ਚਾਹ ਅਤੇ ਕੌਫੀ ਮਿੱਠਾ ਜ਼ਹਿਰ

ਚਾਹ ਅਤੇ ਕੌਫੀ ਮਿੱਠਾ ਜ਼ਹਿਰ

ਸਾਰੀ ਦੁਨੀਅਂ ਵਿਚ 99% ਤੋਂ ਵੱਧ ਲੋਕ ਚਾਹ ਜਾਂ ਕੌਫੀ ਦੇ ਆਦੀ ਹੋ ਗਏ ਹਨ। ਕੋਈ ਘਰ ਇਸ ਤਰਾਂ ਦਾ ਨਹੀਂ ਹੈ, ਜਿਥੇ ਚਾਹ ਨਹੀਂ ਬਣਦੀ। ਹੁਣ ਤਾਂ ਗੁਰੂ ਘਰ ਦੇ ਲੰਗਰਾਂ ਵਿੱਚ ਵੀ ਚਾਹ ਦੇ ਲੰਗਰ ਚਲਦੇ ਹਨ। ਚਾਹ ਦਾ ਕੱਪ ਪੀ ਲਇਆ, ਥਾਕਾਵਿਟ ਦੂਰ ਸਰੀਰ ਤਰੋ ਤਾਜ਼ਾ। ਫਿਰ ਕਿਸ ਤਰਾਂ ਚਾਹ ਮਿੱਠਾ ਜ਼ਹਿਰ ਅਤੇ ਸਰੀਰ ਲਈ ਹਾਨੀਕਾਰਕ ਹੋ ਸਕਦੀ ਹੈ?  ਆਓ ਵੇਖਦੇ ਹਾਂ। ਚਾਹ ਦੇ ਆਦੀ ਨੂੰ ਸਮੇਂ ਸਿਰ ਚਾਹ ਨਾ ਮਿਲੇ, ਸਿਰ ਪੀੜ ਹੁੰਦੀ ਹੈ, ਸੁਸਤੀ ਪੈ ਜਾਂਦੀ ਹੈ ਅਤੇ ਕੋਈ ਕਮ ਕਰਨ ਨੂੰ ਦਿਲ ਨਹੀਂ ਕਰਦਾ। ਚਾਹ ਦਾ ਕੱਪ ਮਿਲ ਗਿਆ, ਸਰੀਰ ਫਿਰ ਤਰੋ ਤਾਜਾ। ਕੀ ਫਿਰ ਚਾਹ ਨਸਾ ਨਹੀਂ ਹੈ?  ਚਾਹ ਪੱਤੀ ਦੇ ਰਸਾਇਣਕ ਤੱਤ ਨਿਮਨਲਿਖਤ ਹਨ –
ਪਾਣੀ – ੬%, ਕਾਫਿਨ – ੨%, ਹੋਰ ਜ਼ਹਿਰੀਲੇ ਤੱਤ – ੮%, ਅਲਬੂਮਿਨ – ੧੭%, ਟੈਨਿਕ ਏਸਡ – ੧੭%, ਪੈਕਟਿਨ -੨%, ਡਿਕਟਾਈਨ- ੨%, ਸੈਲੂਲੋਸ – ੨੬%, ਪੈਪਟਿਕ ਏਸਡ- ੩%, ਕਲੋਰੋਫਿਲ ਅਤੇ ਰੇਸਾ- ੪% ਅਤੇ ਲੂਣ – ੭%।
ਚਾਹ ਨਾਲ ਪੀਤੀ ਕਾਫਿਨ ਅਤੇ ਹੋਰ ਜ਼ਹਿਰੀਲੇ ਤੱਤ ਖ਼ੂਨ ਵਿਚ ਰਲ ਕੇ ਸਰੀਰ ਦੇ ਸਾਰੇ ਅੰਗ, ਦਿਲ, ਗੁਰਦੇ, ਤਿੱਲੀ, ਲਿਵਰ, ਅਤੇ ਦਿਮਾਗ ਵਿਚ ਚਲੇ ਜਾਂਦੇ ਹਨ। ਸਮਾਂ ਪਾ ਕੇ ਇਨ੍ਹਾਂ ਅੰਗਾਂ ਵਿਚ ਕਾਫਿਨ ਅਤੇ ਹੋਰ ਜ਼ਹਿਰਾਂ ਦੀ ਮਾਤਰਾ ਵੱਧਦੀ ਹੀ ਜਾਂਦੀ ਹੈ, ਖ਼ੂਨ ਦੂਸ਼ਤ ਅਤੇ ਗਾੜ੍ਹਾ ਹੋ ਜਾਂਦਾ ਹੈ ਅਤੇ ਖ਼ੂਨ ਦੀਆਂ ਨਾੜਾਂ ਵਿਚ ਵੀ ਕਾਫਿਨ ਅਤੇ ਜਹਿਰ ਜੱਮ ਜਾਂਦੇ ਹਨ, ਜਿਸ ਕਾਰਨ ਖ਼ੂਨ ਦੀਆਂ ਨਾੜਾਂ ਸਖਤ ਅਤੇ ਤੰਗ ਹੋ ਜਾਂਦੀਆਂ ਹਨ। ਸਖਤ ਅਤੇ ਤੰਗ ਨਾੜਾਂ ਵਿਚ ਗਾੜ੍ਹੇ ਖ਼ੂਨ ਦਾ ਸੰਚਾਰ ਕਰਨ ਨਾਲ ਦਿਲ ਦਾ ਵੱਧ ਜੋਰ ਲਗਦਾ ਹੈ, ਵੱਧ ਜੋਰ ਲਗਨ ਦੇ ਕਾਰਨ ਦਿਲ ਦੀਆਂ ਮਾਸ ਪੇਸ਼ੀਆਂ ਸਖਤ ਹੋ ਜਾਂਦੀਆਂ ਹਨ। ਦਿਲ ਦੀਆਂ ਮਾਸ ਪੇਸ਼ੀਆਂ ਨੂੰ ਖ਼ੂਨ ਦਾ ਸੰਚਾਰ ਕਰਨ ਵਾਲੀਆਂ ਨਾੜਾਂ, ਦਿਲ ਦੀਆਂ ਸਖਤ ਮਾਸ ਪੇਸ਼ੀਆਂ ਵਿਚ ਘੁਟੀਆਂ ਜਾਂਦੀਆਂ ਹਨ, ਜਿਸ ਕਾਰਨ ਦਿਲ ਨੂੰ ਖ਼ੂਨ ਅਤੇ ਆਕਸੀਜਨ ਦਾ ਸੰਚਾਰ ਘੱਟ ਜਾਂਦਾ ਹੈ, ਦਿਲ ਦੇ ਕੁਝ ਸੈਲ ਮਰ ਜਾਂਦੇ ਹਨ ਅਤੇ ਦਿਲ ਕਮਜੋਰ ਹੋ ਜਾਂਦਾ ਹੈ।
ਦੂਸ਼ਤ ਖ਼ੂਨ ਦੇ ਕਾਰਨ ਤਿਲੀ ਅਤੇ ਗੁਰਦੇ ਵੀ ਖਰਾਬ ਹੋ ਜਾਂਦੇ ਹਨ। ਨਜ਼ਰ ਕਮਜੋਰ ਹੋ ਜਾਂਦੀ ਹੈ, ਨੀਂਦ ਘੱਟ ਜਾਂਦੀ ਹੈ, ਗੋਡੇ ਪੀੜ ਕਰਦੇ ਹਨ, ਸੂਗਰ ਅਤੇ ਦਿਲ ਦੇ ਭਿਆਨਕ ਅਤੇ ਲਾ-ਇਲਾਜ਼ ਰੋਗ ਲੱਗ ਜਾਂਦੇ ਹਨ, ਸਰੀਰ ਵੀ ਕਮਜੋਰ ਹੋ ਜਾਂਦਾ ਹੈ। ਇਨ੍ਹੇ ਰੋਗ ਲਗਣ ਦੇ ਕਾਰਨ ਡਾਕਟਰਾਂ ਦੀਆਂ ਫੀਸਾਂ ਅਤੇ ਦਵਾਈਆਂ ਉੱਤੇ ਵਾਧੂ ਖਰਚ ਹੁੰਦਾ ਹੈ। ਡਾਕਟਰਾਂ ਕੋਲ ਚਕੱਰ ਲਾਉਣ ਨਾਲ ਸਮਾਂ ਵੀ ਬਰਬਾਦ ਹੁੰਦਾ ਹੈ। ਕਮ ਕੋਈ ਹੁੰਦਾ ਨਹੀਂ ਅਮਦਿਨ ਘਟ ਜਾਂਦੀ ਹੈ ਅਤੇ ਖਰਚਾ ਵਧ ਜਾਂਦਾ ਹੈ।  ਰੋਗੀ ਵਿਅਕਤੀ ਆਪਣੀ ਪੂਰੀ ਉਮਰ ਭੋਗ ਨਹੀਂ ਸਕਦਾ।
