ਕਿਸਾਨ ਨੇ ਅਜਿਹਾ ਜੁਗਾੜ ਬਣਾਇਆ ਕਿ ਬਿਨਾ ਖਰਚੇ ਤੋਂ ਸਾਰੇ ਖੇਤ ‘ਚੋਂ ਸਿਉਂਕ ਗਾਇਬ

ਕਿਸਾਨ ਨੇ ਅਜਿਹਾ ਜੁਗਾੜ ਬਣਾਇਆ ਕਿ ਬਿਨਾ ਖਰਚੇ ਤੋਂ ਸਾਰੇ ਖੇਤ ‘ਚੋਂ ਸਿਉਂਕ ਗਾਇਬ

ਨਵੀਂ ਦਿੱਲੀ : ਕਿਸਾਨ ਰਵਾਇਤੀ ਤਕਨੀਕ ਨਾਲ ਖੇਤਾਂ ਵਿੱਚ ਵਧ ਰਹੀ ਸਿਉਂਕ ਉੱਤੇ ਕਾਬੂ ਪਾ ਰਹੇ ਹਨ। ਉਹ ਇਸ ਕੰਮ ਵਿੱਚ ਸਫਲ ਹੋਏ ਹਨ ਤੇ ਸਿਉਂਕ ਦੀ ਵਜ੍ਹਾ ਨਾਲ ਫ਼ਸਲ ਨੂੰ ਹੋਣ ਵਾਲੇ ਨੁਕਸਾਨ ਨੂੰ ਠੱਲ੍ਹ ਪਾ ਰਹੇ ਹਨ। ਅਜਿਹਾ ਹੀ ਇੱਕ ਕਿਸਾਨ ਹੈ ਬੱਲੁਪੂਰਾ ਰਾਜਗੜ੍ਹ ਦੇ ਘਣਸ਼ਾਮ ਜੋਗੀ। ਇੱਕ ਸਾਲ ਪਹਿਲਾਂ ਇਸ ਕਿਸਾਨ ਨੇ ਇਹ ਤਕਨੀਕ ਵਰਤੀ ਸੀ ਤੇ ਸਿਉਂਕ ‘ਤੇ ਕਾਬੂ ਪਾਉਣ ਵਿੱਚ ਸਫਲਤਾ ਹਾਂਸਲ ਕੀਤੀ।
ਇਸ ਦੇ ਚੰਗੇ ਨਤੀਜੇ ਨਿਕਲੇ। ਹੁਣ ਉਨ੍ਹਾਂ ਦੀ ਜਾਗਰੂਕਤਾ ਨਾਲ ਪਿੰਡ ਦੇ ਕਾਫ਼ੀ ਕਿਸਾਨ ਇਸ ਵਿਧੀ ਨਾਲ ਸਿਉਂਕ ਦਾ ਖ਼ਾਤਮਾ ਕਰ ਰਹੇ ਹਨ। ਬਾਰਸ਼ ਦੀ ਘਾਟ ਤੇ ਸੋਕੇ ਦੀ ਵਜ੍ਹਾ ਨਾਲ ਖੇਤਾਂ ਵਿੱਚ ਸਿਉਂਕ ਵਧ ਰਹੀ ਹੈ। ਹੁਣ ਹਾਲਤ ਅਜਿਹੀ ਹੈ ਕਿ ਕੱਪੜਾ ਖੇਤ ਵਿੱਚ ਰੱਖ ਦਿੱਤਾ ਜਾਵੇ ਤਾਂ ਸਿਉਂਕ ਚਾਰ ਘੰਟੇ ਵਿੱਚ ਇਸ ਨੂੰ ਚੱਟ ਕਰ ਦਿੰਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਲਗਾਤਾਰ ਖੇਤਾਂ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਨਾਲ ਮਿੱਟੀ ਖ਼ਰਾਬ ਹੋ ਰਹੀ ਹੈ। ਉੱਥੇ ਹੀ ਮਨੁੱਖੀ ਸਿਹਤ ਉੱਤੇ ਵੀ ਇਸ ਦਾ ਬੁਰਾ ਅਸਰ ਪੈਂਦਾ ਹੈ। ਇਸ ਕਾਰਨ ਉਹ ਜ਼ਹਿਰਾਂ ਦੀ ਵਰਤੋਂ ਕਰਨਾ ਬੰਦ ਕਰ ਦਿੱਤਾ ਹੈ ਤੇ ਰਵਾਇਤੀ ਤਕਨੀਕ ਵਰਤ ਰਹੇ ਹਨ। ਘਣਸ਼ਾਮ ਨੇ ਪੰਜ ਘੜਿਆ ਲਏ ਤੇ ਉਨ੍ਹਾਂ ਵਿੱਚ ਛੋਟੇ-ਛੋਟੇ ਮੋਰ੍ਹੇ ਕੀਤੇ। ਇਨ੍ਹਾਂ ਘੜਿਆ ਵਿੱਚ ਪਾਥੀਆਂ ਤੇ ਛੱਲੀਆਂ ਦੇ ਤੁੱਕੇ ਭਰ ਦਿੱਤੇ। ਮੂੰਹ ਬੰਦ ਕਰ ਕੇ ਚਾਰ ਘੜਿਆ ਨੂੰ ਚਾਰੇ ਕੋਨਿਆਂ ਵਿੱਚ ਤੇ ਇੱਕ ਨੂੰ ਖੇਤ ਵਿਚਾਲੇ ਗੱਢ ਦਿੱਤਾ। 15 ਤੋਂ 20 ਦਿਨਾਂ ਵਿੱਚ ਖੇਤ ਦੀ ਸਿਉਂਕ ਇਨ੍ਹਾਂ ਘੜਿਆਂ ਵਿੱਚ ਜਮ੍ਹਾ ਹੋ ਜਾਵੇਗੀ। ਇਨ੍ਹਾਂ ਘੜਿਆ ਨੂੰ ਕੱਢ ਕੇ ਕਚਰੇ ਵਿੱਚ ਅੱਗ ਲਾ ਕੇ ਨਸ਼ਟ ਕਰ ਦਿੱਤਾ ਜਾਵੇ। ਕਿਸਾਨ ਜੋਗੀ ਦੱਸਦੇ ਹਨ ਕਿ ਉਨ੍ਹਾਂ ਨੂੰ ਇਹ ਕਾਰਗਰ ਤਕਨੀਕ ਕੁਦਰਤੀ ਖੇਤੀ ਦੀ ਇੱਕ ਸੰਸਥਾ ਨੇ ਦੱਸੀ ਸੀ।

You must be logged in to post a comment Login