ਕਸ਼ਮੀਰ ਮਸਲੇ ‘ਤੇ ਮੁਫ਼ਤੀ ਦੀ ਕਾਰਗੁਜ਼ਾਰੀ ਸ਼ੱਕੀ!

ਕਸ਼ਮੀਰ ਮਸਲੇ ‘ਤੇ ਮੁਫ਼ਤੀ ਦੀ ਕਾਰਗੁਜ਼ਾਰੀ ਸ਼ੱਕੀ!

ਸ੍ਰੀਨਗਰ, 18 ਅਪ੍ਰੈਲ : ਵੱਖਵਾਦੀ ਨੇਤਾ ਮਸਰਤ ਆਲਮ ਦੀ ਗ੍ਰਿਫ਼ਤਾਰੀ ਮਗਰੋਂ ਵਾਦੀ ਦੇ ਹਾਲਾਤ ਕਾਫ਼ੀ ਵਿਗੜ ਗਏ ਹਨ। ਪ੍ਰਦਰਸ਼ਨਕਾਰੀਆਂ ਨੇ ਜੰਮੂ ਕਸ਼ਮੀਰ ‘ਚ ਬੰਦ ਦਾ ਐਲਾਨ ਕੀਤਾ ਹੈ। ਉਥੇ ਹੀ ਪ੍ਰਦਰਸ਼ਨਕਾਰੀਆਂ ਦੇ ਹਿੰਸਕ ਪ੍ਰਦਰਸ਼ਨਾਂ ਦੇ ਚਲਦਿਆਂ ਪੁਲਿਸ ਨੂੰ ਗੋਲੀਆਂ ਚਲਾਉਣੀਆਂ ਪਈਆਂ ਜਿਸ ਮਗਰੋਂ ਇਕ ਨੌਜਵਾਨ ਦੀ ਮੌਤ ਹੋ ਗਈ। ਪਰ ਇਸ ਸੱਭ ਵਿਚਾਲੇ ਸਰਕਾਰ ਨੂੰ ਇਨਾਂ ਵੱਖਵਾਦੀਆਂ ਨੂੰ ਰੋਕਣ ਲਈ ਕੀ ਕਰਨਾ ਚਾਹੀਦਾ, ਇਹ ਅਹਿਮ ਸਵਾਲ ਹੈ। ਜੰਮੂ ਕਸ਼ਮੀਰ ‘ਚ ਕੀ ਖੇਡ ਖੇਡੀ ਜਾ ਰਹੀ ਹੈ? ਭਾਜਪਾ ਦੇ ਸਮਰਥਨ ਨਾਲ ਚੱਲ ਰਹੀ ਮੁਫ਼ਤੀ ਸਰਕਾਰ ਦੇ ਸੱਤਾ ‘ਚ ਆਉਂਦਿਆਂ ਹੀ ਕਸ਼ਮੀਰ ਘਾਟੀ ‘ਚ ਭਾਰਤ ਵਿਰੋਧੀ ਅਤੇ ਪਾਕਿਸਤਾਨ ਸਮਰਥਕ ਏਨਾ ਸਰਗਰਮ ਕਿਉਂਕਿ ਹੋ ਗਏ? ਮਸਰਤ ਆਲਮ ਦੀ ਗ੍ਰਿਫ਼ਤਾਰੀ ਮਗਰੋਂ ਕਸ਼ਮੀਰ ਘਾਟੀ ‘ਚ ਹਿੰਸਕ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਪਾਕਿਸਤਾਨ ਸਮਰਥਕ ਹੁਰੀਅਤ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਦੇ ਸਵਾਗਤ ‘ਚ ਰੈਲੀ ਆਯੋਜਿਤ ਕਰਨ ਅਤੇ ਉਸ ‘ਚ ਪਾਕਿਸਤਾਨੀ ਝੰਡੇ ਲਹਿਰਾਉਣ ਅਤੇ ਪਾਕਿਸਤਾਨ ਦੇ ਹੱਕ ‘ਚ ਨਾਅਰੇ ਲਾਉਣ ਪਿੱਛੇ ਕਿਸ ਦੀ ਵੱਡੀ ਭੂਮਿਕਾ ਸੀ? ਪਾਕਿਸਤਾਨ ਨੇ ਇਸ ਘਟਨਾ ਦੀ ਵਿਆਖਿਆ ਇਹ ਕਹਿ ਕਿ ਕੀਤੀ ਹੈ ਕਿ ਇਸ ਤੋਂ ਪਤਾ ਚਲਦਾ ਹੈ ਕਿ ਕਸ਼ਮੀਰ ਦੀ ਜਨਤਾ ਦੇ ਦਿਲ ‘ਚ ਉਸ ਲਈ ਕਿੰਨਾ ਪਿਆ ਹੈ। ਪਰ ਦੂਜੇ ਪਾਸੇ ਇਹ ਸਵਾਲ ਵੀ ਉਠਦਾ ਹੈ ਕਿ ਸੂਬਾ ਸਰਕਾਰ ਪਾਕਿਸਤਾਨ ਸਮਰਥਕਾਂ ‘ਤੇ ਪਾਬੰਦੀ ਲਾਉਣ ਦੀ ਥਾਂ ਉਨਾਂ ਨੂੰ ਏਨੀ ਸ਼ਹਿ ਕਿਉਂ ਦੇ ਰਹੀ ਹੈ? ਕੀ ਭਾਰਤੀ ਜਨਤਾ ਪਾਰਟੀ ਵੱਲੋਂ ਜ਼ਾਹਿਰ ਕੀਤਾ ਜਾ ਰਿਹਾ ਗੁੱਸਾ ਸਿਰਫ਼ ਜ਼ਬਾਨੀ ਜਮਾ ਖ਼ਰਚ ਨਹੀਂ ਹੈ? ਜੇ ਉਹ ਕੇਂਦਰ ਅਤੇ ਸੂਬੇ ‘ਚ ਸੱਤਾ ‘ਚ ਨਾ ਹੁੰਦੀ ਤਾਂ ਕੀ ਉਦੋਂ ਵੀ ਉਸ ਦੀ ਪ੍ਰਤੀਕ੍ਰਿਆ ਅਜਿਹੀ ਹੀ ਹੁੰਦੀ? ਪਿਛਲੇ ਕੁੱਝ ਸਮੇਂ ਤੋਂ ਘਟਨਾਵਾਂ ਨੂੰ ਦੇਖ ਕੇ ਕਿਸੇ ਦੇ ਵੀ ਮਨ ‘ਚ ਇਹ ਸਵਾਲ ਪੈਦਾ ਹੋਣਾ ਸੁਭਾਵਿਕ ਹੈ ਅਤੇ ਇਸ ਦੇ ਪਿਛੋਕੜ ‘ਚ ਭਾਜਪਾ ਨੂੰ ਜੰਮੂ ਕਸ਼ਮੀਰ ‘ਚ ਮਿਲੀ ਸ਼ਲਾਘਾਯੋਗ ਚੋਣਾਵੀ ਸਫ਼ਲਤਾ ਜਿਸ ਕਾਰਨ ਸੂਬੇ ਦੀ ਰਾਜਨੀਤਕ ਤਸਵੀਰ ਮੁਸਲਿਮ ਬਹੁਤਾਤ ਕਸ਼ਮੀਰ ਅਤੇ ਹਿੰਦੂ ਬਹੁਤਾਤ ਜੰਮੂ ‘ਚ ਵੰਡੀ ਗਈ। ਕੀ ਇਸ ਵੰਡ ਨੂੰ ਰਸਮੀ ਸ਼ਕਲ ਦੇਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ?
     ਮਾਰਚ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਈਅਦ : ਕੀ ਇਹ ਸਿਰਫ਼ ਇਕ ਸੰਜੋਗ ਹੈ ਕਿ ਇਸ ਵੇਲੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਹੀ ਮੁਫ਼ਤੀ ਮੁਹੰਮਦ ਸਈਅਦ ਹਨ ਜਿਨਾਂ ਦੇ ਦਸੰਬਰ 1989 ‘ਚ ਭਾਰਤ ਦਾ ਗ੍ਰਹਿ ਮੰਤਰੀ ਬਣਦਿਆਂ ਹੀ ਅੱਤਵਾਦੀਆਂ ਨੇ ਉਨਾਂ ਦੀ ਧੀ ਰੂਬੀਆ ਨੂੰ ਅਗ਼ਵਾ ਕਰ ਲਿਆ ਸੀ ਅਤੇ ਉਨਾਂ ਦੀ ਰਿਹਾਈ ਬਦਲੇ ਪੰਜ ਅੱਤਵਾਦੀਆਂ ਨੂੰ ਜੇਲ ਤੋਂ ਰਿਹਾਅ ਕੀਤਾ ਗਿਆ ਸੀ। ਏਸੇ ਮੁਫ਼ਤੀ ਮੁਹੰਮਦ ਨੇ ਕੇਂਦਰੀ ਗ੍ਰਹਿ ਮੰਤਰੀ ਰਹਿੰਦਿਆਂ ਕਸ਼ਮੀਰ ਘਾਟੀ ਤੋਂ ਕਸ਼ਮੀਰੀ ਪੰਡਤਾਂ ਨੂੰ ਖਦੇੜਿਆ ਸੀ, ਅੱਤਵਾਦੀ ਗਤੀਵਿਧੀਆਂ ਇਸ ਤਰਾਂ ਵੱਧ ਗਈਆਂ ਸੀ ਕਿ 90 ਦਾ ਪੂਰਾ ਦਹਾਕਾ ਹੀ ਇਸ ਦੀ ਭੇਟ ਚੜ ਗਿਆ ਸੀ। ਕਸ਼ਮੀਰ ਨੂੰ ਇਸਲਾਮੀ ਗਣਤੰਤਰ ਐਲਾਲਣ ਵਾਲੇ ਪੋਸਟਰਾਂ ਨੇ ਵਾਦੀ ‘ਚ ਤਣਾਅ ਪੈਦਾ ਕੀਤਾ ਸੀ। ਕੀ ਇਤਿਹਾਸ ਆਪਣੇ ਆਪ ਨੂੰ ਦੋਹਰਾਉਣ ਜਾ ਰਿਹਾ ਹੈ? ਮੁਫ਼ਤੀ ਮੁਹੰਮਦ ਸਈਅਦ ਦੀ ਮਜਬੂਰੀ ਇਹ ਹੈ ਕਿ ਉਨਾਂ ਨੂੰ ਹਰ ਹਾਲਤ ‘ਚ ਆਪਣੇ ਨੈਸ਼ਨਲ ਕਾਨਫ਼ਰੰਸ ਦੇ ਮੁਕਾਬਲੇ ਭਾਰਤ ਸਰਕਾਰ ਨੂੰ ਵੱਧ ਵਿਰੋਧ ‘ਚ ਦਿਖਾਉਣਾ ਹੈ ਤਾਂ ਕਿ ਪਾਕਿਸਤਾਨ ਅੱਤਵਾਦੀ ਅਤੇ ਅੱਤਵਾਦੀ ਤੱਤ ਖ਼ੁਸ਼ ਰਹਿਣ।

You must be logged in to post a comment Login