ਕੈਪਟਨ ਵੱਲੋਂ ਆਪਣੇ ਚੀਫ਼ ਸੈਕਟਰੀ ਸੁਰੇਸ਼ ਕੁਮਾਰ ਦਾ ਅਸਤੀਫ਼ਾ ਮੰਜ਼ੂਰ

ਕੈਪਟਨ ਵੱਲੋਂ ਆਪਣੇ ਚੀਫ਼ ਸੈਕਟਰੀ ਸੁਰੇਸ਼ ਕੁਮਾਰ ਦਾ ਅਸਤੀਫ਼ਾ ਮੰਜ਼ੂਰ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਰ ਆਪਣੇ ਚੀਫ ਪ੍ਰਿੰਸੀਪਲ ਸੈਕ੍ਰੇਟਰੀ ਸੁਰੇਸ਼ ਕੁਮਾਰ ਵਲੋਂ ਦਿੱਤਾ ਗਿਆ ਅਸਤੀਫਾ ਮਨਜ਼ੂਰ ਕਰ ਲਿਆ ਹੈ। ਦੱਸਣਯੋਗ ਹੈ ਕਿ ਸੁਰੇਸ਼ ਕੁਮਾਰ ਮੁੱਖ ਮੰਤਰੀ ਦੇ ਕਰੀਬੀਆਂ ‘ਚੋਂ ਮੰਨੇ ਜਾਂਦੇ ਹਨ ਅਤੇ ਨਾਰਾਜ਼ਗੀ ਦੇ ਚਲਦੇ ਕੁਝ ਦਿਨ ਪਹਿਲਾਂ ਉਨ੍ਹਾਂ ਅਸਤੀਫਾ ਦਿੱਤਾ ਸੀ, ਜਿਸ ਤੋਂ ਬਾਅਦ ਮੁੱਖ ਮੰਤਰੀ ਵਲੋਂ ਉਨ੍ਹਾਂ ਨੂੰ ਮਨਾਉਣ ਦੇ ਯਤਨ ਕੀਤੇ ਗਏ ਪਰ ਉਹ ਨਹੀਂ ਮੰਨੇ।ਇਸ ਦਰਮਿਆਨ ਸ਼ਨੀਵਾਰ ਨੂੰ ਮੁੱਖ ਮੰਤਰੀ ਨੇ ਸੁਰੇਸ਼ ਕੁਮਾਰ ਦਾ ਅਸਤੀਫਾ ਪ੍ਰਵਾਨ ਕਰ ਲਿਆ। ਸੂਤਰਾਂ ਮੁਤਾਬਕ ਸਿਆਸੀ ਆਗੂਆਂ ਦੇ ਬੇਲੋੜੇ ਦਖਲ ਤੋਂ ਸੁਰੇਸ਼ ਕੁਮਾਰ ਪ੍ਰੇਸ਼ਾਨ ਸਨ। ਕਈ ਮੰਤਰੀ ਅਤੇ ਵਿਧਾਇਕ ਉਨ੍ਹਾਂ ਦੀ ਮੁੱਖ ਮੰਤਰੀ ਨੂੰ ਸੁਣਵਾਈ ਨਾ ਕਰਨ ਦੀ ਸ਼ਿਕਾਇਤ ਵੀ ਕਰ ਚੁੱਕੇ ਸਨ।ਸੁਰੇਸ਼ ਕੁਮਾਰ ਨੇ ਅੱਜ ਆਪਣਾ ਅਸਤੀਫਾ ਮਨਜ਼ੂਰ ਹੋਣ ਬਾਅਦ ਸੋਸ਼ਲ ਮੀਡੀਆ ‘ਤੇ ਬਣੇ ਗਰੁੱਪਾਂ ਤੋਂ ਲੈਫਟ ਕਰ ਦਿਤਾ ਅਤੇ ਆਪਣੇ ਸੁਨੇਹੇ ‘ਚ ਗੁੱਡ ਬਾਏ ਅਤੇ ਸਭ ਦਾ ਸ਼ੁੱਕਰੀਆ ਕੀਤਾ। ਇਹ ਵੀ ਚਰਚਾ ਹੈ ਕਿ ਸੁਰੇਸ਼ ਕੁਮਾਰ ਨੂੰ ਮੋਦੀ ਸਰਕਾਰ ਕੇਂਦਰ ‘ਚ ਕੋਈ ਅਹੁਦਾ ਦੇ ਸਕਦੀ ਹੈ।

You must be logged in to post a comment Login