ਕੀ ਸਮਿਥ-ਵਾਰਨਰ ’ਤੇ ਲੱਗੇ ਬੈਨ ਦਾ ਟੀਮ ਇੰਡੀਆ ਉਠਾ ਸਕੇਗੀ ਫਾਇਦਾ

ਕੀ ਸਮਿਥ-ਵਾਰਨਰ ’ਤੇ ਲੱਗੇ ਬੈਨ ਦਾ ਟੀਮ ਇੰਡੀਆ ਉਠਾ ਸਕੇਗੀ ਫਾਇਦਾ

ਨਵੀਂ ਦਿੱਲੀ – ਬਾਲ ਟੈਂਪਰਿੰਗ ਦੇ ਚੱਲਦੇ 12-12 ਮਹੀਨੇ ਦਾ ਬੈਨ ਝੱਲ ਰਹੇ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਦਾ ਬੈਨ ਸਮੇਂ ਤੋਂ ਪਹਿਲਾਂ ਖਤਮ ਨਹੀਂ ਹੋਵੇਗਾ, ਕ੍ਰਿਕਟ ਆਸਟ੍ਰੇਲੀਆ ਨੇ ਆਸਟ੍ਰੇਲੀਆਈ ਖਿਡਾਰੀ ਐਸੋਸੀਏਸ਼ਨ ਦੀ ਉਸ ਅਪੀਲ ਨੂੰ ਖਾਰਿਜ ਕਰ ਦਿੱਤਾ ਹੈ ਜਿਸ ‘ਚ ਇਨ੍ਹਾਂ ਦੋਵਾਂ ਦੇ ਬੈਨ ਨੂੰ ਤੈਅ ਸਮੇਂ ਤੋਂ ਪਹਿਲਾਂ ਖਤਮ ਕਰਨ ਦੀ ਅਪੀਲ ਕੀਤੀ ਗਈ ਸੀ। ਕ੍ਰਿਕਟ ਆਸਟ੍ਰੇਲੀਆ ਦੇ ਇਸ ਫੈਸਲੇ ਨਾਲ ਸਾਫ ਹੋ ਗਿਆ ਹੈ ਕਿ ਦੋਵੇਂ ਬੱਲੇਬਾਜ਼ ਹੁਣ ਭਾਰਤ ਖਿਲਾਫ ਹੋਣ ਵਾਲੀ ਟੈਸਟ ਸੀਰੀਜ਼ ‘ਚ ਕੰਗਾਰੂ ਟੀਮ ਦਾ ਹਿੱਸਾ ਨਹੀਂ ਹੋਣਗੇ। ਕ੍ਰਿਕਟ ਆਸਟ੍ਰੇਲੀਆ ਦੇ ਇਸ ਫੈਸਲੇ ਨਾਲ ਸਾਫ ਹੋ ਗਿਆ ਹੈ ਕਿ ਇਹ ਦੋਵੇਂ ਬੱਲੇਬਾਜ਼ ਹੁਣ ਭਾਰਤ ਖਿਲਾਫ ਹੋਣ ਵਾਲੀ ਟੈਸਟ ਸੀਰੀਜ਼ ‘ਚ ਕੰਗਾਰੂ ਟੀਮ ਦਾ ਹਿੱਸਾ ਨਹੀਂ ਹੋਣਗੇ। ਕ੍ਰਿਕਟ ਆਸਟ੍ਰੇਲੀਆ ਨੇ ਮੰਗਲਵਾਰ ਨੂੰ ਇਕ ਬਿਆਨ ਜਾਰੀ ਕਰਕੇ ਸਾਫ ਕੀਤਾ ਹੈ ਕਿ ਸਮਿਥ ਅਤੇ ਵਾਰਨਰ ‘ਤੇ ਲੱਗਾ ਬੈਨ ਤੈਅ ਸਮਾਂ ਯਾਨੀ 29 ਮਾਰਚ 2019 ਤੋਂ ਪਹਿਲਾਂ ਨਹੀਂ ਹਟਾਇਆ ਜਾਵੇਗਾ। ਉਥੇ ਇਨ੍ਹਾਂ ਦੇ ਨਾਲ ਹੀ ਬੈਨ ਹੋਣ ਵਾਲੇ ਤੀਜੇ ਖਿਡਾਰੀ ਬੇਨਕ੍ਰਾਫਟ ਦਾ ਬੈਨ 29 ਦਸੰਬਰ ਨੂੰ ਖਤਮ ਹੋਵੇਗਾ। ਬੇਨਕ੍ਰਾਫਟ ‘ਤੇ 9 ਮਹੀਨਿਆਂ ਦਾ ਬੈਨ ਲਗਾਇਆ ਗਿਆ ਸੀ।

You must be logged in to post a comment Login