ਗੁਜਰਾਤ ਅਤੇ ਬੰਗਾਲ ਵਿਚਕਾਰ ਬਰਾਬਰੀ ‘ਤੇ ਖਤਮ ਹੋਇਆ ਮੈਚ, ਹਰਿਆਣਾ ਨੇ ਦਿੱਲੀ ਨੂੰ ਹਰਾਇਆ

ਗੁਜਰਾਤ ਅਤੇ ਬੰਗਾਲ ਵਿਚਕਾਰ ਬਰਾਬਰੀ ‘ਤੇ ਖਤਮ ਹੋਇਆ ਮੈਚ, ਹਰਿਆਣਾ ਨੇ ਦਿੱਲੀ ਨੂੰ ਹਰਾਇਆ

ਨਵੀਂ ਦਿੱਲੀ : ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਵਿਚ ਸ਼ਨੀਵਾਰ ਨੂੰ ਬੰਗਾਲ ਵਾਰੀਅਰਜ਼ ਅਤੇ ਗੁਜਰਾਤ ਫਾਰਚੂਨ ਜੁਆਇੰਟਸ ਖੇਡਿਆ ਗਿਆ ਮੈਚ 25-25 ਨਾਲ ਟਾਈ ਰਿਹਾ। ਮੈਚ ਦੌਰਾਨ ਕਾਫ਼ੀ ਉਤਾਰ ਚੜਾਅ ਦੇਖਣ ਨੂੰ ਮਿਲੇ ਅਤੇ ਅੰਤ ਵਿਚ ਗੁਜਰਾਤ ਦੀ ਟੀਮ ਅੱਗੇ ਚੱਲ ਰਹੀ ਸੀ ਪਰ ਆਖਰੀ ਦੇ ਪੰਜ ਮਿੰਟਾਂ ਵਿਚ ਬੰਗਾਲ ਨੇ ਵਾਪਸੀ ਕਰਦੇ ਹੋਏ ਮੈਚ ਬਰਾਬਰੀ ‘ਤੇ ਖਤਮ ਕਰ ਦਿੱਤਾ।ਪਹਿਲੀ ਪਾਰੀ ਦਾ ਖੇਡ ਖਤਮ ਹੋਣ ਤੱਕ ਬੰਗਾਲ ਨੇ ਗੁਜਰਾਤ ‘ਤੇ ਦੋ ਅੰਕਾਂ ਨਾਲ ਵਾਧਾ ਬਣਾ ਲਿਆ ਸੀ। ਬੰਗਾਲ ਦੇ ਰੇਡਰ ਪਹਿਲੀ ਪਾਰੀ ਵਿਚ ਕਾਮਯਾਬ ਸਾਬਿਤ ਰਹੇ। ਦੂਜੀ ਪਾਰੀ ਵਿਚ ਮਨਿੰਦਰ ਸਿੰਘ ਨੇ ਸੁਨੀਲ ਕੁਮਾਰ ਨੂੰ ਆਲ ਆਊਟ ਕਰ ਬੰਗਾਲ ਦੇ ਵਾਧੇ ਨੂੰ ਬਰਕਰਾਰ ਰੱਖਿਆ। ਗੁਜਰਾਤ ਨੇ ਮੈਚ ਦੇ 26ਵੇਂ ਮਿੰਟ ਵਿਚ ਬੰਗਾਲ ‘ਤੇ ਵਾਧਾ ਬਣਾ ਲਿਆ। ਬੰਗਾਲ ਆਲ ਆਊਟ ਦੇ ਕਰੀਬ ਪਹੁੰਚ ਗਿਆ ਸੀ ਪਰ ਸੁਕੇਸ਼ ਨੇ ਸਚਿਨ ਨੂੰ ਆਊਟ ਕਰ ਟੀਮ ਦੀ ਵਾਪਸੀ ਕਰਵਾਈ। ਇਸ ਦੇ ਨਾਲ ਦੀ ਦਿਨ ਦੇ ਦੂਜੇ ਮੈਚ ਵਿਚ ਦਬੰਗ ਦਿੱਲੀ ਨੂੰ ਹਰਿਆਣਾ ਕੋਲੋਂ 25-47 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹਰਿਆਣਾ ਲਈ ਵਿਕਾਸ ਖੰਡੋਲਾ ਨੇ ਸਭ ਤੋਂ ਜ਼ਿਆਦਾ ਪੁਆਇੰਟ ਹਾਸਲ ਕੀਤੇ। ਉਹਨਾਂ ਨੇ ਇਸ ਮੈਚ ਵਿਚ ਅਪਣਾ ਸੁਪਰ 10 ਪੂਰਾ ਕੀਤਾ। ਪਹਿਲੀ ਪਾਰੀ ਵਿਚ ਹਰਿਆਣਾ ਨੇ ਦਬੰਗ ਦਿੱਲੀ ਨੂੰ ਆਲ ਆਊਟ ਕਰ ਮੈਚ ਵਿਚ ਵਾਧਾ ਬਣਾ ਲਿਆ ਸੀ। ਨਵੀਨ ਕੁਮਾਰ ਪਹਿਲੇ 20 ਮਿੰਟ ਦੇ ਖੇਲ ਵਿਚ ਦੋ ਵਾਰ ਆਲ ਆਊਟ ਹੋ ਕੇ ਬਾਹਰ ਜਾ ਚੁੱਕੇ ਸਨ। ਇਸ ਮੈਚ ਵਿਚ ਦਿੱਲੀ ਦੇ ਨਵੀਨ ਕੁਮਾਰ ਨੇ ਲਗਾਤਾਰ ਇਸ ਸੀਜ਼ਨ ਦਾ ਅਪਣਾ 11ਵਾਂ ਸੁਪਰ 10 ਪੂਰਾ ਕੀਤਾ ਪਰ ਉਹ ਟੀਮ ਨੂੰ ਜਿੱਤ ਦਿਵਾਉਣ ਵਿਚ ਨਾਕਾਮ ਰਹੇ।

You must be logged in to post a comment Login