ਕੋਰੋਨਾਵਾਇਰਸ ਦੇ ਇਲਾਜ ਨੇੜੇ ਆਸਟ੍ਰੇਲੀਆ

ਕੋਰੋਨਾਵਾਇਰਸ ਦੇ ਇਲਾਜ ਨੇੜੇ ਆਸਟ੍ਰੇਲੀਆ

ਕੈਨਬਰਾ : ਕੋਰੋਨਾਵਾਇਰਸ ਨੂੰ ਲੈ ਕੇ ਆਸਟ੍ਰੇਲੀਆ ਦੇ ਸ਼ੋਧ ਕਰਤਾਵਾਂ ਦੀ ਇਕ ਟੀਮ ਪਰੀਖਣ ਕਰ ਰਹੀ ਹੈ। ਇਹ ਟੀਮ ਨਵੇਂ ਕਿਸਮ ਦੇ ਵਾਇਰਸ ਨਾਲ ਨਜਿੱਠਣ ਲਈ ਭਾਰਤੀ ਮੂਲ ਦੇ ਵਿਗਿਆਨੀ ਐੱਸ.ਐੱਸ. ਵਾਸਨ ਦੀ ਅਗਵਾਈ ਵਿਚ ਕੰਮ ਕਰ ਰਹੀ ਹੈ। ਇਸ ਟੀਮ ਨੇ ਚੀਨ ਤੋਂ ਬਾਹਰ ਪਹਿਲੀ ਵਾਰ ਕੋਰੋਨਾਵਾਇਰਸ ਨੂੰ ਕੰਟਰੋਲ ਹਾਲਤਾਂ ਅਤੇ ਲੋੜੀਂਦੀ ਮਾਤਰਾ ਵਿਚ ਵਿਕਸਿਤ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਹੁਣ ਇਸ ਵਿਕਸਿਤ ਕੀਤੇ ਗਏ ਵਾਇਰਸ ਨਾਲ ਆਸਟ੍ਰੇਲੀਆ ਦੇ ਰਾਸ਼ਟਰ ਮੰਡਲ ਵਿਗਿਆਨੀ ਅਤੇ ਉਦਯੋਗਿਕ ਅਨੁਸੰਧਾਨ ਕੇਂਦਰ (CSIRO) ਵਿਚ ਕੋਰੋਨਾਵਾਇਰਸ ਨੂੰ ਲੈਕੇ ਕਈ ਅਧਿਐਨ ਕੀਤੇ ਜਾਣਗੇ। ਬੀਤੇ ਹਫਤੇ ਆਸਟ੍ਰੇਲੀਆ ਦੇ ਡੋਹਰਟੀ ਸੰਸਥਾ ਦੇ ਸ਼ੋਧ ਕਰਤਾਵਾਂ ਨੇ ਵਾਇਰਸ ਨੂੰ ਮਨੁੱਖੀ ਸਰੀਰ ਤੋਂ ਵੱਖ ਕਰਨ ਵਿਚ ਸਫਲਤਾ ਹਾਸਲ ਕੀਤੀ ਸੀ। ਸੀ.ਐੱਸ.ਆਈ.ਆਰ.ਓ. ਵਿਚ ਵਾਇਰਸ ਦਾ ਵਿਕਸਿਤ ਹੋਣਾ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਅਧਿਐਨ ਲਈ ਵਾਇਰਸ ਦਾ ਲੋਂੜੀਦੀ ਮਾਤਰਾ ਵਿਚ ਹੋਣਾ ਜ਼ਰੂਰੀ ਹੈ। ਟੀਮ ਦੇ ਪ੍ਰਮੁੱਖ ਪ੍ਰੋਫੈਸਰ ਐੱਸ.ਐੱਸ. ਵਾਸਨ ਨੇ ਕਿਹਾ ਕਿ ਅਸੀਂ ਡੋਹਰਟੀ ਸੰਸਥਾ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਮਨੁੱਖੀ ਸਰੀਰ ਤੋਂ ਵਾਇਰਸ ਨੂੰ ਵੱਖ ਕਰਨ ਦਾ ਅਨੁਭਵ ਸਾਡੇ ਨਾਲ ਸਾਂਝਾ ਕੀਤਾ। ਮਨੁੱਖੀ ਸਰੀਰ ਦੇ ਮੁਕਾਬਲੇ ਵੱਖ ਕੀਤੇ ਵਾਇਰਸ ਨਾਲ ਕੰਮ ਤੇਜ਼ੀ ਨਾਲ ਕੀਤਾ ਜਾ ਸਕਦਾ ਹੈ। ਇੱਥੇ ਦੱਸ ਦਈਏ ਕਿ ਵਾਸਨ ਓ.ਸੀ.ਆਈ. ਦੇ ਨਾਗਰਿਕ ਹਨ। ਸੀ.ਐੱਸ.ਆਈ.