ਕੋਹਲੀ ਦੀ ਕਿਸ ਗੱਲ ‘ਤੇ ਰਾਹੁਲ ਦ੍ਰਾਵਿੜ ਨੂੰ ਹੈ ਇਤਰਾਜ਼

ਕੋਹਲੀ ਦੀ ਕਿਸ ਗੱਲ ‘ਤੇ ਰਾਹੁਲ ਦ੍ਰਾਵਿੜ ਨੂੰ ਹੈ ਇਤਰਾਜ਼

ਨਵੀਂ ਦਿੱਲੀ- ਭਾਰਤੀ ਕਪਤਾਨ ਵਿਰਾਟ ਕੋਹਲੀ ਭਾਵੇਂ ਵਿਦੇਸ਼ਾਂ ‘ਚ ਟੈਸਟ ਸੀਰੀਜ਼ ਤੋਂ ਪਹਿਲਾਂ ਪ੍ਰੈਕਟਿਸ ਮੈਚ ਖੇਡਣ ਨੂੰ ਸਮੇਂ ਦੀ ਬਰਬਾਦੀ ਦਸ ਰਹੇ ਹੋਣ ਪਰ ਸਾਬਕਾ ਕਪਤਾਨ ਰਾਹੁਲ ਦ੍ਰਾਵਿੜ ਉਨ੍ਹਾਂ ਦੀ ਰਾਏ ਨਾਲ ਸਹਿਮਤ ਨਹੀਂ ਹਨ। ਦ੍ਰਾਵਿੜ ਦਾ ਮੰਨਣਾ ਹੈ ਕਿ ਕਿਸੇ ਵੀ ਵਿਦੇਸ਼ੀ ਸੀਰੀਜ਼ ਦੇ ਲਈ ਤਿਆਰੀ ਕਰਨ ਲਈ ਪ੍ਰੈਕਟਿਸ ਮੈਚ ਖੇਡਣਾ ਜ਼ਰੂਰੀ ਹੁੰਦਾ ਹੈ। ਦ੍ਰਾਵਿੜ ਨੇ ਪੱਤਰਕਾਰਾਂ ਨੂੰ ਕਿਹਾ, ”ਮੈਨੂੰ ਤਾਂ ਆਪਣੇ ਕਰੀਅਰ ‘ਚ ਸੀਰੀਜ਼ ਤੋਂ ਪਹਿਲਾਂ ਫਰਸਟ ਕਲਾਸ ਪ੍ਰੈਕਟਿਸ ਮੈਚ ਖੇਡਣ ਨਾਲ ਕਾਫੀ ਫਾਇਦਾ ਹੋਇਆ। ਹੋ ਸਕਦਾ ਹੈ ਕਿ ਸਮਾਂ ਬਦਲ ਗਿਆ ਹੈ ਅਤੇ ਸ਼ੈਡਿਊਲ ਬਦਲ ਜਾਂਦਾ ਹੈ ਪਰ ਫਿਰ ਵੀ ਪ੍ਰੈਕਟਿਸ ਮੈਚ ਹਮੇਸ਼ਾ ਵਿਦੇਸ਼ੀ ਦੌਰਿਆਂ ‘ਤੇ ਮਦਦਗਾਰ ਸਾਬਤ ਹੁੰਦੇ ਹਨ।”
ਇਸ ਇੰਟਰਵਿਊ ‘ਚ ਦ੍ਰਾਵਿੜ ਨੇ ਇਹ ਵੀ ਸਾਫ ਕੀਤਾ ਹੈ ਕਿ ਉਨ੍ਹਾਂ ਦੇ ਹਿਸਾਬ ਨਾਲ ਟੈਸਟ ਕ੍ਰਿਕਟ ‘ਚ ਭਾਰਤੀ ਬੱਲੇਬਾਜ਼ੀ ਅਜੇ ਓਨੀ ਮਜ਼ਬੂਤ ਨਹੀਂ ਹੈ ਜਿੰਨੀ ਕਿ ਸੀਮਿਤ ਓਵਰਸ ਦੇ ਫਾਰਮੈਟ ‘ਚ। ਉਨ੍ਹਾਂ ਮੁਤਾਬਕ ਭਾਰਤੀ ਬੱਲੇਬਾਜ਼ਾਂ ਨੂੰ ਟੈਸਟ ਕ੍ਰਿਕਟ ‘ਚ ਮੁਹਾਰਤ ਹਾਸਲ ਕਰਨ ਲਈ ਹੋਰ ਜ਼ਿਆਦਾ ਪ੍ਰੈਕਟਿਸ ਕਰਨ ਦੀ ਜ਼ਰੂਰਤ ਹੋਵੇਗੀ। ਟੈਸਟ ਕ੍ਰਿਕਟ ‘ਚ 10,000 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਦ੍ਰਾਵਿੜ ਇਸ ਸਮੇਂ ਭਾਰਤ ਦੀ ਅੰਡਰ 19 ਟੀਮ ਦੇ ਕੋਚ ਹਨ ਜਿਨ੍ਹਾਂ ਦੀ ਕੋਚਿੰਗ ‘ਚ ਭਾਰਤੀ ਟੀਮ ਨੇ ਜੂਨੀਅਰ ਵਰਲਡ ਕੱਪ ਦੇ ਬਾਅਦ ਏਸ਼ੀਆ ਕੱਪ ‘ਤੇ ਵੀ ਕਬਜ਼ਾ ਕੀਤਾ ਹੈ।

You must be logged in to post a comment Login