ਚੰਡੀਗੜ੍ਹ ਦੌਰੇ ਦੌਰਾਨ ਕੇਜਰੀਵਾਲ ਨੇ ਦਿਖਾਇਆ ‘ਪੰਜਾਬ ਵਿਰੋਧੀ ਚਿਹਰਾ’

ਚੰਡੀਗੜ੍ਹ ਦੌਰੇ ਦੌਰਾਨ ਕੇਜਰੀਵਾਲ ਨੇ ਦਿਖਾਇਆ ‘ਪੰਜਾਬ ਵਿਰੋਧੀ ਚਿਹਰਾ’

ਜਲੰਧਰ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਪਣੇ ਚੰਡੀਗੜ੍ਹ ਦੌਰੇ ਦੌਰਾਨ ਜਿੱਥੇ ਹਰਿਆਣਾ ‘ਚ ਪਾਰਟੀ ਵਲੋਂ ਚੋਣ ਬਿਗੁਲ ਫੂਕਿਆ, ਉੱਥੇ ਹੀ ਹਰਿਆਣਵੀਆਂ ਨੂੰ ਖੁਸ਼ ਕਰਨ ਦੇ ਚੱਕਰ ‘ਚ ਪੰਜਾਬ ਵਿਰੋਧੀ ਬਿਆਨ ਦੇਣ ਤੋਂ ਵੀ ਪਿੱਛੇ ਨਹੀਂ ਰਹੇ। ਕੇਜਰੀਵਾਲ ਨੇ ਐੱਸ. ਵਾਈ. ਐੱਲ. ਦੇ ਮੁੱਦੇ ‘ਤੇ ਵੀ ਹਰਿਆਣਾ ਦੇ ਹੱਕ ‘ਚ ਜਾਂਦੇ ਹੋਏ ਕਿਹਾ ਕਿ ਐੱਸ. ਵਾਈ. ਐੱਲ. ਦਾ ਫੈਸਲਾ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਹੀ ਲਾਗੂ ਹੋਣਾ ਚਾਹੀਦਾ ਹੈ। ਸਿਆਸੀ ਜਾਣਕਾਰੀ ਦੱਸਦੇ ਹਨ ਕਿ ਆਮ ਆਦਮੀ ਪਾਰਟੀ ਹੁਣ ਪੰਜਾਬ ਤੋਂ ਬਾਅਦ ਹਰਿਆਣਾ ‘ਚ ਚੋਣ ਬਿਸਾਤ ਵਿਛਾਉਣ ‘ਚ ਲੱਗੀ ਹੋਈ ਹੈ। ਜਾਣਕਾਰਾਂ ਮੁਤਾਬਕ ‘ਆਪ’ ਕੋਲ ਹਰਿਆਣਾ ‘ਚ ਚੋਣ ਦਾਅ ਖੇਡਣ ਲਈ ਸਮਾਂ ਘੱਟ ਹੈ, ਇਸ ਲਈ ਕੇਜਰੀਵਾਲ ਨੇ ਸਿੱਧੇ ਤੌਰ ‘ਤੇ ਹਰਿਆਣਾ ਦੇ ਮੁਕਾਬਲੇ ਪੰਜਾਬ ਨੂੰ ਨੀਚਾ ਦਿਖਾ ਕੇ ਹਰਿਆਣਾ ਦੇ ਵੋਟਰਾਂ ਨੂੰ ਆਪਣੇ ਵੱਲ ਕਰਨਾ ਸ਼ੁਰੂ ਕਰ ਦਿੱਤਾ ਹੈ। ਉਂਝ ਵੀ ਪੰਜਾਬ ‘ਚ ਪਾਰਟੀ ਨੂੰ ਸੰਭਾਲਣ ਲਈ ‘ਆਪ’ ਹਾਈਕਮਾਨ ਬੁਰੀ ਤਰ੍ਹਾਂ ਨਾਲ ਅਸਫਲ ਦਿਖਾਈ ਦੇ ਰਹੀ ਹੈ। ਪੰਜਾਬ ਲਈ ਫਿਲਹਾਲ ਪਾਰਟੀ ਕੋਲ ਇਹੀ ਯੋਜਨਾ ਹੈ ਕਿ ਪੁਰਾਣੇ ਨਾਰਾਜ਼ ਆਗੂਆਂ ਜਿਵੇਂ ਸੁੱਚਾ ਸਿੰਘ ਛੋਟੇਪੁਰ, ਡਾ. ਗਾਂਧੀ, ਸੁਖਪਾਲ ਖਹਿਰਾ ਨੂੰ ਮਨਾ ਕੇ ਭਗਵੰਤ ਮਾਨ ਨਾਲ ਇਕ ਮੰਚ ‘ਤੇ ਲਿਆਂਦਾ ਜਾਵੇ ਤਾਂ ਜੋ ਉਹ ਖੁਦ ਹੀ ਲੋਕ ਸਭਾ ਚੋਣਾਂ ਲਈ ਤਿਆਰੀਆਂ ਅਤੇ ਫੰਡ ਇਕੱਠਾ ਕਰ ਸਕਣ।

You must be logged in to post a comment Login