ਕੋਚ ਨੇ ਮੈਨੂੰ ਕੀਤਾ ਅਪਮਾਨਿਤ : ਮਿਤਾਲੀ

ਕੋਚ ਨੇ ਮੈਨੂੰ ਕੀਤਾ ਅਪਮਾਨਿਤ : ਮਿਤਾਲੀ

ਨਵੀਂ ਦਿੱਲੀ : ਭਾਰਤੀ ਮਹਿਲਾ ਕ੍ਰਿਕੇਟ ਵਿਚ ਸ਼ੁਰੂ ਹੋਈ ਕਾਂਟਰੋਵਰਸੀ ਮੰਗਲਵਾਰ ਨੂੰ ਉਸ ਸਮੇਂ ਹੋਰ ਵੱਧ ਗਈ ਜਦੋਂ ਸਾਬਕਾ ਕਪਤਾਨ ਮਿਤਾਲੀ ਰਾਜ ਦਾ ਬੀਸੀਸੀਆਈ ਦਾ ਲਿਖਿਆ ਇਕ ਪੱਤਰ ਸਾਹਮਣੇ ਆਇਆ। ਪੱਤਰ ਵਿਚ ਮਿਤਾਲੀ ਨੇ ਕੋਚ ਰਮੇਸ਼ ਪੋਵਾਰ ਉਤੇ ਉਨ੍ਹਾਂ ਨੂੰ ਅਪਮਾਨਿਤ ਕਰਨ ਦਾ ਦੋਸ਼ ਲਗਾਇਆ ਅਤੇ ਅਨੁਸ਼ਾਸਕਾਂ ਦੀ ਕਮੇਟੀ (ਸੀਓਏ) ਦੀ ਮੈਂਬਰ ਡਾਇਨਾ ਏਡੁਲਜੀ ਨੂੰ ਪੱਖਪਾਤੀ ਕਰਾਰ ਦਿਤਾ। ਮਿਤਾਲੀ ਭਾਰਤੀ ਮਹਿਲਾ ਟੀਮ ਦੀ ਸਭ ਤੋਂ ਕਾਮਯਾਬ ਬੱਲੇਬਾਜ਼ ਹਨ। ਉਨ੍ਹਾਂ ਨੂੰ ਹਾਲ ਹੀ ਵਿਚ ਖ਼ਤਮ ਹੋਏ ਟੀ-20 ਵਰਲਡ ਕੱਪ ਵਿਚ ਇੰਗਲੈਂਡ ਦੇ ਖਿਲਾਫ਼ ਸੈਮੀਫਾਈਨਲ ਵਿਚ ਮੌਕਾ ਨਹੀਂ ਦਿਤਾ ਗਿਆ ਸੀ, ਜਦੋਂ ਕਿ ਉਨ੍ਹਾਂ ਨੇ ਟੂਰਨਾਮੈਂਟ ਵਿਚ ਦੋ ਅਰਧ ਸ਼ਤਕ ਲਗਾਏ ਸਨ। ਭਾਰਤ ਇਹ ਮੈਚ 8 ਵਿਕੇਟ ਤੋਂ ਹਾਰ ਗਿਆ ਸੀ। ਉਦੋਂ ਤੋਂ ਟੀਮ ਵਿਚ ਵਿਵਾਦ ਹੈ। ਮਿਤਾਲੀ ਦਾ ਕਹਿਣਾ ਹੈ ਕਿ ਸੱਤਾ ‘ਤੇ ਬੈਠੇ ਕੁੱਝ ਲੋਕ ਉਨ੍ਹਾਂ ਦਾ ਕਰੀਅਰ ਤਬਾਹ ਕਰਨਾ ਚਾਹੁੰਦੇ ਹਨ।
ਉਨ੍ਹਾਂ ਨੇ ਕਿਹਾ ਕਿ ਅਜਿਹੇ ਲੋਕ ਅਪਣੇ ਅਹੁਦੇ ਦਾ ਮੇਰੇ ਖਿਲਾਫ਼ ਗਲਤ ਇਸਤੇਮਾਲ ਕਰ ਰਹੇ ਹਨ। ਇਸ ਵਿਚ ਪੋਵਾਰ ਨੇ ਮਿਤਾਲੀ ਦੇ ਦੋਸ਼ਾਂ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿਤਾ। ਉਥੇ ਹੀ, ਏਡੁਲਜੀ ਨਾਲ ਸੰਪਰਕ ਨਹੀਂ ਹੋ ਸਕਿਆ। ਮਿਤਾਲੀ ਨੇ ਇਸ ਸਬੰਧ ਵਿਚ ਬੀਸੀਸੀਆਈ ਦੇ ਸੀਈਓ ਰਾਹੁਲ ਜੌਹਰੀ ਅਤੇ ਮਹਾਪ੍ਰਬੰਧਕ (ਕ੍ਰਿਕੇਟ ਆਪਰੇਸ਼ਨਜ਼) ਸਭਾ ਕਰੀਮ ਨੂੰ ਇਕ ਪੱਤਰ ਲਿਖਿਆ।

You must be logged in to post a comment Login