ਗਲੋਬਲ ਹੰਗਰ ਇੰਡੈਕਸ ’ਚ ਪਾਕਿਸਤਾਨ ਤੋਂ ਵੀ ਪਛੜਿਆ ਭਾਰਤ

ਗਲੋਬਲ ਹੰਗਰ ਇੰਡੈਕਸ ’ਚ ਪਾਕਿਸਤਾਨ ਤੋਂ ਵੀ ਪਛੜਿਆ ਭਾਰਤ

ਨਵੀਂ ਦਿੱਲੀ: ਗਲੋਬਲ ਹੰਗਰ ਟ੍ਰੈਕਿੰਗ ਨੇ ਮੰਗਲਵਾਰ ਨੂੰ ਭਾਰਤ ਨਾਲ ਸਬੰਧਤ ਹੈਰਾਨ ਕਰਨ ਵਾਲੇ ਅੰਕੜੇ ਜਾਰੀ ਕੀਤੇ ਹਨ। ਇਸ ਦੇ ਮੁਤਾਬਕ ਭਾਰਤ ਵਿਸ਼ਵ ਦੇ ਉਹਨਾਂ 117 ਦੇਸ਼ਾਂ ਵਿਚ 102ਵੇਂ ਨੰਬਰ ‘ਤੇ ਆ ਗਿਆ ਹੈ, ਜਿੱਥੇ ਬੱਚਿਆਂ ਦੀ ਲੰਬਾਈ ਅਨੁਸਾਰ ਵਜ਼ਨ ਨਹੀਂ ਹੈ। ਬਾਲ ਮੌਤ ਦਰ ਜ਼ਿਆਦਾ ਹੈ ਅਤੇ ਬੱਚੇ ਕੁਪੋਸ਼ਿਤ ਹਨ। ਗਲੋਬਲ ਹੰਗਰ ਇੰਡੈਕਸ 2019 ਵਿਚ ਕਿਹਾ ਗਿਆ ਹੈ ਕਿ ਬੱਚਿਆਂ ਨੂੰ ਇਸ ਤਰ੍ਹਾਂ ਨਾਲ ਨੁਕਸਾਨ ਪਹੁੰਚਾਉਣ ਦਾ ਅੰਕੜਾ 20.8 ਫੀਸਦੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਿਸ਼ਵ ਵਿਚ ਬੱਚਿਆਂ ਦੇ ਮਾਮਲੇ ‘ਚ ਖ਼ਰਾਬ ਪ੍ਰਦਰਸ਼ਨ ਯਮਨ, ਜ਼ਿਬੂਤੀ ਅਤੇ ਭਾਰਤ ਦਾ ਰਿਹਾ ਹੈ।ਗਲੋਬਲ ਹੰਗਰ ਇੰਡੈਕਸ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ 6 ਤੋਂ 23 ਮਹੀਨੇ ਦੀ ਉਮਰ ਦੇ ਸਿਰਫ਼ 9.6 ਬੱਚਿਆਂ ਨੂੰ ਹੀ ‘ਘੱਟੋ ਘੱਟ ਲੋੜੀਂਦੀ ਖੁਰਾਕ’ ਦਿੱਤੀ ਜਾਂਦੀ ਹੈ। ਰਿਪੋਰਟ ਨੇ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਾਲ 2016-18 ਵਿਚ ਕਰਾਏ ਗਏ ਸਰਵੇ ਦੇ ਅਧਾਰ ‘ਤੇ ਦੱਸਿਆ ਹੈ ਕਿ ਭਾਰਤ ਵਿਚ 35 ਫੀਸਦੀ ਬੱਚੇ ਛੋਟੇ ਕੱਦ ਦੇ ਹਨ ਜਦਕਿ 17 ਫੀਸਦੀ ਬੱਚੇ ਕਮਜ਼ੋਰ ਹਨ। ਜ਼ਿਕਰਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਵਿਚ ਸਿਹਤ ਮੰਤਰਾਲੇ ਵੱਲੋਂ ਜਾਰੀ ਵਿਆਪਕ ਰਾਸ਼ਟਰੀ ਪੋਸ਼ਣ ਸਰਵੇਖਣ (CNNS) ਨੇ ਦੇਸ਼ ਭਰ ਵਿਚ 19 ਸਾਲ ਤੱਕ ਦੇ 1,12,000 ਬੱਚਿਆਂ ਦਾ ਮੁਲਾਂਕਣ ਕੀਤਾ ਸੀ, ਜਿਸ ਵਿਚ ਪਾਇਆ ਗਿਆ ਕਿ ਕੁਪੋਸ਼ਣ ਵਿਚ ਕਮੀ ਦੇ ਉਪਾਅ ਵਿਚ ਵਾਧਾ ਹੋਇਆ ਹੈ।ਨਿਊਟ੍ਰੀਸ਼ਨ ਮਾਹਿਰਾਂ ਮੁਤਾਬਕ ਸਾਲ 2016-18 ਵਿਚ CNNS ਦੇ ਅੰਕੜਿਆਂ ਅਤੇ ਗਲੋਬਲ ਹੰਗਰ ਇੰਡੈਕਸ ਦੇ ਅੰਕੜਿਆਂ ਦੀ ਤੁਲਨਾ ਕੀਤੀ ਜਾਵੇ ਤਾਂ ਭਾਰਤ ਵਿਚ ਬਾਲ ਕੁਪੋਸ਼ਣ ਦਾ ਪੱਧਰ ਘੱਟ ਹੈ। ਗਲੋਬਲ ਹੰਗਰ ਇੰਡੈਕਸ ਦਾ ਮਤਲਬ ਉਹਨਾਂ ਦੇਸ਼ਾਂ ਨਾਲ ਹੈ, ਜਿੱਥੇ ਬੱਚੇ ਪੇਟ ਭਰ ਕੇ ਖਾਣਾ ਨਹੀਂ ਖਾ ਰਹੇ ਜਾਂ ਉਨ੍ਹਾਂ ਨੂੰ ਮਿਲ ਨਹੀਂ ਰਿਹਾ। ਰਿਪੋਰਟ ਮੁਤਾਬਕ ਭਾਰਤ ਏਸ਼ੀਆ ਦੀ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਹੈ ਅਤੇ ਗਲੋਬਲ ਹੰਗਰ ਇੰਡੈਕਸ ਵਿਚ ਇਸ ਦਾ ਸਥਾਨ ਦੱਖਣੀ ਏਸ਼ੀਆ ਦੇ ਦੇਸ਼ਾਂ ਤੋਂ ਵੀ ਹੇਠਾਂ ਹੈ।ਇਸ ਦਾ ਮਤਲਬ ਹੈ ਕਿ ਭਾਰਤ ਪਾਕਿਸਤਾਨ, ਬੰਗਲਾਦੇਸ਼, ਨੇਪਾਲ ਅਤੇ ਸ਼੍ਰੀਲੰਕਾ ਤੋਂ ਵੀ ਪਿੱਛੇ ਹੈ, ਜਿਨ੍ਹਾਂ ਦੀ ਰੈਂਕਿੰਗ, 94, 88, 73 ਅਤੇ 66 ਹੈ। ਸਾਲ 2010 ਵਿਚ ਭਾਰਤ ਇਸ ਸੂਚੀ ਵਿਚ 95ਵੇਂ ਨੰਬਰ ‘ਤੇ ਸੀ ਜੋ 2019 ਵਿਚ ਘਟ ਕੇ 102ਵੇਂ ਸਥਾਨ ‘ਤੇ ਆ ਗਿਆ ਹੈ। ਸਾਲ 2000 ਦੀ 113 ਦੇਸਾਂ ਦੀ ਸੂਚੀ ਵਿਚ ਭਾਰਤ ਦਾ ਸਥਾਨ 83ਵਾਂ ਸੀ। ਰੈਂਕਿੰਗ ਵਿਚ ਬੇਲਾਰੂਸ, ਯੂਕ੍ਰੇਨ, ਤੁਰਕੀ, ਕਿਊਡਾ ਅਤੇ ਕੁਵੈਤ ‘ਤੇ ਹਨ।

You must be logged in to post a comment Login