ਕੈਨੇਡਾ ਦੇ ਪ੍ਧਾਨ ਮੰਤਰੀ ਹਾਰਪਰ ਦੀ ਪਤਨੀ ਹੋ ਗਈ ਮੋਦੀ ਦੀ ਮੁਰੀਦ

ਕੈਨੇਡਾ ਦੇ ਪ੍ਧਾਨ ਮੰਤਰੀ ਹਾਰਪਰ ਦੀ ਪਤਨੀ ਹੋ ਗਈ ਮੋਦੀ ਦੀ ਮੁਰੀਦ

ਔਟਵਾ, 19 ਅਪ੍ਰੈਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖ਼ਾਸੀਅਤ ਇਹ ਹੈ ਕਿ ਉਹ ਦੁਨੀਆ ਦੇ ਜਿਸ ਕੋਨੇ ‘ਚ ਵੀ ਜਾਂਦੇ ਹਨ ਉਥੋਂ ਦੇ ਲੋਕਾਂ ਨੂੰ ਆਪਣਾ ਮੁਰੀਦ ਬਣਾ ਲੈਂਦੇ ਹਨ। ਅਜਿਹਾ ਹੀ ਉਨਾਂ ਕੈਨੇਡਾ ਦੌਰੇ ‘ਤੇ ਕੀਤਾ। ਕੈਨੇਡਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁਰੀਦ ਸਿਰਫ਼ ਉਥੋਂ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਹੀ ਨਹੀਂ ਹੋਏ ਬਲਕਿ ਉਨਾਂ ਦੀ ਪਤਨੀ ਲਾਰੇਨ ਹਾਰਪਰ ਵੀ ਉਨਾਂ ਦੀ ਪ੍ਰਸ਼ੰਸਕ ਬਣ ਗਈ ਹੈ। ਲਾਰੇਨ ਹਾਰਪਰ ਨੇ ਮੋਦੀ ਦੇ ਨਾਲ ਮੰਚ ਸਾਂਝਾ ਕਰਨ ਦੀ ਖ਼ੁਸ਼ੀ ਟਵਿਟਰ ‘ਤੇ ਸਾਂਝੀ ਕੀਤੀ ਹੈ। ਉਨਾਂ ਟਵਿਟ ਕਰ ਕੇ ਕਿਹਾ, ”ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਨਾਂ ਦੇ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਧਨਵਾਦੀ ਹਾਂ।”
ਨਰਿੰਦਰ ਮੋਦੀ ਦੇ ਸਨਮਾਨ ‘ਚ ਲਾਰੇਨ ਹਾਰਪਰ ਨੇ ਪਾਈ ਸੀ ਸਾੜੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤ ਅਤੇ ਸਨਮਾਨ ‘ਚ ਲਾਰੇਨ ਹਾਰਪਰ ਨੇ ਸਾੜੀ ਪਾਈ ਸੀ। ਜਦੋਂ ਕੈਨੇਡਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਨ ਪ੍ਰੋਗਰਾਮ ‘ਚ ਪੁੱਜੇ ਤਾਂ ਉਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਪਤਨੀ ਲਾਰੇਨ ਹਾਰਪਰ ਨੀਲੇ ਰੰਗ ਦੀ ਸਾੜੀ ਪਾ ਕੇ ਪੁੱਜੀ ਸੀ। ਨੀਲੇ ਰੰਗ ਦੀ ਸਾੜੀ ਉਨਾਂ ‘ਤੇ ਖ਼ੂਬ ਜੱਚ ਰਹੀ ਸੀ। ਉਨ•ਾਂ ਨੇ ਭਾਰਤੀ ਤੌਰ ਤਰੀਕਿਆਂ ਨਾਲ ਸ੍ਰੀ ਮੋਦੀ ਦਾ ਸਵਾਗਤ ਵੀ ਕੀਤਾ। ਉਨਾਂ ਇਸ ਸਨਮਾਨ ਅਤੇ ਮੌਕੇ ਲਈ ਪ੍ਰਧਾਨ ਮੰਤਰੀ ਮੋਦੀ ਦਾ ਟਵਿਟਰ ‘ਤੇ ਧਨਵਾਦ ਵੀ ਕੀਤਾ।
ਦੱਸਣਯੋਗ ਹੈ ਲਾਰੇਨ ਹਾਰਪਰ ਦਾ ਜਨਮ ਕੈਨੇਡਾ ਦੇ ਇਕ ਕਸਬਾਈ ਸ਼ਹਿਰ ‘ਚ ਹੋਇਆ। ਉਨਾਂ ਨੇ ਆਇਲਫਿਲਡ ਹਾਈ ਸਕੂਲ ਤੋਂ ਪੱਤਰਕਾਰੀ ਦੀ ਪੜਾਈ ਕੀਤੀ। ਉਨਾਂ ਇਹ ਪੜਾਈ ਦੱਖਣੀ ਅਲਵਰਟ ਇੰਸਟੀਚਿਊਟਸ ਆਫ਼ ਤਕਨਾਲੋਜੀ ਤੋਂ ਕੀਤੀ। ਉਨਾਂ ਨੇ ਇਸ ਸੰਸਥਾ ਤੋਂ ਫੋਟੋਗ੍ਰਾਫ਼ੀ ਦਾ ਵੀ ਕੋਰਸ ਕੀਤਾ। ਉਨਾਂ ਨੇ 1985 ‘ਚ ਨਿਊਜ਼ੀਲੈਂਡ ਦੇ ਇਕ ਵਿਅਕਤੀ ਨਾਲ ਵਿਆਹ ਕੀਤਾ ਪਰ 1988 ਮਗਰੋਂ ਹੀ ਉਨਾਂ ਦਾ ਤਲਾਕ ਹੋ ਗਿਆ। ਫਿਰ 1993 ‘ਚ ਉਨਾਂ ਨੇ ਸਟੀਫਨ ਹਾਰਪਰ ਨਾਲ ਵਿਆਹ ਕੀਤਾ। ਉਨਾਂ ਦੇ ਦੋ ਬੱਚੇ ਵੀ ਹਨ। ਉਹ ਆਪਣੇ ਪਤੀ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਦੀ ਤੁਲਨਾ ‘ਚ ਕੈਰਾ ਅਤੇ ਮੰਚ ਦੇ ਨਾਲ ਜ਼ਿਆਦਾ ਸਹਿਜ ਹੁੰਦੇ ਹਨ। ਸ਼ਾਇਦ ਇਸ ਖੂਬੀ ਪਿੱਛੇ ਉਲਾਂ ਦੀ ਪੱਤਰਕਾਰੀ ਅਤੇ ਫੋਟੋਗ੍ਰਾਫੀ ਦੀ ਪੜਾਈ ਕੰਮ ਆਉਂਦੀ ਹੈ। ਲਾਰੇਨ ਹਾਰਪਰ ਦਾ ਮੂਲ ਨਾਂਅ ਲਾਰੇਨ ਤਾਸਕੀ ਹੈ।

You must be logged in to post a comment Login