ਚਿਨਮਯਾਨੰਦ ਮਾਮਲਾ: SIT ਨੇ ਪੀੜਤ ਲੜਕੀ ਨੂੰ ‘ਹਿਰਾਸਤ’ ਵਿਚ ਲਿਆ

ਚਿਨਮਯਾਨੰਦ ਮਾਮਲਾ: SIT ਨੇ ਪੀੜਤ ਲੜਕੀ ਨੂੰ ‘ਹਿਰਾਸਤ’ ਵਿਚ ਲਿਆ

ਨਵੀਂ ਦਿੱਲੀ: ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਰਾਜ ਗ੍ਰਹਿ ਮੰਤਰੀ ਚਿਨਮਯਾਨੰਦ ‘ਤੇ ਬਲਾਤਕਾਰ ਦਾ ਇਲਜ਼ਾਮ ਲਗਾਉਣ ਵਾਲੀ ਪੀੜਤ ਲੜਕੀ ਨੂੰ ਐਸਆਈਟੀ ਨੇ ਅਪਣੀ ਹਿਰਾਸਤ ਵਿਚ ਲੈ ਲਿਆ ਹੈ। ਯੂਪੀ ਪੁਲਿਸ ਦੇ ਸੂਤਰਾਂ ਨੇ ਦੱਸਿਆ ਕਿ ਲਾਅ ਦੀ ਪੜ੍ਹਾਈ ਕਰ ਰਹੀ ਪੀੜਤ ਨੂੰ ਪੁੱਛ-ਗਿੱਛ ਲਈ ਪੁਲਿਸ ਅਪਣੇ ਨਾਲ ਲੈ ਕੇ ਗਈ ਹੈ। ਕੋਰਟ ਵਿਚ ਇਸ ਮਾਮਲੇ ‘ਤੇ ਦੁਪਹਿਰ ਤੋਂ ਬਾਅਦ ਸੁਣਵਾਈ ਹੋਵੇਗੀ। ਸੂਤਰਾਂ ਮੁਤਾਬਕ ਜਦੋਂ ਪੀੜਤ ਲੜਕੀ ਅਪਣੀ ਪਟੀਸ਼ਨ ਕੋਰਟ ਵਿਚ ਲਗਾਉਣ ਲਈ ਜਾ ਰਹੀ ਸੀ ਤਾਂ ਪੁਲਿਸ ਨੇ ਉਸ ਨੂੰ ਰਾਸਤੇ ਵਿਚ ਰੋਕਿਆ ਅਤੇ ਅਪਣੇ ਨਾਲ ਲੈ ਗਈ।ਦੱਸ ਦਈਏ ਕਿ ਪੁਲਿਸ ਨੇ ਪੀੜਤ ਵਿਰੁੱਧ ਜਬਰਨ ਵਸੂਲੀ ਦਾ ਮਾਮਲਾ ਵੀ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਇਲਾਹਾਬਾਦ ਹਾਈ ਕੋਰਟ ਨੇ ਸਾਬਕਾ ਕੇਂਦਰੀ ਮੰਤਰੀ ਸੁਆਮੀ ਚਿਨਮਯਾਨੰਦ ‘ਤੇ ਲੱਗੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਦੇ ਮਾਮਲੇ ਵਿਚ ਅਪਣੀ ਗ੍ਰਿਫ਼ਤਾਰੀ ‘ਤੇ ਰੋਕ ਲਗਾਉਣ ਦੀ ਮੰਗ ਵਾਲੀ ਪੀੜਤ ਵਿਦਿਅਰਥਣ ਦੀ ਅਰਜੀ ‘ਤੇ ਕਿਸੇ ਵੀ ਤਰ੍ਹਾਂ ਦੀ ਰਾਹਤ ਦੇਣ ਤੋਂ ਸੋਮਵਾਰ ਨੂੰ ਇਨਕਾਰ ਕਰ ਦਿੱਤਾ ਸੀ।ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਹੋਏ ਚਿਨਮਯਾਨੰਦ ਨੂੰ ਸੋਮਵਾਰ ਨੂੰ ਸ਼ਾਹਜਹਾਂਪੁਰ ਜੇਲ ਤੋਂ ਲਖਨਊ ਦੇ ਇਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹਨਾਂ ਦੀਆਂ ਦਿਲ ਸਬੰਧੀ ਬਿਮਾਰੀਆਂ ਲਈ ਐਂਜੀਓਗ੍ਰਾਫੀ ਕੀਤੀ ਗਈ। ਮਾਮਲੇ ਦੀ ਜਾਂਚ ਕਰ ਰਹੇ ਵਿਸ਼ੇਸ਼ ਜਾਂਚ ਦਲ (ਐਸਆਈਟੀ) ਨੇ ਬੰਦ ਲਿਫ਼ਾਫ਼ੇ ਵਿਚ ਦੋ ਜੱਜਾਂ ਦੀ ਬੈਂਚ ਨੂੰ ਅਪਣੀ ਰਿਪੋਰਟ ਸੌਂਪੀ ਸੀ। ਜਸਟਿਸ ਮਨੋਜ ਮਿਸ਼ਰਾ ਅਤੇ ਜਸਟਿਸ ਰਾਣੀ ਚੌਹਾਨ ਦੀ ਬੈਂਚ ਨੇ ਹੁਣ ਤੱਕ ਦੀ ਜਾਂਚ ‘ਤੇ ਸੰਤੁਸ਼ਟੀ ਜਤਾਈ ਅਤੇ ਅੱਗੇ ਦੀ ਰਿਪੋਰਟ ਦਾਖਲ ਕਰਨ ਲਈ 22 ਅਕਤੂਬਰ 2019 ਦੀ ਤਰੀਕ ਤੈਅ ਕੀਤੀ ਹੈ।

You must be logged in to post a comment Login