ਗਿਰਫ਼ਤਾਰ ਡੀਐਸਪੀ ਤੋਂ ਵਾਪਸ ਲਿਆ ਜਾਵੇਗਾ ਸ਼ੇਰ-ਏ-ਕਸ਼ਮੀਰ ਮੈਡਲ

ਗਿਰਫ਼ਤਾਰ ਡੀਐਸਪੀ ਤੋਂ ਵਾਪਸ ਲਿਆ ਜਾਵੇਗਾ ਸ਼ੇਰ-ਏ-ਕਸ਼ਮੀਰ ਮੈਡਲ

ਸ਼੍ਰੀਨਗਰ : ਜੰਮੂ ਕਸ਼ਮੀਰ ਪੁਲਿਸ ਦੁਆਰਾ ਡੀਐਸਪੀ ਦਵਿੰਦਰ ਸਿੰਘ ਨੂੰ ਅੱਤਵਾਦੀਆਂ ਦੇ ਨਾਲ ਗਿਰਫ਼ਤਾਰ ਕਰਨ ਤੋਂ ਬਾਅਦ ਸਰਕਾਰ ਨੇ ਉਸ ਤੋਂ ਸ਼ੇਰ-ਏ-ਕਸ਼ਮੀਰ ਪੁਲਿਸ ਦਾ ਮੈਡਲ ਵਾਪਸ ਲੈਣ ਦਾ ਹੁਕਮ ਦਿੱਤਾ ਹੈ। ਇਸ ਤੋਂ ਇਲਾਵਾ ਆਰੋਪੀ ਦਵਿੰਦਰ ਸਿੰਘ ਤੋਂ ਪੁੱਛਗਿੱਛ ਦੀ ਕਾਰਵਾਈ ਵੀ ਤੇਜ਼ ਕਰ ਦਿੱਤੀ ਗਈ ਹੈ।ਸਰਕਾਰੀ ਹੁਕਮ ਅਨੁਸਾਰ ਬਰਖਾਸਤ ਡੀਐਸਪੀ ਅਧਿਕਾਰੀ ਦਾ (ਅੱਤਵਾਦੀਆਂ ਦੇ ਨਾਲ ਸਬੰਧ ਰੱਖਣ ਦਾ) ਇਹ ਕਦਮ ਧੋਖੇਬਾਜੀ ਦੇ ਬਰਾਬਰ ਹੈ ਅਤੇ ਉਸ ਨਾਲ ਫੋਰਸ ਦੀ ਅਕਸ ਨੂੰ ਨੁਕਸਾਨ ਪਹੁੰਚਿਆ ਹੈ। ਹੁਕਮ ਵਿਚ ਕਿਹਾ ਗਿਆ ਹੈ ਕਿ ਡੀਐਸਪੀ ਦਵਿੰਦਰ ਨੂੰ 2018 ਵਿਚ ਇਹ ਪੁਲਿਸ ਮੈਡਲ ਦਿੱਤਾ ਗਿਆ ਸੀ। ਉੱਧਰ ਜੰਮੂ ਕਸ਼ਮੀਰ ਪੁਲਿਸ ਨੇ ਵੀ ਇਸ ਬਾਰੇ ਦੱਸਦਿਆ ਕਿਹਾ ਹੈ ਕਿ ”ਡੀਐਸਪੀ ਪੁਲਵਾਮਾ ਦੀ ਪੁਲਿਸ ਲਾਈਨ ਵਿਚ ਤਾਇਨਾਤ ਸੀ ਉਦੋਂ 25-26 ਅਗਸਤ 2017 ਨੂੰ ਅੱਤਵਾਦੀਆਂ ਵੱਲੋਂ ਕੀਤੇ ਇਕ ਫਿਦਾਇਨ ਹਮਲੇ ਦਾ ਸਾਹਮਣਾ ਕਰਨ ਵਿਚ ਉਨ੍ਹਾਂ ਦੀ ਭੂਮਿਕਾ ਦੇ ਲਈ ਉਨ੍ਹਾਂ ਨੂੰ ਇਹ ਮੈਡਲ ਦਿੱਤਾ ਗਿਆ ਸੀ ਅਤੇ ਜਿਸ ਨੂੰ ਹੁਣ ਪੁਲਿਸ ਵਾਪਸ ਲੈਣ ਦੀ ਸਿਫਾਰਿਸ਼ ਕਰੇਗੀ। ਜੰਮੂ ਕਸ਼ਮੀਰ ਪੁਲਿਸ ਨੇ ਬੁੱਧਵਾਰ ਨੂੰ ਦੱਸਿਆ ਹੈ ਕਿ ਜੇਕਰ ਅੱਤਵਾਦੀਆਂ ਦੇ ਨਾਲ ਫੜੇ ਗਏ ਡੀਐਸਪੀ ਦੇ ਸਬੰਧ ਸਾਲ 2001 ਵਿਚ ਸੰਸਦ ‘ਤੇ ਹੋਏ ਹਮਲੇ ਨਾਲ ਜੁੜਦੇ ਹਨ ਤਾਂ ਉਸ ਦੀ ਵੀ ਜਾਂਚ ਹੋਵੇਗੀ। ਪੁਲਿਸ ਅਨੁਸਾਰ ਆਰੋਪੀ ਅਫਸਰ ਨੂੰ ਨੌਕਰੀ ਤੋਂ ਵੀ ਬਰਖਾਸਤ ਕਰ ਦਿੱਤਾ ਗਿਆ ਹੈ। ਪੁਲਿਸ ਨੂੰ ਦਵਿੰਦਰ ਸਿੰਘ ਦੇ ਘਰੋਂ ਛਾਪੇਮਾਰੀ ਦੇ ਦੌਰਾਨ ਫੌਜ ਦੋ 15 ਨਕਸ਼ੇ ਅਤੇ ਸਾਢੇ ਸੱਤ ਲੱਖ ਰੁਪਇਆ ਵੀ ਬਰਾਮਦ ਹੋਇਆ ਹੈ। ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਸਾਡੀ ਅੰਦਰੂਨੀ ਜਾਂਚ ਵਿਚ ਇਸ ਅਫਸਰ ਦਾ ਅੱਤਵਾਦੀਆਂ ਦੇ ਨਾਲ ਲਿੰਕ ਦਾ ਹਾਲ ਵਿਚ ਹੀ ਖੁਲਾਸਾ ਹੋਇਆ ਅਤੇ ਉਸ ਦੇ ਅਨੁਸਾਰ ਅਸੀ ਕਾਰਵਾਈ ਕੀਤੀ ਹੈ। ਪੁਲਿਸ ਮੁਤਾਬਕ ਇਸ ਅਧਿਕਾਰੀ ‘ਤੇ ਪੁਲਿਸ ਨੇ ਖੁਦ ਨਿਗਰਾਨੀ ਰੱਖੀ ਅਤੇ ਖੁਦ ਹੀ ਸਾਰਾ ਆਪਰੇਸ਼ਨ ਕੀਤਾ ਹੈ। ਜੰਮੂ ਕਸ਼ਮੀਰ ਪੁਲਿਸ ਨੇ ਇਸ ਮਾਮਲੇ ‘ਤੇ ਹੋ ਰਹੀ ਰਾਜਨੀਤੀ ਨੂੰ ਵੀ ਮਦਭਾਗਾ ਕਰਾਰ ਦਿੱਤਾ ਹੈ।

You must be logged in to post a comment Login