ਕੈਪਟਨ ਦੇ ਰਿਸ਼ਤੇਦਾਰ ਨਾਲ ਹੋਈ ਇਕ ਕਰੋੜ ਦੀ ਠੱਗੀ, ਪੁਲਿਸ ਵੱਲੋਂ ਛਾਪੇਮਾਰੀ

ਕੈਪਟਨ ਦੇ ਰਿਸ਼ਤੇਦਾਰ ਨਾਲ ਹੋਈ ਇਕ ਕਰੋੜ ਦੀ ਠੱਗੀ, ਪੁਲਿਸ ਵੱਲੋਂ ਛਾਪੇਮਾਰੀ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਕ ਰਿਸ਼ਤੇਦਾਰ ਦੇ ਖਾਤੇ ਵਿਚੋਂ 1 ਕਰੋੜ ਰੁਪਏ ਉਡਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਝਾਰਖੰਡ ਦੇ ਸਾਈਬਰ ਠੱਗਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਟੀਮ ਝਾਰਖੰਡ ਦੇ ਦੇਵਘਰ ਗਈ ਹੈ ਅਤੇ ਉਥੇ ਵੀ ਛਾਪੇਮਾਰੀ ਕਰ ਰਹੀ ਹੈ। ਇੱਥੇ ਦੱਸਣਯੋਗ ਹੈ ਕਿ ਇਸਤੋਂ ਬੀਤੇ ਕੁਝ ਸਮਾਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਸੰਸਦ ਮੈਂਬਰ ਪਰਨੀਤ ਕੌਰ ਤੋਂ 23 ਲੱਖ ਰੁਪਏ ਦੀ ਸਾਈਬਰ ਠੱਗੀ ਦਾ ਮਾਮਲਾ ਸਾਹਮਣੇ ਆਇਆ ਸੀ। ਸ਼ਾਤਰ ਠੱਗ ਨੇ ਖੁਦ ਨੂੰ ਐੱਸ.ਬੀ.ਆਈ. ਦਾ ਬੈਂਕ ਮੈਨੇਜਰ ਦੱਸਦੇ ਹੋਏ ਪ੍ਰਨੀਤ ਨੂੰ ਕਿਹਾ ਸੀ ਕਿ ਤੁਹਾਡੀ ਸੈਲਰੀ ਪਾਉਣੀ ਹੈ। ਜਲਦੀ ਨਾਲ ਏ.ਟੀ.ਐੱਮ. ਅਤੇ ਉਸ ਦੇ ਪਿੱਛੇ ਲਿਖਿਆ ਸੀ.ਵੀ.ਵੀ. ਨੰਬਰ ਦੱਸ ਦਿਓ, ਕਿਉਂਕਿ ਦੇਰੀ ਹੋਣ ਕਾਰਨ ਸੈਲਰੀ ਅਟਕ ਜਾਵੇਗੀ। ਠੱਗ ਨੇ ਕਿਹਾ ਸੀ ਕਿ ਮੈਂ ਹੋਲਡ ਕਰ ਰਿਹਾ ਹਾਂ। ਤੁਹਾਡੇ ਕੋਲ ਇਕ ਓ.ਟੀ.ਪੀ. ਨੰਬਰ ਆਵੇਗਾ। ਉਹ ਵੀ ਦੱਸ ਦੇਣਾ, ਤਾਂਕਿ ਹੁਣੇ ਸੈਲਰੀ ਅਕਾਉਂਟ ‘ਚ ਪਾਈ ਜਾ ਸਕੇ। ਇਸ ਤੋਂ ਤੁਰੰਤ ਬਾਅਦ ਹੀ ਉਨ੍ਹਾਂ ਦੇ ਖਾਤੇ ‘ਚੋਂ 23 ਲੱਖ ਰੁਪਏ ਨਿਕਲ ਗਏ। ਮੈਸੇਜ ਦੇਖਦੇ ਹੀ ਪ੍ਰਨੀਤ ਕੌਰ ਦੇ ਹੋਸ਼ ਉੱਡ ਗਏ। ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਸੀ।

You must be logged in to post a comment Login