ਕੋਰੋਨਾ ਵਾਇਰਸ ਨੇ ਆਸਟ੍ਰੇਲੀਆ ‘ਚ ਦਿੱਤੀ ਦਸਤਕ, 4 ਮਰੀਜ਼ਾਂ ਦੀ ਹੋਈ ਪੁਸ਼ਟੀ

ਕੋਰੋਨਾ ਵਾਇਰਸ ਨੇ ਆਸਟ੍ਰੇਲੀਆ ‘ਚ ਦਿੱਤੀ ਦਸਤਕ, 4 ਮਰੀਜ਼ਾਂ ਦੀ ਹੋਈ ਪੁਸ਼ਟੀ

ਮੈਲਬੌਰਨ : ਚੀਨ ‘ਚ ਫੈਲਿਆ ਕੋਰੋਨਾ ਵਾਇਰਸ ਕਈ ਦੇਸ਼ਾਂ ਵੱਲ ਵਧਦਾ ਨਜ਼ਰ ਆ ਰਿਹਾ ਹੈ। ਇਸ ਨੇ ਹੁਣ ਆਸਟ੍ਰੇਲੀਆ ‘ਚ ਵੀ ਦਸਤਕ ਦੇ ਦਿੱਤੀ ਹੈ ਤੇ ਘੱਟੋ-ਘੱਟ 4 ਲੋਕਾਂ ਦੇ ਵੀ ਇਸ ਦੀ ਲਪੇਟ ‘ਚ ਆਉਣ ਦੀ ਪੁਸ਼ਟੀ ਹੋਈ ਹੈ।ਸਭ ਤੋਂ ਪਹਿਲਾਂ ਸ਼ਨੀਵਾਰ ਸਵੇਰੇ 50 ਸਾਲਾ ਮੈਲਬੌਰਨ ਵਾਸੀ ਦੇ ਇਸ ਦੀ ਲਪੇਟ ‘ਚ ਆਉਣ ਦੀ ਜਾਣਕਾਰੀ ਮਿਲੀ ਸੀ। ਸ਼ਨੀਵਾਰ ਰਾਤ ਨੂੰ ਨਿਊ ਸਾਊਥ ਵੇਲਜ਼ ‘ਚੋਂ ਵੀ 3 ਪੀੜਤਾਂ ਬਾਰੇ ਪੁਸ਼ਟੀ ਕੀਤੀ ਗਈ। ਜ਼ਿਕਰਯੋਗ ਹੈ ਕਿ 11 ਦੇਸ਼ਾਂ ‘ਚ ਫੈਲੇ ਇਸ ਵਾਇਰਸ ਨੇ ਹੁਣ ਤਕ 56 ਲੋਕਾਂ ਦੀ ਜਾਨ ਲੈ ਲਈ ਹੈ। ਵਿਕਟੋਰੀਆ ਦੇ ਸਿਹਤ ਮੰਤਰੀ ਜੈਨੀ ਮਿਕਾਕੋਸ ਨੇ ਦੱਸਿਆ ਕਿ ਚੀਨੀ ਮੂਲ ਦਾ ਮੈਲਬੌਰਨ ਵਾਸੀ ਵੂਹਾਨ ਤੋਂ ਵਾਪਸ ਆਇਆ ਤੇ ਜਦ ਉਸ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਵੀ ਵਾਇਰਸ ਦੀ ਲਪੇਟ ‘ਚ ਆ ਚੁੱਕਾ ਹੈ। ਜਾਂਚ ਅਧਿਕਾਰੀਆਂ ਨੇ ਉਸ ਫਲਾਈਟ ‘ਚ ਸਵਾਰ ਬਾਕੀ ਲੋਕਾਂ ਨੂੰ ਵੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਹੈ, ਜਿਸ ‘ਚ ਇਸ ਵਿਅਕਤੀ ਨੇ ਸਫਰ ਕੀਤਾ ਹੈ। ਬਾਕੀ ਸਾਰੇ ਤਿੰਨ ਵਿਅਕਤੀ ਵੀ ਚੀਨ ਦਾ ਸਫਰ ਕਰਕੇ ਆਏ ਹਨ ਤੇ ਉਨ੍ਹਾਂ ‘ਚ ਵੀ ਇਸ ਵਾਇਰਸ ਦੇ ਲੱਛਣ ਦਿਖਾਈ ਦਿੱਤੇ ਹਨ। ਅਧਿਕਾਰੀਆਂ ਨੇ ਨਿਊ ਸਾਊਥ ਵੇਲਜ਼ ‘ਚ 18 ਲੋਕਾਂ ਦੀ ਜਾਂਚ ਕੀਤੀ ਸੀ, ਜਿਨ੍ਹਾਂ ‘ਚੋਂ 12 ‘ਚ ਵਾਇਰਸ ਦਾ ਕੋਈ ਲੱਛਣ ਦਿਖਾਈ ਨਹੀਂ ਦਿੱਤਾ।

You must be logged in to post a comment Login