ਕਈ ਤਾਂ ਕਹਿ ਦਿੰਦੇ ਹਨ, ਸਾਡੀ ਚਾਹ ਕਾਦੀ ਚਾਹ ਹੈ, ਦੁੱਧ ਵਿਚ ਹੀ ਪੱਤੀ ਪਾਈ ਹੈ। ਖੰਡ ਅਤੇ ਦੁੱਧ ਵਿਚ ਜ਼ਹਿਰੀਲੇ ਤੱਤ ਨਹੀਂ ਹਨ। ਜ਼ਹਿਰੀਲੇ ਤੱਤ ਚਾਹ ਪੱਤੀ ਵਿਚ ਹਨ। ਹੋ ਸਕਦਾ ਹੈ ਚਾਹ ਪੱਤੀ ਵਿਚ ਤੰਬਾਕੂ ਦੀ ਮਿਲਾਵਟ ਹੋਏ। ਬਿਣਾਂ ਮਿਲਾਵਟ ਵਾਲੀ ਚਾਹ ਪੱਤੀ ਵੀ ਸਰੀਰ ਲਈ ਹਾਨੀਕਾਰਕ ਹੈ। ਚਾਹ ਇੱਕ ਮਿੱਠਾ ਜ਼ਹਿਰ ਹੈ ਅਤੇ ਹੌਲੀ ਹੌਲੀ ਸਰੀਰ ਨੂੰ ਰੋਗੀ ਕਰ ਦਿੰਦੀ ਹੈ। ਨਿੱਕੇ ਨਿੱਕੇ ਬਚਿਆਂ ਨੂੰ ਵੀ ਮਾਵਾਂ ਚਾਹ ਪਿਲਾਉਂਦੀਆਂ ਹਨ, ਜਾਂ ਫਿਰ ਬੱਚੇ ਦੇ ਦੁੱਧ ਵਿਚ ਚਾਹ ਪੱਤੀ ਪਾ ਦਿੰਦੀਆਂ ਹਨ। ਬੱਚੇ ਬੜ੍ਹੇ ਹੀ ਕੋਮਲ ਹੁੰਦੇ ਹਨ, ਚਾਹ ਪੱਤੀ ਵਿਚ ਬੜ੍ਹੇ ਹੀ ਭਿਆਨਿਕ ਜ਼ਹਿਰ ਹਨ। ਡਬਿਲਉ ਐਚ ਓ ਦੇ ਸਰਵੇਖਨ ਤੋਂ ਪਤਾ ਲਗਦਾ ਹੈ, ਸਾਡੇ ਦੇਸ ਵਿਚ ੫,੦੦,੦੦੦ ਤੋਂ ਵੱਧ ਬੱਚੇ (੮ ਤੋਂ ੧੪ ਸਾਲ ਉਮਰ) ਸੂਗਰ ਰੋਗ ਤੋਂ ਪੀੜਤ ਹਨ ਅਤੇ ਕਈ ਬੱਚੇ ਜੰਮਦੇ ਹੀ ਦਿਲ ਦੇ ਰੋਗੀ ਹਨ। ਮਾਂ ਦੇ ਪੇਟ ਵਿਚ ਪੱਲ ਰਿਹਾ ਬੱਚਾ ਬੜ੍ਹਾ ਹੀ ਕੋਮਲ ਹੁੰਦਾ ਹੈ। ਜੇ ਮਾਂ ਚਾਹ ਪੀਵੇਗੀ ਜਾਂ ਹੋਰ ਨਸ਼ੇ ਕਰੇਗੀ ਤਾਂ ਦੂਸ਼ਤ ਹੋਏ ਖ਼ੂਨ ਦਾ ਮਾਂ ਦੇ ਪੇਟ ਵਿੱਚ ਪਲ ਰਿਹੇ ਬੱਚੇ ਉੱਤੇ ਜਰੂਰ ਹੀ ਮਾੜਾ ਅਸਰ ਪਵੇ ਗਾ।
