ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਦਿਹਾੜੇ ’ਤੇ ਵਿਦੇਸ਼ੀ ਸਿੱਖਾਂ ਨੂੰ ਪਾਕਿ ਸਰਕਾਰ ਦਾ ਇਕ ਹੋਰ ਤੋਹਫ਼ਾ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਦਿਹਾੜੇ ’ਤੇ ਵਿਦੇਸ਼ੀ ਸਿੱਖਾਂ ਨੂੰ ਪਾਕਿ ਸਰਕਾਰ ਦਾ ਇਕ ਹੋਰ ਤੋਹਫ਼ਾ

ਲੰਡਨ : ਗੁਰੂ ਨਾਨਕ ਦੇਵ ਜੀ ਦੇ 550 ਵਾਂ ਪ੍ਰਕਾਸ ਪੂਰਬ ਨਨਕਾਣਾ ਸਾਹਿਬ ਧੂਮ ਧਾਮ ਨਾਲ ਮਨਾਉਣ ਲਈ ਵਿਦੇਸੀ ਸਿੱਖਾਂ ਨੂੰ ਵੀਜ਼ਾ ਫੀਸ ਵਿਚ ਵੱਡੀ ਕਟੌਤੀ ਦੇ ਕੇ ਤੌਹਫ਼ਾ ਦਿਤਾ ਗਿਆ ਹੈ। ਸਿੱਖ ਮੁਸਲਿਮ ਫਰੈਡਸਿੱਪ ਐਸੋਸੀਏਸ਼ਨ ਤੇ ਸਿੱਖ ਜਥੇਬੰਦੀਆ ਵਲੋਂ ਬੜੀ ਦੇਰ ਦੀ ਮੰਗ ਸੀ ਕਿ ਵਿਦੇਸੀ ਸਿੱਖਾਂ ਦੀ ਵੀਜ਼ਾ ਫ਼ੀਸ ਨੂੰ ਘੱਟ ਕੀਤਾ ਜਾਵੇ ਤਾ ਜੋ ਜ਼ਿਆਦਾ ਗਿਣਤੀ ਵਿਚ ਸੰਗਤਾਂ ਅਪਣੇ ਗੁਰੂਧਾਮਾਂ ਦੀ ਯਾਤਰਾ ਕਰ ਸਕਣ। ਸਿੱਖ ਮੁਸਲਿਮ ਫਰੈਡਸਿੱਪ ਐਸੋਸੀਏਸ਼ਨ ਦੇ ਕਨਵੀਨਰ ਸਰਬਜੀਤ ਸਿੰਘ ਬਨੂੜ ਨੇ ਪਾਕਿ ਸਰਕਾਰ ਨੂੰ ਚਿੱਠੀ ਲਿਖ ਕੇ ਵਿਦੇਸੀ ਸਿੱਖਾਂ ਦੀਆ ਸਮੱਸਿਆਵਾਂ ਨੂੰ ਉਜਾਗਰ ਕੀਤਾ ਗਿਆ ਸੀ। ਸ. ਬਨੂੜ ਨੇ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ, ਪੰਜਾਬ ਦੇ ਰਾਜਪਾਲ ਮੁਹੰਮਦ ਸਰਵਰ, ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਦਾ ਵਿਦੇਸੀ ਸਿੱਖਾਂ ਦੀ ਵੀਜ਼ਾ ਫ਼ੀਸ ਘੱਟ ਕਰਨ ਵਾਲੀ ਮੰਗ ਮੰਨਣ ਤੇ ਧੰਨਵਾਦ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਾਕਿਸਤਾਨ ਜਾਣ ਲਈ ਪਹਿਲਾਂ ਵੀਜ਼ਾ ਫ਼ੀਸ 134 ਸੀ ਤੇ ਹੁਣ 83 ਕੀਤੀ ਗਈ ਹੈ। ਬੀਤੇ ਵਰੇ ਬਰਤਾਨੀਆ, ਕਨੇਡਾ, ਅਮਰੀਕਾ ਯੂਰਪ ਦਾ ਇਕ ਵਫ਼ਦ ਗਵਰਨਰ ਪੰਜਾਬ ਨੂੰ ਉਨ੍ਹਾਂ ਦੇ ਘਰ ਵਿਚ ਜਾ ਕੇ ਮਿਲਿਆ ਸੀ, ਜਿਸ ਵਿਚ ਵੀਜ਼ਾ ਫ਼ੀਸ ਘੱਟ ਕਰਨ ਦੇ ਨਾਲ ਇਕ ਮਹੀਨੇ ਦੇ ਵੀਜ਼ਾ ਮਿਆਦ ਵਧਾਉਣ ਦੀ ਮੰਗ ਰੱਖੀ ਗਈ ਸੀ। ਬਿ੍ਰਟਿਸ ਸਿੱਖ ਕੋਸਿਲ ਯੂਕੇ, ਪਾਕਿਸਤਾਨ ਕਾਰ ਸੇਵਾ ਕਮੇਟੀ ਨੇ ਵੀਜ਼ਾ ਫ਼ੀਸ ਨੂੰ ਘਟਾ ਕੇ 83 ਕਰਨ ਤੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਕੀਤਾ ਗਿਆ ਹੈ। ਸੂਤਰਾਂ ਮੁਤਾਬਿਕ ਪਾਕਿ ਸਰਕਾਰ ਸਿੱਖਾਂ ਨਾਲ ਅਪਣੇ ਰਿਸਤਿਆਂ ਨੂੰ ਬਿਹਤਰ ਬਣਾਉਣ ਲਈ ਸਿੱਖ ਯਾਤਰੀਆਂ ਲਈ ਘੱਟ ਫੀਸ ਵਾਲੇ ਇਕ ਸਾਲ ਦੇ ਮਲਟੀਪਲ ਯਾਤਰਾ ਵੀਜਾ ਨੂੰ ਜਲਦ ਮਨਜ਼ੂਰੀ ਦੇਣ ਵਾਲੀ ਹੈ ਅਤੇ ਯੂਰਪ ਦੀਆਂ ਸੰਗਤਾ ਲਈ ਸਿੱਧੀਆ ਉਡਾਣਾਂ ਨੂੰ ਵੀ ਹਰੀ ਝੰਡੀ ਮਿਲਣ ਦੀ ਆਸ ਬੱਝ ਗਈ ਹੈ। ਪਾਕਿਸਤਾਨ ਸਰਕਾਰ ਸਿੱਖਾਂ ਨਾਲ ਅਪਣੇ ਸੰਬੰਧ ਬਿਹਤਰ ਕਰਨ ਲਈ ਪਹਿਲਾਂ ਸਰਹੱਦ ’ਤੇ ਕਰਤਾਰਪੁਰ ਲਾਂਘੇ ਨੂੰ ਮੁਕਮੰਲ ਕਰਨ ਦੇ ਨੇੜੈ ਪਹੁੰਚ ਗਈ ਹੈ ਤੇ ਲਾਂਘੇ ਲਈ ਇਮਰਾਨ ਖ਼ਾਨ, ਜਨਰਲ ਬਾਜਵਾ ਵਲੋ ਡੂੰਘੀ ਦਿਲਚਸਪੀ ਲੈ ਕੇ ਕਰਤਾਰਪੁਰ ਲਾਘੇ ਨੂੰ ਅੰਤਿਮ ਰੂਪ ਦਿਤਾ ਜਾ ਰਿਹਾ ਹੈ ਤਾ ਜੋ ਲਾਂਘੇ ਦਾ ਉਦਘਾਟਨ ਕੀਤਾ ਜਾ ਸਕੇ।

You must be logged in to post a comment Login