ਆਰ.ਓ. ਕੋਰੋਨਾਵਾਇਰਸ ਦਾ ਵੈਕਸੀਨ ਬਣਾਉਣ ਲਈ ਕੰਮ ਕਰ ਰਿਹਾ ਹੈ। ਚੀਨ ਦੇ ਵੁਹਾਨ ਤੋਂ ਫੈਲਣਾ ਸ਼ੁਰੂ ਹੋਇਆ ਕੋਰੋਨਾਵਾਇਰਸ ਮਹਾਮਾਰੀ ਦੇ ਰੂਪ ਵਿਚ ਦੁਨੀਆ ਦੇ ਲੱਗਭਗ 31 ਦੇਸ਼ਾਂ ਤੱਕ ਪਹੁੰਚ ਚੁੱਕਾ ਹੈ। ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਵਿਚ ਇਸ ਨਾਲ ਇਨਫੈਕਟਿਡ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਸੀ.ਐੱਸ.ਆਈ.ਆਰ.ਓ. ਨੇ ਬਿਆਨ ਜਾਰੀ ਕਰ ਕੇ ਦੱਸਿਆ ਕਿ ਇਸ ਰਿਸਰਚ ਦਾ ਉਦੇਸ਼ ਕੋਰੋਨਾਵਾਇਰਸ ਨੇ ਠੀਕ ਢੰਗ ਨਾਲ ਸਮਝਣਾ ਹੈ ਮਤਲਬ ਇਹ ਕਿਸ ਤਰ੍ਹਾਂ ਵਿਕਸਿਤ ਹੁੰਦਾ ਹੈ ਅਤੇ ਕਿੰਝ ਸਾਹ ਨਲੀ ‘ਤੇ ਅਸਰ ਪਾਉਂਦਾ ਹੈ। ਆਸਟ੍ਰੇਲੀਆ ਦੇ ਪਸ਼ੂ ਸਿਹਤ ਪ੍ਰਯੋਗਸ਼ਾਲਾ (ਏ.ਏ.ਐੱਚ.ਐੱਲ.) ਦੀ ਹਾਈ ਸਿਕਓਰਿਟੀ ਲੈਬ ਵਿਚ ਇਸ ਦਾ ਪਰੀਖਣ ਚੱਲ ਰਿਹਾ ਹੈ। ਕੋਰੋਨਾਵਾਇਰਸ ਦਾ ਕਹਿਰ ਸਭ ਤੋਂ ਜ਼ਿਆਦਾ ਚੀਨ ਵਿਚ ਦੇਖਣ ਨੂੰ ਮਿਲ ਰਿਹਾ ਹੈ। ਦਸੰਬਰ ਤੋਂ ਹੁਣ ਤੱਕ ਵਾਇਰਸ ਨਾਲ 636 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 31 ਹਜ਼ਾਰ ਤੋਂ ਵੱਧ ਲੋਕ ਇਸ ਵਾਇਰਸ ਨਾਲ ਇਨਫੈਕਟਿਡ ਹਨ। ਫਿਲਹਾਲ ਇਸ ਦੀ ਰੋਕਥਾਮ ਲਈ ਹੋਈ ਇਲਾਜ ਉਪਲਬਧ ਨਹੀਂ ਹੈ। ਇਸ ਤੋਂ ਪਹਿਲਾਂ Severe acute respiratory syndrome (SARS) ਕਾਰਨ 2002-03 ਵਿਚ ਚੀਨ ਅਤੇ ਹਾਂਗਕਾਂਗ ਵਿਚ ਕਰੀਬ 650 ਲੋਕਾਂ ਦੀ ਮੌਤ ਹੋ ਗਈ ਸੀ। ਚੀਨ ਦੇ ਸਿਹਤ ਕਮਿਸ਼ਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੋਰੋਨਾਵਾਇਰਸ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਫੈਲਦਾ ਹੈ।

You must be logged in to post a comment Login