ਚਲਾਨ ਸੁਣ ਕੇ ਨੌਜਵਾਨ ਹੋ ਗਿਆ ਬੇਹੋਸ਼ , ਮੌਜੂਦਾ ਲੋਕਾਂ ਨੇ ਸੰਭਾਲਿਆ

ਚਲਾਨ ਸੁਣ ਕੇ ਨੌਜਵਾਨ ਹੋ ਗਿਆ ਬੇਹੋਸ਼ , ਮੌਜੂਦਾ ਲੋਕਾਂ ਨੇ ਸੰਭਾਲਿਆ

ਗੁਰਦਾਸਪੁਰ : ਗੁਰਦਾਸਪੁਰ ਦੇ ਧਾਲੀਵਾਲ ਤੋਂ ਚਾਲਾਨ ਦਾ ਭੁਗਤਾਨ ਕਰਨ ਆਇਆ ਦਲਬੀਰ ਸਿੰਘ 10,000 ਰੁਪਏ ਦਾ ਜੁਰਮਾਨਾ ਸੁਣ ਕੇ ਹੀ ਬੇਹੋਸ਼ ਹੋ ਗਿਆ। ਉਥੇ ਮੌਜੂਦ ਲੋਕਾਂ ਨੇ ਉਸ ਨੂੰ ਸੰਭਾਲਿਆ ਅਤੇ ਉਸ ਨੂੰ ਹੋਸ਼ ਵਿਚ ਲਿਆਂਦਾ ਗਿਆ। ਜਾਣਕਾਰੀ ਮੁਤਾਬਕ ਦਲਬੀਰ ਸਿੰਘ ਦੇ ਮੋਟਰਸਾਈਕਲ ਦਾ ਕਰੀਬ ਇਕ ਹਫਤਾ ਪਹਿਲਾਂ ਧਾਲੀਵਾਲ ਪੁਲਿਸ ਨੇ ਚਲਾਨ ਕੱਟਿਆ ਸੀ।ਉਸ ਦੇ ਕੋਲ ਲਾਇਸੈਂਸ ਅਤੇ ਪ੍ਰਦੂਸ਼ਣ ਪ੍ਰਮਾਣ ਪੱਤਰ ਨਹੀਂ ਸੀ। ਜਦੋਂ ਉਹ ਖੇਤਰੀ ਟਰਾਂਸਪੋਰਟ ਦਫ਼ਤਰ ਗੁਰਦਾਸਪੁਰ ਪਹੁੰਚਿਆ ਤਾਂ ਮੁਲਾਜ਼ਮਾਂ ਨੇ ਚਾਲਾਨ ਦੇ 10 ਹਜ਼ਾਰ ਰੁਪਏ ਮੰਗੇ। ਇੰਨਾਂ ਜੁਰਮਾਨਾ ਸੁਣ ਕੇ ਹੀ ਉਹ ਜ਼ਮੀਨ ‘ਤੇ ਡਿੱਗ ਗਿਆ। ਉਸ ਦੇ ਨਾਲ ਆਏ ਲੋਕਾਂ ਨੇ ਉਸ ਨੂੰ ਸੰਭਾਲਿਆ ਅਤੇ ਉਥੋਂ ਲੈ ਗਏ। ਦਲਬੀਰ ਸਿੰਘ ਨੇ ਦੱਸਿਆ ਕਿ ਉਸ ਕੋਲ ਇੰਨੇ ਪੈਸੇ ਨਹੀਂ ਹਨ ਕਿ ਮੋਟਰਸਾਈਕਲ ਦਾ 10 ਹਜ਼ਾਰ ਜ਼ੁਰਮਾਨਾ ਦੇ ਸਕੇ। ਉਹ ਆਪਣੇ ਪਿੰਡ ‘ਚ ਦੁਕਾਨ ਚਲਾਉਂਦਾ ਹੈ।
22 ਹਜ਼ਾਰ ਜ਼ੁਰਮਾਨਾ ਜਮ੍ਹਾ ਕਰਵਾਇਆ ਤਾਂ ਇਕ ਮਹੀਨੇ ਬਾਅਦ ਛੁਡਵਾਇਆ ਆਟੋ
ਖੇਤਰੀ ਟਰਾਂਸਪੋਰਟ ਦਫ਼ਤਰ ‘ਚ ਸ਼ੁੱਕਰਵਾਰ ਨੂੰ ਪਠਾਨਕੋਟ ‘ਚ ਇਕ ਬਜ਼ਰੁਗ ਪੁਲਿਸ ਦੇ ਕਬਜ਼ੇ ‘ਚੋਂ ਆਟੋ ਛੁਡਵਾਉਣ ਲਈ ਪਹੁੰਚਿਆ। ਉਸ ਨੂੰ 22 ਹਜ਼ਾਰ ਰੁਪਏ ਜ਼ੁਰਮਾਨਾ ਜਮ੍ਹਾ ਕਰਵਾਉਣਾ ਪਿਆ ਬਜ਼ੁਰਗ ਨੇ ਦੱਸਿਆ ਕਿ ਘਰ ਦਾ ਖਰਚ ਚਲਾਉਣ ਲਈ ਉਸ ਨੇ ਪਤਨੀ ਅਤੇ ਨੂੰਹ ਦੇ ਗਹਿਣੇ ਵੇਚ ਕੇ ਆਟੋ ਖਰੀਦਿਆਂ ਸੀ। ਕੁਝ ਦਿਨ ਪਹਿਲਾਂ ਪਠਾਨਕੋਟ ‘ਚ ਪੁਲਸ ਨੇ ਆਟੋ ਜ਼ਬਤ ਕਰ ਲਿਆ ਸੀ। ਆਟੋ ਦਾ ਪਰਮਿਟ, ਲਾਇਸੈਂਸ, ਬੀਮਾ ਅਤੇ ਰਾਜਿਸਟ੍ਰੇਸ਼ਨ ਨਾ ਹੋਣ ਕਾਰਨ ਚਾਲਾਨ ਕੱਟਿਆ ਗਿਆ ਸੀ। ਆਟੋ ਇਕ ਮਹੀਨੇ ਤੋਂ ਥਾਣੇ ‘ਚ ਹੀ ਬੰਦ ਸੀ, ਜਿਸ ਕਾਰਨ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਗਿਆ ਹੈ। ਉਸ ਨੇ ਇਹ 22 ਹਜ਼ਾਰ ਰੁਪਏ ਉਧਾਰ ਲੈ ਕੇ ਜਮ੍ਹਾ ਕਰਵਾਏ ਹਨ।

You must be logged in to post a comment Login