ਕੇਜਰੀਵਾਲ ਦੀ ‘ਡਬਲ ਸੈਂਚਰੀ’ : ਜਾਇਦਾਦ ਦੇ ਨਾਲ-ਨਾਲ ਕੇਸ ਵੀ ਹੋਏ ਦੁੱਗਣੇ!

ਕੇਜਰੀਵਾਲ ਦੀ ‘ਡਬਲ ਸੈਂਚਰੀ’ : ਜਾਇਦਾਦ ਦੇ ਨਾਲ-ਨਾਲ ਕੇਸ ਵੀ ਹੋਏ ਦੁੱਗਣੇ!

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਇਕ ‘ਗ਼ਰੀਬ’ ਸਿਆਸੀ ਆਗੂ ਵਜੋਂ ਜਾਣਿਆ ਜਾਂਦਾ ਹੈ। ਪਰ ਹੁਣ ਉਹ ਵੀ ਕਰੋੜਪਤੀਆਂ ਦੀ ਗਿਣਤੀ ‘ਚ ਸ਼ੁਮਾਰ ਹੋਣ ਲੱਗ ਪਏ ਹਨ। ਭਾਵੇਂ ਉਨ੍ਹਾਂ ਦੀ ‘ਸਾਦਗੀ’ ‘ਚ ਕੋਈ ਫ਼ਰਕ ਨਹੀਂ ਪਿਆ, ਪਰ ਜਾਇਦਾਦ ਦੁੱਗਣੀ ਜ਼ਰੂਰ ਹੋ ਗਈ ਹੈ।
ਦਿੱਲੀ ਚੋਣਾਂ ਲਈ ਉਨ੍ਹਾਂ ਨੇ ਨਾਮਜ਼ਦਗੀ ਪ੍ਰਕਿਰਿਆ ਦੇ ਅਖ਼ੀਰਲੇ ਦਿਨ ਕਾਗ਼ਜ਼ ਭਰੇ ਹਨ। ਇਸ ਦੌਰਾਨ ਉਨ੍ਹਾਂ ਵਲੋਂ ਜਮ੍ਹਾ ਕਰਵਾਏ ਗਏ ਹਲਫ਼ੀਆ ਬਿਆਨ ਮੁਤਾਬਕ ਉਹ ਹੁਣ ਕਰੋੜਪਤੀਆਂ ਦੀ ਸੂਚੀ ਵਿਚ ਸ਼ਾਮਲ ਹੋ ਗਏ ਹਨ। ਪਿਛਲੇ ਪੰਜ ਸਾਲਾਂ ਦੌਰਾਨ ਉਨ੍ਹਾਂ ਦੀ ਜਾਇਦਾਦ ਡਬਲ ਸੈਂਚਰੀ ਮਾਰ ਕੇ ਦੁੱਗਣੀ ਹੋ ਗਈ ਹੈ। ਉਨ੍ਹਾਂ ਦੀ ਜਾਇਦਾਦ ਅਤੇ ਮੁਕੱਦਮੇ ਦਰਜ ਹੋਣ ਦੀ ਰਫ਼ਤਾਰ ਲਗਭਗ ਬਰਬਾਰ ਹੀ ਰਹੀ ਹੈ।ਜਿੱਥੇ ਉਨ੍ਹਾਂ ਦੀ ਜਾਇਦਾਦ ਦੁੱਗਣੀ ਹੋਈ ਹੈ, ਉਥੇ ਹੀ ਉਨ੍ਹਾਂ ‘ਤੇ ਦਰਜ ਮੁਕੱਦਮਿਆਂ ਦੀ ਗਿਣਤੀ ਵੀ ਦੁੱਗਣੀ ਹੋ ਗਈ ਹੈ। ਜਿੱਥੇ ਸਾਲ 2015 ਤੋਂ 2020 ਦੌਰਾਨ ਉਨ੍ਹਾਂ ਦੀ ਅਚੱਲ ਸੰਪਤੀ 92,00,000 ਲੱਖ ਤੋਂ ਵੱਧ ਕੇ 1,77,00,000 ਲੱਖ ਹੋ ਗਈ ਹੈ, ਉਥੇ ਹੀ ਉਨ੍ਹਾਂ ਖਿਲਾਫ਼ ਦਰਜ ਮੁਕੱਦਮੇ ਵੀ 7 ਤੋਂ ਵੱਧ ਕੇ 13 ਹੋ ਗਏ ਹਨ।ਹਲਫ਼ੀਆ ਬਿਆਨ ਮੁਤਾਬਕ ਕੇਜਰੀਵਾਲ ਦੀ ਸਾਲਾਨਾ ਆਮਦਨ 2 ਲੱਖ 81 ਹਜ਼ਾਰ ਤਿੰਨ ਸੋ ਪਜੰਤਰ ਰੁਪਏ ਹੋ ਗਈ ਹੈ ਜੋ ਪੰਜ ਸਾਲ ਪਹਿਲਾਂ 2 ਲੱਖ ਸੱਤ ਹਜ਼ਾਰ 330 ਰੁਪਏ ਸੀ। ਇਸੇ ਤਰ੍ਹਾਂ ਉਨ੍ਹਾਂ ਦੀ ਚੱਲ ਸੰਪਤੀ 9 ਲੱਖ 95 ਹਜ਼ਾਰ 741 ਰੁਪਏ ਹੋ ਗਈ ਹੈ। ਇਸ ਵਿਚੋਂ 12 ਹਜ਼ਾਰ ਛੱਡ ਕੇ ਬਾਕੀ ਰਕਮ 5 ਵੱਖ ਵੱਖ ਬੈਂਕ ਖਾਤਿਆਂ ਵਿਚ ਜਮ੍ਹਾ ਹੈ। ਜਦਕਿ ਪੰਜ ਸਾਲ ਪਹਿਲਾਂ ਉਨ੍ਹਾਂ ਕੋਲ 2 ਲੱਖ 26 ਹਜ਼ਾਰ, 005 ਰੁਪਏ ਦੀ ਚੱਲ ਸੰਪਤੀ ਸੀ।

You must be logged in to post a comment Login