ਗੁਫਾ ‘ਚੋਂ ਟੀਮ ਨੂੰ ਕੱਢਣ ਲਈ ਜ਼ਿਆਦਾ ਸਮਾਂ ਨਹੀਂ ਬਚਿਆ ਹੈ : ਕਮਾਂਡਰ

ਗੁਫਾ ‘ਚੋਂ ਟੀਮ ਨੂੰ ਕੱਢਣ ਲਈ ਜ਼ਿਆਦਾ ਸਮਾਂ ਨਹੀਂ ਬਚਿਆ ਹੈ : ਕਮਾਂਡਰ

ਬੈਂਕਾਕ – ਥਾਈ ਨੇਵੀ ਸੀਲ ਦੇ ਕਮਾਂਡਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਗੁਫਾ ਵਿਚ ਫਸੀ ਫੁੱਟਬਾਲ ਟੀਮ ਅਤੇ ਉਨ੍ਹਾਂ ਦੇ ਕੋਚ ਨੂੰ ਬਾਹਰ ਕੱਢਣ ਲਈ ਜ਼ਿਆਦਾ ਸਮਾਂ ਨਹੀਂ ਬਚਿਆ ਹੈ। ਪਹਿਲੀ ਵਾਰੀ ਕਿਸੇ ਅਧਿਕਾਰੀ ਨੇ ਇਹ ਸਵੀਕਾਰ ਕੀਤਾ ਹੈ ਕਿ ਟੀਮ ਬਾਹਰ ਨਿਕਲਣ ਲਈ ਮਾਨਸੂਨ ਦੇ ਖਤਮ ਹੋਣ ਤੱਕ ਦਾ ਇੰਤਜ਼ਾਰ ਨਹੀਂ ਕਰ ਸਕਦੀ। ਐਪਾਕੋਰਨ ਯੂਕੋਂਗਕਾਏ ਨੇ ਪੱਤਰਕਾਰਾਂ ਨੂੰ ਕਿਹਾ,”ਪਹਿਲਾਂ ਅਸੀਂ ਸੋਚਿਆ ਸੀ ਕਿ ਫੁੱਟਬਾਲ ਟੀਮ ਦੇ ਖਿਡਾਰੀ ਅਤੇ ਕੋਚ ਲੰਬੇ ਸਮੇਂ ਤੱਕ ਜਿਉਂਦੇ ਰਹਿ ਸਕਦੇ ਹਨ ਪਰ ਹੁਣ ਹਾਲਾਤ ਬਦਲ ਗਏ ਹਨ। ਸਾਡੇ ਕੋਲ ਟੀਮ ਨੂੰ ਬਚਾਉਣ ਦੀ ਸੀਮਤ ਸਮਾਂ ਹੈ।

You must be logged in to post a comment Login