ਨਵੀਂ ਦਿੱਲੀ : ਭਾਰਤ ਅਤੇ ਸ਼੍ਰੀਲੰਕਾ ਵਿਚਾਲੇ 3 ਟੀ-20 ਦੀ ਸੀਰੀਜ ਦਾ ਪਹਿਲਾ ਮੈਚ ਐਤਵਾਰ ਨੂੰ ਗੁਹਾਟੀ ‘ਚ ਹੋਵੇਗਾ। ਇਸ ਵਿੱਚ ਭਾਰਤੀ ਕਪਤਾਨ ਵਿਰਾਟ ਕੋਹਲੀ ਇੱਕ ਰਨ ਬਣਾਉਂਦੇ ਹੀ ਦੁਨੀਆ ਦੇ ਸਭ ਤੋਂ ਜ਼ਿਆਦਾ ਰਨ ਬਣਾਉਣ ਵਾਲੇ ਬੱਲੇਬਾਜ ਬਣ ਜਾਣਗੇ। ਇਸ ਮਾਮਲੇ ‘ਚ ਉਹ ਰੋਹਿਤ ਸ਼ਰਮਾ ਨੂੰ ਪਿੱਛੇ ਛੱਡ ਦੇਣਗੇ। ਕੋਹਲੀ ਨੇ ਹੁਣ ਤੱਕ 75 ਮੈਚਾਂ ‘ਚ 52.66 ਦੀ ਔਸਤ ਅਤੇ ਰੋਹਿਤ ਨੇ 104 ਟੀ-20 ਵਿੱਚ 32.10 ਦੀ ਔਸਤ ਨਾਲ ਬਰਾਬਰ 2633 ਰਨ ਬਣਾਏ ਹਨ। ਸ਼੍ਰੀਲੰਕਾ ਦੇ ਖਿਲਾਫ਼ ਸੀਰੀਜ ਤੋਂ ਰੋਹਿਤ ਸ਼ਰਮਾ ਨੂੰ ਆਰਾਮ ਦਿੱਤਾ ਗਿਆ ਹੈ।
ਅਜਿਹੇ ‘ਚ ਕੋਹਲੀ ਲਈ ਇਹ ਰਿਕਾਰਡ ਕਾਇਮ ਕਰਨਾ ਮੁਸ਼ਕਿਲ ਨਹੀਂ ਹੋਵੇਗਾ। ਰੋਹਿਤ ਤੋਂ ਇਲਾਵਾ ਤੇਜ ਗੇਂਦਬਾਜ ਸ਼ਮੀ ਨੂੰ ਵੀ ਆਰਾਮ ਦਿੱਤਾ ਗਿਆ। ਜਦਕਿ ਸੱਟ ਤੋਂ ਠੀਕ ਹੋ ਚੁੱਕੇ ਤੇਜ ਗੇਂਦਬਾਜ ਜਸਪ੍ਰੀਤ ਬੁਮਰਾਹ ਅਤੇ ਓਪਨਰ ਸ਼ਿਖਰ ਧਵਨ ਦੀ ਵਾਪਸੀ ਹੋਈ ਹੈ।
ਸਭ ਤੋਂ ਜ਼ਿਆਦਾ ਟੀ-20 ਰਨ ਬਣਾਉਣ ਵਾਲੇ ਟਾਪ-5 ਖਿਡਾਰੀਆਂ ਵਿੱਚ 2 ਭਾਰਤੀ
ਖਿਡਾਰੀ ਦੇਸ਼ ਮੈਚ ਦੌੜਾਂ
ਵਿਰਾਟ ਕੋਹਲੀ ਭਾਰਤ 75 2633
ਰੋਹਿਤ ਸ਼ਰਮਾ ਭਾਰਤ 104 2633
ਮਾਰਟਿਨ ਗੁਪਟਿਲ ਨਿਊਜੀਲੈਂਡ 83 2436
ਸ਼ੋਏਬ ਮਲਿਕ ਪਾਕਿਸਤਾਨ 111 2263
ਬਰੈਂਡਨ ਮੈੱਕੁਲਮ ਨਿਊਜੀਲੈਂਡ 71 2140
You must be logged in to post a comment Login