ਕਈ ਲੋਕ ੜਾਂ ਇੱਕ ਦਿਨ ਵਿਚ ੧੦ ਤੋਂ ੧੫ ਕੱਪ ਚਾਹ ਪੀ ਜਾਂਦੇ ਹਨ। ਜੇ ਇੱਕ ਕੱਪ ਵਿਚ ੧੫ ਗ੍ਰਾਮ ਖੰਡ ਹੈ, ਤਾਂ ਇੱਕ ਦਿਨ ਵਿਚ ੧੫੦ ਤੋਂ ੨੨੫ ਗ੍ਰਾਮ ਤੱਕ ਖੰਡ ਖਾ ਜਾਂਦੇ ਹਨ। ਕੀ ਹਰ ਰੋਜ ਇਨ੍ਹੀ ਖੰਡ ਖਾਣ ਨਾਲ ਦੰਦ ਪੀੜ ਨਹੀਂ ਕਰਨਗੇ? ਕੀ ਸੂਗਰ ਜਿੱਹੇ ਭਿਆਣਿਕ ਰੋਗ ਨਹੀਂ ਲਗੱਨਗੇ? ਇੱਕ ਦਿਨ ਵਿਚ ੪੦-੫੦ ਗਰਾਮ ਤੋਂ ਵੱਧ ਖੰਡ ਨਹੀਂ ਖਾਣੀ ਚਾਹੀਦੀ।
ਸੂਗਰ ਦੇ ਰੋਗੀ ਮਿੱਠੀ ਕਰਨ ਲਈ ਚਾਹ ਵਿਚ ਸੂਗਰ ਫ੍ਰੀ ਗੋਲੀ ਪਾਉਂਦੇ ਹਨ। ਕਈ ਤਾਂ ਬਿੱਲਕੁੱਲ ਹੀ ਫਿੱਕੀ ਚਾਹ ਪੀਂਦੇ ਹਨ। ਹੈਰਾਨੀ ਵਾਲੀ ਗੱਲ ਹੈ, ਚਾਹ ਪੀਣ ਦੇ ਕਾਰਨ ਸੂਗਰ ਦਾ ਰੋਗ ਲੱਗਾ ਹੈ, ਚਾਹ ਪੀਣੀ ਨਹੀਂ ਛੱਡੀ, ਮਿੱਠੀ ਨਹੀਂ ਤੇ ਫਿੱਕੀ ਹੀ ਸਈ। ਚਾਹ ਪੀਣ ਦੀ ਆਦੱਤ ਛਡਣੀ ਬੜ੍ਹੀ ਹੀ ਕਠਨ ਹੈ। ਰੋਗ ਲੱਗ ਜਾਏ ਤਾਂ ਵੀ ਚਾਹ ਪੀਣੀ ਨਹੀਂ ਛਡਦੇ।
ਸਾਡੇ ਦੇਸ ਦੇ ਲੋਕਾਂ ਨੂੰ ਅਰੋਗ ਅਤੇ ਤੰਦਰੂਸਤ ਰੱਖਣ ਲਈ ਕੁਦਰਤ ਨੇ ਸਾਡੇ ਦੇਸ ਵਿਚ ਚਾਹ ਅਤੇ ਤੰਬਾਕੂ ਦੇ ਬੂਟੇ ਪੈਦਾ ਨਹੀਂ ਸਨ ਕੀਤੇ। ਯੂਰਪ ਦੇ ਲੋਕ ਜਿਸ ਦੇਸ ਵਿੱਚ ਗਏ, ਤੰਬਾਕੂ ਅਤੇ ਚਾਹ ਨਾਲ ਲੈ ਗਏ। ਇਹ ਹੀ ਰੋਗਾਂ ਦਾ ਕਾਰਨ ਹਨ। ਸਾਡੇ ਦੇਸ  ਦੀ ਰਿਸੀਆਂ, ਮੁਨੀਆਂ, ਗੁਰੂਆਂ ਪੀਰਾਂ ਦੀ ਪਵਿਤੱਰ ਧਰਤੀ ਨੂੰ ਸਰਾਬ, ਤੰਬਾਕੂ ਅਤੇ ਚਾਹ ਨੇ ਦੂਸ਼ਤ ਕਰਕੇ ਲੋਕਾਂ ਨੂੰ ਰੋਗੀ ਕਰ ਦਿੱਤਾ ਹੈ। ਰੋਗੀ ਵਿਅਕਤੀ ਲਮੀਂ ਉਮਰ ਨਹੀਂ ਭੋਗ ਸਕਦਾ।
