ਗੁਰੂ ਸਾਹਿਬ ਦੇ ਨਾਮ ਤੇ ਜਾਇਦਾਦ ਨੂੰ ਖ਼ੁਰਦ ਬੁਰਦ ਕਰਨ ਵਾਲਿਆਂ ਵਿਰੁਧ ਹੋਵੇ ਸਖ਼ਤ ਕਾਰਵਾਈ

ਗੁਰੂ ਸਾਹਿਬ ਦੇ ਨਾਮ ਤੇ ਜਾਇਦਾਦ ਨੂੰ ਖ਼ੁਰਦ ਬੁਰਦ ਕਰਨ ਵਾਲਿਆਂ ਵਿਰੁਧ ਹੋਵੇ ਸਖ਼ਤ ਕਾਰਵਾਈ

ਅੰਮ੍ਰਿਤਸਰ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਬੋਲਦੀ ਜ਼ਮੀਨ ਦੇ ਮਾਮਲੇ ਨੇ ਸ਼੍ਰੋਮਣੀ ਕਮੇਟੀ ਦੇ ਗਲਿਆਰਿਆਂ ਵਿਚ ਹਲਚਲ ਮਚਾ ਦਿਤੀ ਹੈ। ਅੱਜ ਇਸ ਮਾਮਲੇ ਨੂੰ ਚੁਕਣ ਵਾਲੇ ਸੁਰਿੰਦਰ ਕੋਹਲੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਗੋਵਾਲ ਦੇ ਨਾਮ ਇਕ ਪੱਤਰ ਇਨਾਂ ਦੇ ਦਫ਼ਤਰਾਂ ਵਿਚ ਦਿਤਾ।ਕੋਹਲੀ ਨੇ ਮੰਗ ਕੀਤੀ ਕਿ ਗੁਰੂ ਸਾਹਿਬ ਦੇ ਨਾਮ ਤੇ ਜਾਇਦਾਦ ਨੂੰ ਖੁਰਦ ਬੁਰਦ ਕਰਨ ਵਾਲਿਆਂ ਦੇ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਬੋਲਦੀ ਜਾਇਦਾਦ ਨੂੰ ਖੁਰਦ ਬੁਰਦ ਕਰਨ ਵਾਲਿਆਂ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚਲਦੇ ਇਕ ਅਦਾਰੇ ਦੀ ਇਕ ਮਹਿਲਾ ਕਰਮਚਾਰੀ ਵੀ ਸ਼ਾਮਲ ਹੈ।ਉਕਤ ਨੇ ਇਹ ਜਾਇਦਾਦ ਅਪਣੇ ਪਤੀ ਰਾਹੀ ਖ੍ਰੀਦ ਕੇ ਬੇਹਦ ਮਹਿੰਗੇ ਭਾਅ ਤੇ ਅਗੇ ਵੇਚ ਦਿਤੀ। ਜਿਸ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨਾਂ ਸਾਰੇ ਦਸਤਾਵੇਜ ਪੇਸ਼ ਕਰਦਿਆਂ ਕਿਹਾ ਕਿ ਇਸ ਸਾਰੇ ਦਾ ਮੁਖ ਜਿੰਮੇਵਾਰ ਜਗਦੀਸ਼ ਸਿੰਘ ਡਾਇਰੈਕਟਰ ਸੰਤ ਸਿੰਘ ਸੁੱਖਾ ਸਿੰਘ ਸਕੂਲ ਅਤੇ ਸੀਏ ਜਸਬੀਰ ਸਿੰਘ ਨਾਮਕ ਵਿਅਕਤੀ ਹੈ। ਉਨਾ ਪੱਤਰਕਾਰਾਂ ਨਾਲ ਗਲ ਕਰਦਿਆਂ ਦਸਿਆ ਕਿ ਇਸ ਮਾਮਲੇ ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਰੁਖ ਵੀ ਬੇਹਦ ਸਖਤ ਹੈ।

You must be logged in to post a comment Login