ਗੰਭੀਰ ਨੇ ਕੇਜਰੀਵਾਲ ‘ਤੇ ਵਿੰਨ੍ਹਿਆ ਨਿਸ਼ਾਨਾ

ਗੰਭੀਰ ਨੇ ਕੇਜਰੀਵਾਲ ‘ਤੇ ਵਿੰਨ੍ਹਿਆ ਨਿਸ਼ਾਨਾ

ਨਵੀਂ ਦਿੱਲੀ : ਅਲੱਗ-ਅਲੱਗ ਮੁੱਦਿਆਂ ‘ਤੇ ਟਵੀਟ ਦੇ ਜ਼ਰੀਏ ਆਪਣੀ ਰਾਏ ਰੱਖਣ ਵਾਲੇ ਮਸ਼ਹੂਰ ਕ੍ਰਿਕਟਰ ਗੌਤਮ ਗੰਭੀਰ ਨੇ ਦਿੱਲੀ ਵਿਚ ਹਵਾ ਪ੍ਰਦੂਸ਼ਣ ਦੇ ਹਾਲਾਤ ਨੂੰ ਲੈ ਕੇ ਸੀ. ਐੱਮ. ਅਰਵਿੰਦ ਕੇਜਰੀਵਾਲ ‘ਤੇ ਤੰਜ ਕੱਸਿਆ ਹੈ। ਗੰਭੀਰ ਨੇ ਟਵੀਟ ਕੀਤਾ ਕਿ ‘ਆਪ’ ਦੇ ਝੂਠੇ ਵਾਅਦਿਆਂ ਕਾਰਨ ਸਾਡੀਆਂ ਆਉਣ ਵਾਲੀਆਂ ਪੀੜੀਆਂ ਧੂਏਂ ਵਿਚ ਜਾ ਰਹੀਆਂ ਹਨ। ਗੰਭੀਰ ਨੇ ਬਾਲੀਵੁੱਡ ਗਾਣੇ ਦੇ ਅੰਦਾਜ਼ ਵਿਚ ਟਵੀਟ ਕੀਤਾ, ‘ਦਰਦੇ ਦਿਲ, ਦਰਦੇ ਜਿਗਰ ਦਿੱਲੀ ਮੇਂ ਜਗਾਇਆ ਆਪ ਨੇ, ਪਹਿਲਾਂ ਆਕਸੀਜਨ ਸੀ, ਆਕਸੀਜਨ ਭਜਾਇਆ ਆਪ ਨੇ’। ਇਸ ਤੋਂ ਬਾਅਦ ਗੰਭੀਰ ਨੇ ਸਮਾਗ ਨਾਲ ਘਿਰੇ ਜਾਮਾ ਮਸਜਿਦ ਇਲਾਕੇ ਦੀ ਤਸਵੀਰ ਵੀ ਸਾਂਝੀ ਕੀਤੀ। ਗੰਭੀਰ ਇੱਥੇ ਹੀ ਨਹੀਂ ਰੁਕੇ, ਉਸ ਨੇ ਲਿਖਿਆ ਕਿ ਤੁਹਾਡੇ ਕੋਲ ਡੇਂਗੂ ਅਤੇ ਪ੍ਰਦੂਸ਼ਣ ਰੋਕਣ ਲਈ ਇਕ ਸਾਲ ਦਾ ਸਮਾਂ ਸੀ ਪਰ ਦੁੱਖ ਦੀ ਗਲ ਹੈ ਕਿ ਤੁਸੀਂ ਦੋਵਾਂ ਵਿਚੋਂ ਕਿਸੇ ‘ਤੇ ਕਾਬੂ ਨਹੀਂ ਪਾ ਸਕੇ। ਜਾਗ ਜਾਓ।

You must be logged in to post a comment Login