ਕੋਟਕਪੁਰਾ ਗੋਲੀਕਾਂਡ ਤਤਕਾਲੀ ਡੀਐਸਪੀ ਬਲਜੀਤ ਸਿੰਘ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ

ਕੋਟਕਪੁਰਾ ਗੋਲੀਕਾਂਡ ਤਤਕਾਲੀ ਡੀਐਸਪੀ ਬਲਜੀਤ ਸਿੰਘ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ

ਚੰਡੀਗੜ੍ਹ : ਕੋਟਕਪੁਰਾ ਗੋਲੀਕਾਂਡ ਦੇ ਮਾਮਲੇ ਵਿਚ ਸਿੱਟ ਵੱਲੋਂ ਨਾਮਜ਼ਦ ਕੀਤੇ ਗਏ ਤਤਕਾਲੀ ਡੀਐਸਪੀ ਬਲਜੀਤ ਸਿੰਘ ਸਿੱਧੂ ਦੀ ਅਗਾਉਂ ਜ਼ਮਾਨਤ ਅਰਜ਼ੀ ‘ਤੇ ਅੱਜ ਫਰੀਦਕੋਟ ਦੀ ਅਦਾਲਤ ਵਿਚ ਸੁਣਵਾਈ ਹੋਣ ਤੋਂ ਬਾਅਦ ਰੱਦ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਬੀਤੇ ਦਿਨ ਅਦਾਲਤ ਨੇ ਇਸ ਮਾਮਲੇ ਦੇ ਸਬੰਧ ਵਿਚ ਬਹੁਤ ਕਰਨ ਤੋਂ ਬਾਅਦ ਫ਼ੈਸਲਾ 13 ਜੂਨ ਲਈ ਰਾਖਵਾਂ ਰੱਖ ਦਿੱਤਾ ਸੀ, ਜਿਸ ਦੀ ਸੁਣਵਾਈ ਹੋਣ ਮਗਰੋਂ ਅਰਜ਼ੀ ਰੱਦ ਕਰ ਦਿੱਤੀ ਗਈ ਹੈ। ਇਥੇ ਦੱਸਣਯੋਗ ਹੈ ਪੰਜਾਬ ਸਰਕਾਰ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿਟ) ਵੱਲੋਂ ਬੇਅਦਬੀ ਮਾਮਲੇ ਵਿਚ ਕੋਟਕਪੁਰਾ-ਬਹਿਬਲ ਕਲਾਂ ਗੋਲੀ ਕਾਂਡ ਦੀ ਚੱਲ ਰਹੀ ਪੜਤਾਲ ਕਰਕੇ ਘਟਨਾ ਵੋਲੇ ਕੋਟਕਪੁਰਾ ਵਿਖੇ ਤਾਇਨਾਤ ਰਹੇ ਡੀਐਸਪੀ ਬਲਜੀਤ ਸਿੰਘ ਸਿੱਧੂ ਵਿਰੁੱਧ ਕੋਟਕਪੁਰਾ ਗੋਲੀ ਕਾਂਡ ਵਿਚ ਸਥਾਨਕ ਮਾਣਯੋਗ ਅਦਾਲਤ ਵਿਚ ਚਲਾਨ ਪੇਸ਼ ਕੀਤੇ ਜਾਣ ‘ਤੇ ਡੀਐਸਪੀ ਵੱਲੋਂ ਮਾਣਯੋਗ ਸੈਸ਼ਨ ਕੋਰਟ ਵਿਚ ਅਪਣੀ ਅਗਾਊਂ ਜ਼ਮਾਨਤ ਦੀ ਅਰਜ਼ੀ ਲਾ ਦਿੱਤੀ ਗਈ ਸੀ। ਅੱਜ ਮਾਣਯੋਗ ਅਦਾਲਤ ਵੱਲੋਂ ਦੋਵਾਂ ਧਿਰਾਂ ਦੀ ਸੁਣਵਾਈ ਉਪਰੰਤ ਫ਼ੈਸਲਾ ਅੱਜ 13 ਜੂਨ ‘ਤੇ ਪਾ ਦਿੱਤੀ ਸੀ। ਦੱਸਣਯੋਗ ਹੈ ਕਿ ਸੁਣਵਾਈ ਸਮੇਂ ਦੋਵਾਂ ਧਿਰਾਂ ਦੇ ਵਕੀਲਾਂ ਦੀ ਬਹਿਸ ਮਾਣਯੋਗ ਅਦਾਲਤ ਵਿਚ 1 ਘੰਟੇ ਦੇ ਲਗਪਗ ਚੱਲੀ, ਜਿਸ ਉਪਰੰਤ ਮਾਣਯੋਗ ਸੈਸ਼ਨ ਕੋਰਟ ਵੱਲੋਂ ਫ਼ੈਸਲਾ ਰਾਖਵਾਂ 13 ਜੂਨ ‘ਤੇ ਪਾ ਦਿੱਤਾ ਸੀ। ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ ਤੋਂ ਬਾਅਦ ਸਿੱਖ ਸੰਗਤਾਂ ਨੇ ਕੋਟਕਪੁਰਾ ‘ਚੋਂ ਵਿਚ ਸਾਂਤਮਈ ਰੋਸ ਧਰਨਾ ਦਿੱਤਾ ਸੀ। 13 ਅਕਤੂਬਰ 2015 ਦੀ ਰਾਤ ਨੂੰ ਪੁਲਿਸ ਨੇ ਧਰਨਾ ਦੇ ਰਹੇ ਸੰਗਤ ਉਤੇ ਲਾਠੀਚਾਰਜ ਕਰ ਦਿੱਤਾ ਸੀ, ਜਿਸ ਵਿਚ 100 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ ਸਨ।

You must be logged in to post a comment Login