ਕ੍ਰਿਕੇਟ ਵਿਸ਼ਵ ਕੱਪ ਤੋਂ ਪਹਿਲਾਂ ਮੈਡਮ ਤੁਸਾਦ ਵੱਲੋਂ ਲਾਰਡਜ਼ ‘ਚ ਵਿਰਾਟ ਕੋਹਲੀ ਦਾ ਸਨਮਾਨ

ਕ੍ਰਿਕੇਟ ਵਿਸ਼ਵ ਕੱਪ ਤੋਂ ਪਹਿਲਾਂ ਮੈਡਮ ਤੁਸਾਦ ਵੱਲੋਂ ਲਾਰਡਜ਼ ‘ਚ ਵਿਰਾਟ ਕੋਹਲੀ ਦਾ ਸਨਮਾਨ

ਨਵੀਂ ਦਿੱਲ਼ੀ:ਕ੍ਰਿਕੇਟ ਵਿਸ਼ਵ ਕੱਪ 2019 ਦੀ ਅੱਜ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ। ਗੂਗਲ ਵੱਲੋਂ ਵਰਲਡ ਕੱਪ ਲਈ ਅਨੌਖੇ ਢੰਗ ਨਾਲ ਡੂਡਲ ਬਣਾਇਆ ਗਿਆ ਹੈ। ਇਸੇ ਦੌਰਾਨ ਮੋਮ ਦੇ ਪੁਤਲੇ ਬਨਾਉਣ ਲਈ ਮਸ਼ਹੂਰ ਮੈਡਮ ਤੁਸਾਦ ਨੇ ਆਈਸੀਸੀ ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਮੋਮ ਦੇ ਪੁਤਲੇ ਦਾ ਇਥੇ ਲਾਰਡਜ਼ ਵਿਚ ਉਦਘਾਟਨ ਕੀਤਾ ਹੈ। ਵਰਲਡ ਕੱਪ ਤੋਂ ਪਹਿਲਾਂ ਵਿਰਾਟ ਕੋਹਲੀ ਲਈ ਇਹ ਬਹੁਤ ਵੱਡਾ ਸਨਮਾਨ ਹੈ। ਵਿਸ਼ਵ ਦੇ ਪ੍ਰਸਿੱਧ ਬੱਲੇਬਾਜ਼ ਦਾ ਮੋਮ ਦਾ ਪੁਤਲਾ ਵੀਰਵਾਰ ਤੋਂ ਲੈ ਕੇ 15 ਜੁਲਾਈ ਤੱਕ ਮੈਡਮ ਤੁਸਾਦ ਵਿਚ ਪ੍ਰਦਰਸ਼ਿਤ ਕੀਤਾ ਜਾਵੇਗਾ। ਮੈਡਮ ਤੁਸਾਦ ਲੰਡਨ ਦੇ ਜਨਰਲ ਮੈਨੇਜਰ ਸਟੀਵ ਡੈਵਿਸ ਨੇ ਕਿਹਾ ਕਿ ਅਗਲੇ ਕੁੱਝ ਹਫਤਿਆਂ ਤੱਕ ਦੇਸ਼ ਭਰ ਵਿਚ ਕ੍ਰਿਕੇਟ ਦਾ ਬੁਖਾਰ ਹਾਵੀ ਰਹੇਗਾ। ਇਸ ਲਈ ਉਹਨਾਂ ਦੇ ਗੁਆਂਢੀ ਲਾਰਡਜ਼ ਦੀ ਮਦਦ ਨਾਲ ਵਿਰਾਟ ਕੌਹਲੀ ਦੇ ਪੁਤਲੇ ਦਾ ਉਦਘਾਟਨ ਕਰਨ ਦਾ ਇਸ ਤੋਂ ਵਧੀਆ ਤਰੀਕਾ ਨਹੀਂ ਹੋ ਸਕਦਾ ਸੀ।

You must be logged in to post a comment Login