ਗੱਲਬਾਤ ਦਾ ਪ੍ਰਸਤਾਵ ਰੱਦ ਕਰਨ ‘ਤੇ ਭੜਕੇ ਇਮਰਾਨ ਖਾਨ

ਗੱਲਬਾਤ ਦਾ ਪ੍ਰਸਤਾਵ ਰੱਦ ਕਰਨ ‘ਤੇ ਭੜਕੇ ਇਮਰਾਨ ਖਾਨ

ਇਸਲਾਮਾਬਾਦ- ਇਮਰਾਨ ਖਾਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਸ਼ਾਂਤੀ ਵਾਰਤਾ ਬਹਾਲ ਕੀਤੇ ਜਾਣ ਲਈ ਲਿਖੀ ਆਪਣੀ ਚਿੱਠੀ ‘ਤੇ ਭਾਰਤ ਦੀ ਪ੍ਰਤੀਕਿਰਿਆ ਨਾਲ ਬਹੁਤ ਨਾਰਾਜ਼ ਹਨ। ਉਹ ਭਾਰਤ ਦੀ ਪ੍ਰਤੀਕਿਰਿਆ ਨਾਲ ਬਹੁਤ ਗੁੱਸਾ ਹੋ ਗਏ। ਉਨ੍ਹਾਂ ਨੇ ਟਵਿੱਟਰ ‘ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਨਾਮ ਲਏ ਬਿਨਾ ਪ੍ਰਧਾਨ ਮੰਤਰੀ ਮੋਦੀ ‘ਤੇ ਨਿਸ਼ਾਨਾ ਵਿੰਨ੍ਹਿਆ ਅਤੇ ਉਨ੍ਹਾਂ ਨੂੰ ਛੋਟੀ ਸੋਚ ਵਾਲਾ ਦੱਸਿਆ। ਇਮਰਾਨ ਖਾਨ ਨੇ ਟਵੀਟ ਕੀਤਾ,”ਸ਼ਾਂਤੀ ਬਹਾਲੀ ਲਈ ਸ਼ਾਂਤੀ ਵਾਰਤਾ ਦੀ ਸ਼ੁਰੂਆਤ ਦੀ ਮੇਰੀ ਪਹਿਲ ‘ਤੇ ਭਾਰਤ ਦੇ ਹੰਕਾਰੀ ਅਤੇ ਨਕਾਰਾਤਮਕ ਜਵਾਬ ਨਾਲ ਬਹੁਤ ਨਿਰਾਸ਼ ਹਾਂ। ਭਾਵੇਂਕਿ ਮੈਂ ਆਪਣੀ ਪੂਰੀ ਜ਼ਿੰਦਗੀ ਅਜਿਹੇ ਛੋਟੇ ਲੋਕਾਂ ਨਾਲ ਮਿਲਿਆ ਹਾਂ ਜੋ ਵੱਡੇ ਅਹੁਦਿਆਂ ‘ਤੇ ਬੈਠੇ ਹੋਏ ਹਨ। ਅਜਿਹੇ ਲੋਕਾਂ ਕੋਲ ਅੱਗੇ ਦੇਖਣ ਲਈ ਦੂਰਦਰਸ਼ੀ ਸੋਚ ਦੀ ਕਮੀ ਹੈ।” ਇੱਥੇ ਦੱਸ ਦਈਏ ਕਿ ਇਮਰਾਨ ਖਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖ ਕੇ ਸ਼ਾਂਤੀ ਵਾਰਤਾ ਬਹਾਲ ਕਰਨ ਅਤੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਪਹਿਲਾਂ ਵਿਦੇਸ਼ ਮੰਤਰੀਆਂ ਦੀ ਮੁਲਾਕਾਤ ਦਾ ਪ੍ਰਸਤਾਵ ਭੇਜਿਆ ਸੀ। ਇਸ ਪ੍ਰਸਤਾਵ ਦੇ ਜਵਾਬ ਵਿਚ ਭਾਰਤ ਵਲੋਂ ਉਚਿਤ ਪ੍ਰਤੀਕਿਰਿਆ ਨਹੀਂ ਮਿਲੀ। ਸੀਮਾ ਪਾਰ ਹੋ ਰਹੀਆਂ ਅੱਤਵਾਦੀ ਵਾਰਦਾਤਾਂ ਅਤੇ ਹਾਲ ਵਿਚ ਹੀ ਬੀ.ਐੱਸ.ਐੱਫ. ਜਵਾਨ ਦੀ ਲਾਸ਼ ਨਾਲ ਕੀਤੀ ਗਈ ਕਰੂਰਤਾ ਨੂੰ ਲੈ ਕੇ ਭਾਰਤ ਨੇ ਪਾਕਿਸਤਾਨ ਦੀ ਸਖਤ ਨਿੰਦਾ ਕੀਤੀ ਅਤੇ ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚਕਾਰ ਹੋਣ ਵਾਲੀ ਵਾਰਤਾ ਨੂੰ ਰੱਦ ਕਰ ਦਿੱਤਾ।

You must be logged in to post a comment Login