ਕੇਰਲਾ ‘ਚ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਰਣਦੀਪ ਹੁੱਡਾ ਇੰਝ ਜੁੜੇ ਖਾਲਸਾ ਏਡ ਨਾਲ

ਕੇਰਲਾ ‘ਚ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਰਣਦੀਪ ਹੁੱਡਾ ਇੰਝ ਜੁੜੇ ਖਾਲਸਾ ਏਡ ਨਾਲ

ਜਲੰਧਰ – ਖਾਲਸਾ ਏਡ ਸੰਸਥਾ ਵਲੋਂ ਕੇਰਲ ‘ਚ ਹੜ੍ਹ ਪੀੜਤਾਂ ਲਈ ਰਾਹਤ ਕਾਰਜ ਆਰੰਭ ਕੀਤੇ ਗਏ ਹਨ। ਖਾਲਸਾ ਏਡ ਵਲੋਂ ਹੜ੍ਹ ਪੀੜਤਾਂ ਨੂੰ ਖਾਣੇ ਦੇ ਨਾਲ-ਨਾਲ ਜ਼ਰੂਰੀ ਵਸਤੂਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸੇਵਾ ਦੇ ਇਸ ਕੰਮ ‘ਚ ਬਾਲੀਵੁੱਡ ਅਭਿਨੇਤਾ ਰਣਦੀਪ ਹੁੱਡਾ ਵੀ ਜੁੜੇ ਹਨ। ਖਾਲਸਾ ਏਡ ਨਾਲ ਕੰਮ ਕਰਦਿਆਂ ਉਨ੍ਹਾਂ ਨੂੰ ਲਗਭਗ 2 ਸਾਲ ਹੋ ਗਏ ਹਨ। ਕੇਰਲਾ ਤੋਂ ਪਹਿਲਾਂ ਉਹ ਸ਼੍ਰੀਨਗਰ ‘ਚ ਵੀ ਖਾਲਸਾ ਏਡ ਨਾਲ ਸੇਵਾ ਕਰਦੇ ਨਜ਼ਰ ਆਏ ਸਨ। ਰਣਦੀਪ ਹੁੱਡਾ ਨੇ ਦੱਸਿਆ ਕਿ ਉਹ ਇਕ ਫਿਲਮ ਲਈ ਸਿੱਖੀ ਬਾਰੇ ਸਟੱਡੀ ਕਰ ਰਹੇ ਸਨ ਤੇ ਇਸ ‘ਚ ਉਨ੍ਹਾਂ ਨੂੰ ‘ਸੇਵਾ’ ਸ਼ਬਦ ਨੇ ਬਹੁਤ ਪ੍ਰਭਾਵਿਤ ਕੀਤਾ। ਸੇਵਾ ਕਰਕੇ ਹੀ ਉਹ ਖਾਲਸਾ ਏਡ ਨਾਲ ਜੁੜੇ ਕਿਉਂਕਿ ਖਾਲਸਾ ਏਡ ਸੇਵਾ ਤੇ ਭਲਾਈ ਦਾ ਕੰਮ ਕਰਦੀ ਹੈ ਤੇ ਸੱਚਾ ਕੰਮ ਕਰਦੀ ਹੈ। ਉਨ੍ਹਾਂ ਨੂੰ ਖੁਦ ਵੀ ਲੱਗਦਾ ਹੈ ਕਿ ਜੋ ਮਜ਼ਾ ਸੇਵਾ ਕਰਕੇ ਆਉਂਦਾ ਹੈ, ਉਹ ਹੋਰ ਕਿਸੇ ਚੀਜ਼ ‘ਚ ਨਹੀਂ ਆ ਸਕਦਾ।

You must be logged in to post a comment Login