ਗਰਭ ਅਵਸਥਾ ‘ਚ ਕੋਲਡ ਡ੍ਰਿੰਕ ਦੀ ਵਰਤੋਂ ਹੈ ਬੇਹੱਦ ਖ਼ਤਰਨਾਕ

ਗਰਭ ਅਵਸਥਾ ‘ਚ ਕੋਲਡ ਡ੍ਰਿੰਕ ਦੀ ਵਰਤੋਂ ਹੈ ਬੇਹੱਦ ਖ਼ਤਰਨਾਕ

ਨਵੀਂ ਦਿੱਲੀ — ਸਾਫਟ ਡ੍ਰਿੰਕ ਅੱਜਕਲ ਲੋਕਾਂ ਦੇ ਲਾਈਫ ਸਟਾਈਲ ਦਾ ਹਿੱਸਾ ਬਣ ਗਿਆ ਹੈ। ਘਰ ‘ਚ ਆਏ ਮਹਿਮਾਨਾਂ ਨੂੰ ਜਦੋਂ ਤੱਕ ਕੋਲਡ ਡ੍ਰਿੰਕ ਸਰਵ ਨਾ ਕੀਤੀ ਜਾਵੇ ਤਾਂ ਮਹਿਮਾਨ ਨਿਵਾਜ਼ੀ ਅਧੂਰੀ ਸਮਝੀ ਜਾਂਦੀ ਹੈ। ਉੱਥੇ ਹੀ ਗਰਭ ਅਵਸਥਾ ‘ਚ ਕੁਝ ਔਰਤਾਂ ਜੰਮ ਕੇ ਸੌਫਟ ਡ੍ਰਿੰਕ ਦਾ ਸੇਵਨ ਕਰਦੀਆਂ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਨਾਲ ਹੋਣ ਵਾਲੇ ਬੱਚੇ ਦੀ ਸਿਹਤ ‘ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਤਰ੍ਹਾਂ ਦੀ ਡ੍ਰਿੰਕ ‘ਚ ਮਿੱਠਾ ਬਹੁਤ ਜ਼ਿਆਦਾ ਹੁੰਦਾ ਹੈ ਜੋ ਮੋਟਾਪਾ ਅਤੇ ਡਾਇਬਿਟੀਜ਼ ਦੀ ਪ੍ਰੇਸ਼ਾਨੀ ਦਾ ਖਤਰਾ ਵਧਾਉਂਦਾ ਹੈ।
ਬੱਚਾ ਹੋ ਸਕਦਾ ਹੈ ਮੋਟਾਪੇ ਦਾ ਸ਼ਿਕਾਰ :
ਇਕ ਸ਼ੋਧ ਮੁਤਾਬਕ ਗਰਭ ਅਵਸਥਾ ਦੇ ਸਮੇਂ ਤਰਲ ਪਦਾਰਥਾਂ ਦਾ ਸੇਵਨ ਕਰਨ ਨਾਲ ਬੱਚੇ ਨੂੰ ਮੋਟਾਪੇ ਦੀ ਪ੍ਰੇਸ਼ਾਨੀ ਹੋ ਸਕਦੀ ਹੈ। ਕਨਾਡਾ ਦੀ ਯੂਨੀਵਰਸਿਟੀ ਆਫ ਮੈਨੀਟੋਵਾ ਦੇ ਮੁਖ ਲੇਖਣ ਮੇਘਨ ਆਜ਼ਾਦ ਮੁਤਾਬਕ ਗਰਭ ਅਵਸਥਾ ਦੌਰਾਨ ਮੀਠੇ ਤਰਲ ਪਦਾਰਥਾਂ ਦਾ ਸੇਵਨ ਬੱਚੇ ਦੇ ਭਾਰ ਵਧਾਉਂਦਾ ਹੈ। ਇਸ ਅਧਿਐਨ ‘ਚ 3,033 ਮਾਂ-ਬੱਚੇ ਦੀ ਜੋੜੀ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ‘ਚ ਇਹ ਪਾਇਆ ਗਿਆ ਕਿ ਤਰਲ ਪਦਾਰਥਾਂ ਦਾ ਸੇਵਨ ਬੱਚੇ ਦੀ ਬਾਡੀ ਮਾਸ ਇੰਡੈਕਸ ‘ਤੇ ਪ੍ਰਭਾਵ ਪਾਉਂਦਾ ਹੈ।

ਬੱਚੇ ‘ਚ ਮੋਟਾਪੇ ਕਾਰਨ ਹੋਣ ਵਾਲੀਆਂ ਬੀਮਾਰੀਆਂ :
– ਡਾਇਬਿਟੀਜ਼ 1
ਬੱਚੇ ‘ਚ ਵਧਦਾ ਮੋਟਾਪਾ ਟਾਈਪ 1 ਡਾਇਬਿਟੀਜ਼ ਦਾ ਖਤਰਾ ਵਧਾਉਂਦਾ ਹੈ, ਜਿਸ ਨਾਲ ਛੋਟੀ ਉਮਰ ‘ਚ ਹੀ ਉਸ ਨੂੰ ਕਈ ਖਾਦ ਪਦਾਰਥਾਂ ਤੋਂ ਦੂਰੀ ਬਣਾਉਣੀ ਪੈਂਦੀ ਹੈ।
– ਦਿਲ ਦੀਆਂ ਬੀਮਾਰੀਆਂ
ਮੋਟਾਪਾ ਕਈ ਤਰ੍ਹਾਂ ਦੇ ਰੋਗਾਂ ਦਾ ਕਾਰਨ ਬਣਦਾ ਹੈ। ਇਸ ਨਾਲ ਦਿਲ ਨਾਲ ਜੁੜੇ ਰੋਗ ਹੋਣ ਦੀ ਸੰਭਾਵਨਾ ਵੀ ਵਧਣ ਲੱਗਦੀ ਹੈ।
– ਨੀਂਦ ਨਾ ਆਉਣਾ
ਓਵਰਵੇਟ ਹੋਣ ਕਾਰਨ ਬੱਚੇ ਨੂੰ ਨੀਂਦ ਨਾ ਆਉਣ ਦੀ ਪ੍ਰੇਸ਼ਾਨੀ ਵੀ ਹੋ ਸਕਦੀ ਹੈ। ਪ੍ਰਤੀਰੋਧੀ ਸਮਰੱਥਾ ਕਮਜ਼ੋਰ ਹੋਣ ਕਾਰਨ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਵੀ ਬੱਚੇ ਨੂੰ ਘੇਰਣ ਲੱਗਦੀ ਹੈ।
– ਤਣਾਅ
ਸਿਹਤ ਨਾਲ ਜੁੜੀਆਂ ਸਮੱਸਿਆਵਾਂ ਹੋਣ ਕਾਰਨ ਬੱਚਾ ਹਮੇਸ਼ਾ ਤਣਾਅ ‘ਚ ਰਹਿਣ ਲੱਗਦਾ ਹੈ। ਇਸ ਕਾਰਨ ਬੱਚਾ ਕਿਸੇ ਐਕਟੀਵਿਟੀ ‘ਚ ਹਿੱਸਾ ਵੀ ਨਹੀਂ ਲੈ ਪਾਉਂਦਾ।

You must be logged in to post a comment Login