਤੋਂ ਧਾਰਾ 370 ਖਤਮ ਕੀਤੇ ਜਾਣ ਤੋਂ ਬਾਅਦ ਤੋਂ ਹੀ ਪਾਕਿਸਤਾਨ ਦੇ ਨੇਤਾ ਅਤੇ ਵੱਡੀਆਂ ਹੱਸਤੀਆਂ ਬਿਆਨਬਾਜੀ ਕਰ ਰਹੀਆਂ ਹਨ। ਇਮਰਾਨ ਖਾਨ ਨੇ ਮੰਗਲਵਾਰ ਨੂੰ ਦੇਰ ਸ਼ਾਮ ਕੀਤੇ ਟਵੀਟ ਵਿੱਚ ਵੀ ਧਾਰਮਿਕ ਦਿਨ ਦੇ ਬਹਾਨੇ ਕਸ਼ਮੀਰ ਰਾਗ ਅਲਾਪਿਆ। ਉਨ੍ਹਾਂ ਨੇ ਟਵੀਟ ਕੀਤਾ, ਅਸ਼ੁਰਾ ਦਾ ਦਿਨ ਨੇੜੇ ਆ ਰਿਹਾ ਹੈ ਮੈਂ ਪਾਕਿਸਤਾਨੀਆਂ ਅਤੇ ਖਾਸ ਤੌਰ ‘ਤੇ ਬਹਾਦਰ ਕਸ਼ਮੀਰੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਕਰਬਲਾ ਦੇ ਸੁਨੇਹੇ ਨੂੰ ਯਾਦ ਰੱਖੋ। ਕਰਬਲਾ ਦਾ ਸੁਨੇਹਾ ਜੁਲਮ ਦੇ ਖਿਲਾਫ ਅਤੇ ਬੇਇਨਸਾਫ਼ੀ ਦੇ ਵਿਰੁੱਧ ਸੰਘਰਸ਼ ਆਪਣੇ ਆਪ ਵਿੱਚ ਜਿੰਦਾ ਰੱਖਣਾ ਹੈ ਅਤੇ ਸੱਚ ਦੇ ਨਾਲ ਖੜੇ ਰਹਿਣਾ ਹੈ। ਬੇਇਨਸਾਫ਼ੀ ਦੇ ਖਿਲਾਫ ਸੰਘਰਸ਼ ਵਿੱਚ ਜਿੱਤ ਹੁੰਦੀ ਹੈ ਜਿਵੇਂ ਕ‌ਿ ਕਰਬਲਾ ਦੇ ਸ਼ਹੀਦ ਸਾਨੂੰ ਦੱਸਦੇ ਹਨ।

You must be logged in to post a comment Login