ਕੋਹਲੀ ਦੀ ਕਾਰ ਦਾ ਕੱਟਿਆ ਚਲਾਨ

ਕੋਹਲੀ ਦੀ ਕਾਰ ਦਾ ਕੱਟਿਆ ਚਲਾਨ

ਗੁਰੂਗ੍ਰਾਮ : ਇੱਕ ਪਾਸੇ ਜਿੱਤੇ ਵਿਰਾਟ ਕੋਹਲੀ ਅਤੇ ਉਸਦੀ ਟੀਮ ਇੰਗਲੈਂਡ ਵਿੱਚ ਚੱਲ ਰਹੇ ਵਿਸ਼ਵ ਕੱਪ ਤੇ ਆਪਣੇ ਪਹਿਲੇ ਮੈਚ ਵਿੱਚ ਜਿੱਤ ਦਾ ਜਸ਼ਨ ਮਨਾ ਰਹੇ ਹਨ। ੳੇੱਥੇ ਹੀ ਹੀ ਗੁਰੂਗ੍ਰਾਮ ਤੋਂ ਟੀਮ ਇੰਡੀਆਂ ਦੇ ਕਪਤਾਨ ਦੇ ਲਈ ਬੁਰੀ ਖ਼ਬਰ ਆਈ ਹੈ। ਇਹ ਮਾਮਲਾ ਵਿਰਾਟ ਕੋਹਲੀ ਦੀ ਕਾਰ ਨਾਲ ਜੁੜਿਆ ਹੈ। ਦੱਸ ਦਈਏ ਕਿ ਕੋਹਲੀ ਦੇ ਗੁਰੂਗ੍ਰਾਮ ਦੇ ਡੀਐਲਐਫ- ਫੇਜ਼ 1 ਦੇ ਘਰ ਬਾਹਰ ਪੀਣ ਵਾਲੇ ਪਾਣੀ ਨਾਲ ਕਾਰ ਧੋਣ ਕਾਰਨ ਚਲਾਨ ਕੱਟਿਆ ਗਿਆ।
ਕੋਹਲੀ ਦੇ ਘਰ ‘ਚ ਦੋ ਐਸਯੂਵੀ ਸਮੇਤ 6-7 ਗੱਡੀਆਂ ਹਨ ਜਿਨ੍ਹਾਂ ਨੂੰ ਸਾਫ਼ ਕਰਨ ਲਈ ਕਰੀਬ ਇੱਕ ਹਜ਼ਾਰ ਲੀਟਰ ਪਾਣੀ ਦੀ ਬਰਬਾਦੀ ਕੀਤੀ ਜਾਂਦੀ ਹੈ। ਇਸ ਦੀ ਸ਼ਿਕਾਇਤ ਨਿਗਮ ਨੂੰ ਪਹਿਲਾਂ ਵੀ ਕਈ ਵਾਰ ਮਿਲ ਚੁੱਕੀ ਹੈ। ਜਦੋਂ ਨਿਗਮ ਦੀ ਟੀਮ ਮੌਕੇ ‘ਤੇ ਪਹੁੰਚੀ ਤਾਂ ਕੋਹਲੀ ਦੇ ਘਰ ਬਾਹਰ ਨਿੱਜੀ ਸਹਾਇਕ ਦੀਪਕ ਗੱਡੀ ਧੋਂਦੇ ਹੋਏ ਮਿਲਿਆ। ਇਸ ਦੌਰਾਨ ਨਿਗਮ ਅਧਿਕਾਰੀਆਂ ਨੇ ਉਸ ਦੀਆਂ ਤਸਵੀਰਾਂ ਕਲਿੱਕ ਕਰ ਲਈਆਂ ਤੇ ਉਸ ਦਾ 500 ਰੁਪਏ ਦਾ ਚਲਾਨ ਕਰ ਦਿੱਤਾ। ਨਿਗਮ ਅਧਿਕਾਰੀ ਨੇ ਕੋਹਲੀ ਦੇ ਨਾਲ ਹੋਰ ਵੀ ਕਈ ਲੋਕਾਂ ਦੇ ਚਲਾਨ ਕੀਤੇ। ਡੀਐਲਐਫ 1,2 ਤੇ 3 ‘ਚ ਗਰਮੀ ਕਰਕੇ ਪਾਣੀ ਦੀ ਕਮੀ ਲੋਕਾਂ ਦੀ ਸਮੱਸਿਆ ਬਣੀ ਹੋਈ ਹੈ।

You must be logged in to post a comment Login