ਜਿਥੇ ਵੀ ਕੁਝ ਵਿਅਕਤੀ ਇੱਕਠੇ ਹੁੰਦੇ ਹਨ, ਇੱਕੋ ਹੀ ਗਲ ਚਲਦੀ ਹੈ, ਕੋਈ ਕਹਿੰਦਾ ਹੈ, ਮੈਂ ਬੀ: ਪੀ: ਦਾ ਰੋਗੀ ਹਾਂ, ਕੋਈ ਕਹਿੰਦਾ ਹੈ ਮੈਨੂੰ ਸੂਗਰ ਹੋ ਗਈ ਹੈ, ਕੋਈ ਗੋਡਿਆਂ ਦੀ ਪੀੜ ਦਸਦਾ ਹੈ। ਕਿਸੇ ਵੀ ਹਸਪਤਾਲ ਜਾਂ ਡਾਕਟਰ ਦੀ ਦੁਕਾਨ ਵਿਚ ਜਾਓ, ਰੋਗੀਆਂ ਦੀ ਭਰਮਾਰ ਹੈ। ਕਈ ਵਿਅਕਤੀ ਖਾਣ ਪੀਣ ਦਾ ਬੜੀ ਸ਼ਖਤੀ ਨਾਲ ਪ੍ਰਹੇਜ ਕਰਦੇ ਹਨ, ਮਾਸ ਨਹੀਂ ਖਾਂਦੇ, ਸ਼ਰਾਬ ਨਹੀਂ ਪੀਂਦ ਅਤੇ ਕਿਸੇ ਕਿਸਮ ਦਾ ਨਸਾ ਵੀ ਨਹੀਂ ਕਰਦੇ, ਉਹ ਵੀ ਸੂਗਰ, ਬੀ: ਪੀ: ਅਤੇ ਗੋਡਿਆਂ ਦੀਆਂ ਦਰਦਾਂ ਤੋਂ ਪੀੜਤ ਹਨ, ਕੀ ਕਾਰਨ ਹੈ? ਇਸ ਦਾ ਕਾਰਨ ਹੈ, ਇਹ ਲੋਕ ਚਾਹ ਪੀਂਦੇ ਹਨ ਅਤੇ ਚਾਹ ਹੀ ਇਨ੍ਹਾਂ ਰੋਗਾਂ ਦਾ ਕਾਰਨ ਹੈ।
ਕੌਫੀ – ਕੌਫੀ ਪੀਣਾ ਵਡੱਾਪਨ ਮਨਿਆਂ ਗਿਆ ਹੈ।  ਕੌਫੀ ਵਿਚ ਕੋਈ ਵੀ ਖੁਰਾਕੀ ਤੱਤ ਨਹੀਂ ਹੈ, ਪਰ ਇਸ ਵਿਚ ਚਾਹ ਪੱਤੀ ਨਾਲੋਂ ਵੀ ਦੋ ਗੁਣਾ ਵੱਧ ਜ਼ਿਹਰੀਲੇ ਤੱਤ ਹਨ।
ਜੀਵਨ ਤਾਂ ਪਹਿਲਾਂ ਹੀ ਬੜਾ ਛੋਟਾ ਹੈ, ਨਸ਼ੇ ਅਤੇ ਬਦਪ੍ਰਹੇਜੀ ਕਰਕੇ ਜੀਵਨ ਨੂੰ ਹੋਰ ਛੋਟਾ ਕਰਨ ਦਾ ਕੀ ਫਾਇਦਾ ਹੈ। ਧਰਤੀ ਉੱਤੇ ਫਿਰ ਜ਼ਨਮ ਲੈਣ ਦੀ ਕੋਈ ਸੰਭਾਵਣਾ ਨਹੀਂ ਹੈ। ਆਪਣੇ ਪਹਿਲੇ ਜ਼ਨਮ ਦਾ ਕੋਈ ਪਤਾ ਨਹੀਂ ਕਿਸ ਤਰਾਂ ਦਾ ਸੀ, ਅਗਲਾ ਜਨਮ ਕਿਸ ਤਰ੍ਹਾਂ ਦਾ ਮਿਲੇਗਾ, ਕੋਈ ਪਤਾ ਨਹੀਂ। ਇਹ ਜਨਮ ਬੜ੍ਹਾ ਹੀ ਦੁਰਲਭ ਹੈ, ਮੁੱਲ ਨਹੀਂ ਮਿਲਦਾ, ਚਾਹ ਅਤੇ ਹੋਰ ਨਸ਼ੇ ਕਰਕੇ ਜੀਵਨ ਵਿਅਰਥ ਨਹੀਂ ਗਵਾਓਣਾਂ ਚਾਹੀਦਾ। ਇਸ ਨੂੰ ਹੀ ਸੁਚੱਜੇ ਤਰੀਕੇ ਨਾਲ ਬਤੀਤ ਕਰਨਾ ਅਕਲਮੰਦੀ ਹੈ। ਚੰਗੀ ਸਲਾਹ ਦਾ ਕੀ ਫਾਇਦਾ ਜੇ ਉਸ ਉੱਤੇ ਅਮਲ ਨਾ ਕੀਤਾ ਜਾਏ?
ਸਾਹਵੇਲਾ ਅਤੇ ਨਾਸਤਾ – ਪੁਰਾਣੇ ਸਮੇਂ ਵਿਚ ਲੋਕ ਸਵੇਰੇ ਸਾਹਵੇਲਾ ਕਰਦੇ ਸਨ। ਸਾਹਵੇਲੇ ਵਿਚ ਦਹੀਂ, ਲ਼ੱਸੀ, ਮਖੱਣ ਰੋਟੀ, ਅਤੇ ਅੰਬ ਦਾ ਅਚਾਰ ਹੁੰਦਾ ਸੀ।  ਅਜ ਕਲ ਸਾਹਵੇਲੇ ਦੀ ਥਾਂ ਨਾਸਤਾ, ਚਾਹ ਅਤੇ ਬਿਸਕੁਟ ਆ ਗਏ ਹਨ।
ਸੰਨ ੧੯੬੫ ਤੋਂ ਪਹਿਲਾਂ ਸਾਡੇ ਦੇਸ ਵਿਚ ਬੜੇ ਘੱਟ ਲੋਕ ਚਾਹ ਪੀਂਦੇ ਸਨ ਅਤੇ ਸਾਹਵੇਲਾ ਕਰਦੇ ਸਨ। ਸੂਗਰ ਅਤੇ ਦਿਲ ਦੇ ਰੋਗਾਂ ਦਾ ਤਾਂ ਕਿਸੇ ਨੁੰ ਪਤਾ ਹੀ ਨਹੀਂ ਸੀ ਅਤੇ ਨਾ ਕਿਸੇ ਦੇ ਗੋਡੇ ਪੀੜ ਕਰਦੇ ਸਨ। ਸਰਕਾਰੀ ਹਸਪਤਾਲ ਵਿਚ ਸਿਰਫ ਇੱਕ ਡਾਕਟਰ (ਸਿਵਲ ਸਰਜਨ) ਹੁੰਦਾ ਸੀ ਅਤੇ ਡਾਕਟਰਾਂ ਦੀਆਂ ਦੁਕਾਨਾਂ aੁੱਤੇ ਰੋਗੀਆਂ ਦੀ ਭੀੜ ਵੀ ਨਹੀਂ ਸੀ ਹੁੰਦੀ। ਇਸ ਸਮੇਂ ਕਿਸੇ ਹਸਪਤਾਲ ਵਿੱਚ ਜਾਓ, ਰੋਗੀਆਂ ਦੀ ਭੀੜ ਲੱਗੀ ਹੁੰਦੀ ਹੈ।  ਰੋਗੀਆਂ ਦੀ ਗਿਣਤੀ ਕਿਓਂ ਇਨੀ ਵੱਧ ਗਈ ਹੈ?
