ਚੀਨ ਦਾ ਪ੍ਰਭਾਵ ਰੋਕਣ ਲਈ ਆਸਟ੍ਰੇਲੀਆ ਚੁੱਕੇਗਾ ਇਹ ਕਦਮ

ਚੀਨ ਦਾ ਪ੍ਰਭਾਵ ਰੋਕਣ ਲਈ ਆਸਟ੍ਰੇਲੀਆ ਚੁੱਕੇਗਾ ਇਹ ਕਦਮ

ਸਿਡਨੀ- ਪ੍ਰਸ਼ਾਂਤ ਮਹਾਸਾਗਰ ਵਿਚ ਚੀਨ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਆਸਟ੍ਰੇਲੀਆ ਪਾਪੂਆ ਨਿਊ ਗਿਨੀ ਵਿਚ ਜਲ ਸੈਨਾ ਦਾ ਅੱਡਾ ਬਣਾਉਣ ‘ਤੇ ਵਿਚਾਰ ਕਰ ਰਿਹਾ ਹੈ। ਇਸ ਟਾਪੂ ਦੇਸ਼ ਦੀ ਰਾਜਧਾਨੀ ਪੋਰਟ ਮੋਰੇਸਬੀ ਵਿਚ ਨਵੰਬਰ ਵਿਚ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ ਸਿਖਰ ਸੰਮੇਲਨ ਹੋਣਾ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਸਮਝੌਤੇ ਨੂੰ ਆਖਰੀ ਰੂਪ ਦੇਣਾ ਚਾਹੁੰਦਾ ਹੈ। ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਪੂਆ ਨਿਊ ਗਿਨੀ ਦੇ ਮਾਨਸ ਟਾਪੂ ‘ਤੇ ਸੰਯੁਕਤ ਜਲ ਸੈਨਾ ਅੱਡਾ ਬਣਾਉਣ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚਕਾਰ ਗੱਲਬਾਤ ਜਾਰੀ ਹੈ। ਚੀਨ ਖੇਤਰ ਦੇ ਇਕ ਹੋਰ ਟਾਪੂ ਦੇਸ਼ ਵਨਾਤੁ ਨਾਲ ਜਲ ਸੈਨਾ ਅੱਡਾ ਬਣਾਉਣ ‘ਤੇ ਵਾਰਤਾ ਕਰ ਰਿਹਾ ਹੈ। ਇਸ ਦੇ ਬਾਅਦ ਹੀ ਆਸਟ੍ਰੇਲੀਆ ਨੇ ਇਹ ਕਦਮ ਚੁੱਕਿਆ। ਬੀਤੀ ਜੁਲਾਈ ਵਿਚ ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਪੀਟਰ ਓਨੀਲ ਦੀ ਕੈਨਬਰਾ ਯਾਤਰਾ ਦੇ ਬਾਅਦ ਆਸਟ੍ਰੇਲੀਆ ਦੇ ਰੱਖਿਆ ਅਧਿਕਾਰੀਆਂ ਨੇ ਮਾਨਸ ਟਾਪੂ ਦੇ ਲੋਮਬ੍ਰੇਸ ਜਲ ਸੈਨਾ ਅੱਡੇ ਦਾ ਦੌਰਾ ਕੀਤਾ ਸੀ। ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਹਾਲਾਂਕਿ ਅਖਬਾਰ ਦੇ ਇਸ ਦਾਅਵੇ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ,”ਪ੍ਰਸ਼ਾਂਤ ਮਹਾਸਾਗਰ ਰਾਸ਼ਟਰੀ ਸੁਰੱਖਿਆ ਦੇ ਸਬੰਧ ਵਿਚ ਬਹੁਤ ਮਹੱਤਵਪੂਰਣ ਹੈ। ਇਸ ਲਈ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਮੁੱਦੇ ‘ਤੇ ਟਿੱਪਣੀ ਕਰਨਾ ਸਹੀ ਨਹੀਂ ਹੋਵੇਗਾ।”

You must be logged in to post a comment Login