ਕਿਸਾਨੀ ਦਰਦ : 19 ਟਨ ਆਲੂ ਵੇਚੇ, ਲਾਭ ਸਿਰਫ 490 ਰੁਪਏ

ਕਿਸਾਨੀ ਦਰਦ : 19 ਟਨ ਆਲੂ ਵੇਚੇ, ਲਾਭ ਸਿਰਫ 490 ਰੁਪਏ

ਆਗਰਾ : ਪੁੱਤਾਂ ਵਾਂਗ ਪਾਲੀ ਫਸਲ ਦਾ ਜਦੋਂ ਕਿਸਾਨ ਨੇ ਵੇਚਣ ਬਾਅਦ ਹਿਸਾਬ ਕਿਤਾਬ ਕੀਤਾ ਤਾਂ ਉਸਦੇ ਹੋਸ ਉਡ ਗਏ। 368 ਪੈਕੇਟ ਦੀ ਵਿਕਰੀ `ਤੇ ਖਰਚ ਕੱਟਣ ਬਾਅਦ ਸਿਰਫ 490 ਰੁਪਏ ਹੀ ਲਾਭ ਹੋਇਆ। ਹੈਰਾਨੀ ਦੀ ਗੱਲ ਹੈ ਕਿ ਜੇਕਰ ਇਸ ਹਿਸਾਬ ਬਣਾਇਆ ਜਾਵੇ ਤਾਂ ਕਿਸਾਨਾਂ ਨੁੰ ਪ੍ਰਤੀ 50 ਕਿਲੋ ਦੇ ਪੈਕਟ `ਤੇ ਸਿਰਫ 1.33 ਰੁਪਏ ਹੀ ਮਿਲੇ। ਉਸਦੀ ਲਾਗਤ 500 ਰੁਪਏ ਦੇ ਆਸਪਾਸ ਆਈ ਸੀ। ਕਿਸਾਨ ਨੇ ਇਸ ਲੈਣ-ਦੇਣ ਬਾਅਦ ਹੱਥ ਆਏ 490 ਰੁਪਏ ਦਾ ਮਨੀਆਰਡਰ ਪ੍ਰਧਾਨ ਮੰਤਰੀ ਦਫ਼ਤਰ ਨੂੰ ਭੇਜਿਆ ਹੈ। ਇਹ ਮਾਮਲਾ ਉਤਰ ਪ੍ਰਦੇਸ਼ ਦੇ ਆਗਰਾ ਦਾ ਹੈ। ਬਰੌਲੀ ਅਹੀਰ ਦੇ ਪਿੰਡ ਨਗਲਾ ਨਾਥੂ ਵਾਸੀ ਕਿਸਾਨ ਪ੍ਰਦੀਪ ਸ਼ਰਮਾ ਨੇ 368 ਪੈਕੇਟ ਆਲੂ (ਲਗਭਗ 19 ਟਨ) ਮਹਾਰਾਸ਼ਟਰ ਦੀ ਅਕੋਲਾ ਮੰਡੀ ਭੇਜੇ। ਮੰਡੀ `ਚ ਅਲੱਗ-ਅਲੱਗ ਵੈਰਾਇਟੀ ਦੇ ਇਸ ਆਲੂ ਲਈ 94,677 ਰੁਪਏ ਮਿਲੇ। ਇਸ ਮਾਲ ਨੂੰ ਭੇਜਣ `ਚ ਬਤੌਰ ਭਾੜਾ ਉਨ੍ਹਾਂ ਦਾ 42,030 ਰੁਪਏ ਲਗ ਗਿਆ। ਇਸ ਤੋਂ ਇਲਾਵਾ ਮੰਡੀ `ਚ ਆਲੂ ਦੀ ਅਣਲੋਡਿੰਗ ਲਈ ਉਨ੍ਹਾਂ ਨੂੰ 993 ਰੁਪਏ ਖਰਚ ਕਰਨੇ ਪਏ। ਆਲੂ ਵਿਕਾਉਣ ਵਾਲੇ ਦਲਾਲ ਨੇ ਕਮੀਸ਼ਨ ਦੇ 3790 ਰੁਪਏ ਰਖ ਲਏ। ਵੈਰਾਇਟੀ ਅਲੱਗ ਸੀ, ਇਸ ਲਈ ਛਟਾਈ ਕਰਾਈ ਗਈ। ਇਸ `ਚ ਵੀ ਕਿਸਾਨ ਦੀ ਜੇਬ `ਚੋਂ 400 ਰੁਪਏ ਅਲੱਗ ਲਗ ਗਏ। ਆਲੂ ਦੀ ਬੋਰੀ ਨੂੰ ਦੁਬਾਰਾ ਪੈਕ ਕਰਾਉਣ `ਚ ਸੁਤਲੀ ਦੀ ਵਰਤੋਂ ਕੀਤੀ ਗਈ ਜਿਸਦਾ ਖਰਚ 45 ਰੁਪਏ ਆਇਆ। ਇਹ ਆਲੂ ਕੋਲਡ ਸਟੋਰ `ਚ ਰੱਖੇ ਸਨ, ਇਸਦਾ ਭੰਡਾਰਣ ਖਰਚ ਲਗਭਗ 46 ਹਜ਼ਾਰ ਰੁਪਏ ਆਇਆ। ਸਾਰੇ ਬਿੱਲਾਂ ਦੇ ਭੁਗਤਾਨ ਬਾਅਦ ਕਿਸਾਨ ਦੇ ਹੱਥ 490 ਰੁਪਏ ਆਏ।

You must be logged in to post a comment Login