ਚਾਹ ਭਾਵੇਂ ਸਿਹਤ ਲਈ ਹਾਨੀਕਾਰਕ ਹੈ, ਫਿਰ ਵੀ ਇਸ ਨੇ ਬੜੇ ਥੋੜ੍ਹੇ ਜਿਹੇ ਸਮੇਂ ਵਿੱਚ ਸਾਰੀ ਹੀ ਦੁਨੀਆਂ ਨੂੰ ਆਪਣੀ ਪਕੜ ਵਿਚ ਲੈ ਲਿਆ ਹੈ। ਕੌਫੀ ਇੱਕ ਨਵੀਂ ਖੋਜ ਹੈ, ਅੱਗੇ ਵੇਖੋ ਸਿਹਤ ਲਈ ਹਾਨੀਕਾਰਕ ਹੋਰ ਨਵੀਂ ਖੋਜ ਕੀ ਹੁੰਦੀ ਹੈ?
ਚਾਹ ਪੀਣੀ ਛੱਡਣੀ – ਚਾਹ ਨੂੰ ਨਸ਼ਾ ਤਾਂ ਨਹੀਂ ਮੰਨਿਆ ਗਿਆ, ਪਰ ਇੱਕਦਮ ਚਾਹ ਪੀਣੀ ਛੱਡਣ ਨਾਲ ੬ – ੭ ਦਿਨ ਸਰੀਰ ਨੂੰ ਤਕਲੀਫ ਹੁੰਦੀ ਹੈ। ਬਿਣਾਂ ਤਕਲੀਫ ਚਾਹ ਪੀਣੀ ਛੱਡਣੀ ਹੈ, ਤਾਂ ਵਿਧੀ ਨਿਮਨਲਿਖਤ ਹੈ –
ਦੇਸੀ ਚਾਹ (ਗਰਮ ਜਲ) ਦੇ ੫ ਚਮਚ ਵਿਚ ਚਾਹ ਪੱਤੀ ਦੇ ੫ ਚਮਚ ਰਲਾ ਕੇ ਸਮੇਂ ਸਿਰ ਸੇਵਣ ਕਰੋ। ਇਸ ਦੇ ਖਤਮ ਹੋਣ ਦੇ ਬਾਅਦ ਚਾਹ ਪੱਤੀ ਦੀ ਮਾਤਰਾ ਘੱਟ ਕਰਦੇ ਜਾਓ ਅਤੇ ਦੇਸੀ ਚਾਹ ਦੀ ਮਾਤਰਾ ਵਧਾਈ ਜਾਓ। ਕੁਝ ਹੀ ਦਿਨਾਂ ਵਿਚ ਚਾਹ ਪੀਣ ਦੀ ਆਦਿੱਤ ਬਿਣਾ ਤਕਲੀਫ ਖਤਮ ਹੋ ਜਾਏਗੀ। ਫਿਰ ਚਾਹ ਨੂੰ ਘਰ ਵਿੱਚੋਂ ਹੀ ਕੱਡ ਦਿਓ। ਦੇਸੀ ਚਾਹ (ਗਰਮ ਜਲ) ਸਾਰੀ ਉਮਰ ਪੀ ਸਕਦੇ ਹੋ, ਗੁਣਕਾਰੀ ਹੈ। ਇੱਕ ਵਾਰੀ ਚਾਹ ਪੀਣ ਦੀ ਆਦਿਤ ਛੱਡ ਕੇ ਤਾਂ ਵੇਖੋ, ਜੀਵਣ ਹੀ ਬਦਲ ਜਾਏਗਾ ਅਤੇ ਕਈ ਭਿਆਣਿਕ ਅਤੇ ਲਾਇਲਾਜ ਰੋਗ ਲਗਨ ਦਾ ਖਤਰਾ ਵੀ ਘੱਟ ਜਾਏਗਾ।
ਚਾਹ ਪੀਣ ਦੀ ਆਦਿਤ ਛੱਡਣ ਲਈ ਡਾਕਟਰ ਦੀ ਸਲਾਹ ਵੀ ਲੈ ਸਕਦੇ ਹੋ।

ਨਿਰਮਲ ਸਿੰਘ ਕਾਹਲੋਂ

You must be logged in to post a comment Login