ਚੀਨ ਵਲੋਂ ਕਨੈਡਾ ਦੇ ਨਾਗਰਿਕਾਂ ਦੀ ਗਿ੍ਰਫਤਾਰੀ ਤੋਂ ਭੜਕਿਆ ਅਮਰੀਕਾ

ਚੀਨ ਵਲੋਂ ਕਨੈਡਾ ਦੇ ਨਾਗਰਿਕਾਂ ਦੀ ਗਿ੍ਰਫਤਾਰੀ ਤੋਂ ਭੜਕਿਆ ਅਮਰੀਕਾ

ਟੋਰੰਟੋ: ਚੀਨ ਵਲੋਂ ਕਨੈਡਾ ਦੇ ਨਾਗਰਿਕਾਂ ਦੀ ਗਿ੍ਰਫਤਾਰੀ ‘ਤੇ ਅਮਰੀਕਾ ਨੇ ਅਪਣੇ ਤੇਵਰ ਕਾਫ਼ੀ ਸਖ਼ਤ ਕਰ ਲਏ ਹਨ। ਰਿਪੋਰਟਸ ਮੁਤਾਬਕ, ਵਹਾਇਟ ਹਾਉਸ ਨੇ ਚੀਨ ‘ਚ ਕਨੈਡਾ ਦੇ 2 ਨਾਗਰਿਕਾਂ ਨੂੰ ਹਿਰਾਸਤ ‘ਚ ਲਏ ਜਾਣ ਨੂੰ ਗੈਰਕਾਨੂਨੀ ਕਰਾਰ ਦਿਤਾ ਹੈ। ਇਸ ਤੋਂ ਇਲਾਵਾ ਕਨੈਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਨਾਂ ਨਾਗਰਿਕਾਂ ਦੀ ਰਿਹਾਈ ਦੀ ਮੰਗ ਜਾਰੀ ਰੱਖਣ ‘ਤੇ ਸਹਿਮਤੀ ਜਾਹਿਰ ਕੀਤੀ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿਤੀ। ਚੀਨ ਨੇ ਪਿਛਲੇ ਮਹੀਨੇ ਕਨੈਡਾ ‘ਚ ਵਾਵੇ ਕੰਪਨੀ ਦੀ ਮੁੱਖ ਵਿਤ ਅਧਿਕਾਰੀ ਮੇਂਗ ਵਾਂਗਝੂ ਦੀ ਗਿ੍ਰਫਤਾਰੀ ਦੇ ਬਦਲੇ ਕਨੈਡਾ ਦੇ ਦੋ ਨਾਗਰਿਕਾਂ ਨੂੰ ਹਿਰਾਸਤ ‘ਚ ਲਿਆ ਸੀ। ਇਹਨਾਂ ‘ਚ ਕਨੈਡਾ ਦੇ ਸਾਬਕਾ ਸਫ਼ਾਰਤੀ ਮਾਇਕਲ ਕੋਵਰਿਗ ਅਤੇ ਉਦਯੋਗਪਤੀ ਮਾਇਕਲ ਸਪਾਰੋਵ ਸ਼ਾਮਿਲ ਹਨ। ਇਸ ਘਟਨਾ ਨੂੰ ਲੈ ਕੇ ਟਰੂਡੋ ਨੇ ਟਰੰਪ ਨਾਲ ਸੋਮਵਾਰ ਨੂੰ ਫੋਨ ‘ਤੇ ਗੱਲ ਕੀਤੀ। ਵਹਾਇਟ ਹਾਊਸ ਦੇ ਬੁਲਾਰੇ ਸਾਰਾਹ ਸੈਂਡਰਸ ਨੇ ਕਿਹਾ ਕਿ ‘ਰਾਸ਼ਟਰਪਤੀ ਟਰੰਪ ਨੇ ਅੱਜ ਕਨੈਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਫੋਨ ‘ਤੇ ਗੱਲ ਕੀਤੀ। ਇਸ ਦੌਰਾਨ ਦੋਨਾਂ ਨੇਤਾਵਾਂ ਨੇ ਚੀਨ ‘ਚ ਕਨੈਡਾ ਦੇ ਦੋ ਨਾਗਰਿਕਾਂ ਦੀ ਗੈਰਕਾਨੂਨੀ ਹਿਰਾਸਤ ਅਤੇ ਦੁਵੱਲਾ ਵਪਾਰ ਮੁੱਦੀਆਂ ‘ਤੇ ਚਰਚਾ ਕੀਤੀ। ਵਹਾਇਟ ਹਾਊਸ ਨੇ ਇਸ ਤੋਂ ਪਹਿਲਾਂ ਇਸ ਮੁੱਦੇ ‘ਤੇ ਜਨਤਕ ਰੂਪ ‘ਚ ਕੁੱਝ ਨਹੀਂ ਕਿਹਾ ਸੀ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋੰਪਿਓ ਅਤੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਉਨ੍ਹਾਂ ਦੀ ਰਿਹਾਈ ਦੀ ਅਪੀਲ ਕੀਤੀ ਸੀ।

You must be logged in to post a comment Login